September 25, 2025

(ਦਾਤਿਆ ਬਖ਼ਸ਼ਦੇ ਸਾਨੂੰ) ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਹੜ ਪ੍ਰਭਾਵਿਤ ਨਵੇ ਟਰੈਕ ਨਾਲ ਹਾਜ਼ਰ,ਪਾਲ ਫਿਆਲੀ ਵਾਲ਼ਾ।

Oplus_131072

ਸੁਲਤਾਨਪੁਰ ਲੋਧੀ 5 ਸਤੰਬਰ ਰਾਜ ਹਰੀਕੇ ਪੱਤਣ। ਹੜ ਪ੍ਰਭਾਵਿਤ ਲੋਕਾਂ ਲਈ ਜਿਥੇ ਹਰ ਕੋਈ ਪੰਜਾਬੀ ਅਤੇ ਭਾਰਤੀ ,ਐਨ ਆਰ ਆਈ , ਸਰਕਾਰੀ ਸੇਵਾਵਾਂ ਅਤੇ ਧਾਰਮਿਕ ਆਗੂਆਂ ਵੱਲੋਂ ਲੰਗਰਾਂ ਰਸਦਾਂ ਦੀ ਸੇਵਾ ਨਿਭਾਈ ਜਾ ਰਹੀ ਹੈ ,ਉਥੇ ਸਰਬੱਤ ਦੇ ਭਲੇ ਲਈ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਸਦਕਾ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੀ ਬੁਲੰਦ ਆਵਾਜ਼ ਵਿੱਚ ਦੂਜੇ ਧਾਰਮਿਕ ਟਰੈਕ (ਦਾਤਿਆ ਬਖ਼ਸ਼ਦੇ ਸਾਨੂੰ) ਰਾਹੀਂ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕੀਤੀ ਗਈ ਹੈ । ਪ੍ਰਸਿੱਧ ਗੀਤਕਾਰ ਪਾਲ ਫਿਆਲੀ ਵਾਲ਼ਾ ਜੀ ਦਾ ਲਿਖਿਆ ਅਤੇ ਬੀ ਐੱਸ ਹਿੱਟ ਪੰਜਾਬੀ ਦੇ ਬੈਨਰ ਹੇਠ ਯੂ ਟਿਊਬ ਸੋਸ਼ਲ ਮੀਡੀਆ ਤੇ ਰੀਲੀਜ਼ ਕੀਤਾ ਜਾ ਚੁੱਕਾ ਹੈ। ਜਾਣਕਾਰੀ ਅਨੁਸਾਰ ਇਸ ਟਰੈਕ ਨੂੰ ਪ੍ਰਸਿੱਧ ਗੀਤਕਾਰ ਪਾਲ ਫਿਆਲੀ ਵਾਲ਼ਾ ਜੀ ਨੇ ਬਹੁਤ ਹੀ ਵਧੀਆ ਲਿਖਿਆਂ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦਾ ਬਹੁਤ ਹੀ ਪਿਆਰਾ ਮਿਊਜ਼ਿਕ ਹੈ। ਕੈਮਰਾਮੈਨ ਦੀਪ ਬਬਰਾ ਅਤੇ ਵੀਡੀਓ ਐਡੀਟਰ ਡਰੈਕਟਰ ਰਵੀ ਚੌਹਾਨ ਵੱਲੋਂ ਬਹੁਤ ਵਧੀਆ ਵੀਡੀਓ ਤਿਆਰ ਕੀਤਾ ਗਿਆ ਹੈ।

You may have missed