ਪਲੇਰਮੋ(ਕੈਂਥ)ਇਟਲੀ ਵਿੱਚ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਪਾਸਪੋਰਟ ਸੰਬਧੀ ਪੇਸ਼ ਆਉੁਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਜਿਹੜੇ ਭਾਰਤੀ ਅੰਬੈਂਸੀ ਰੋਮ ਤੋਂ ਬਹੁਤ ਦੂਰ ਰਹਿੰਦੇ ਹਨ ,ਜਿਹਨਾਂ ਨੂੰ ਭਾਰਤੀ ਅੰਬੈਂਸੀ ਰੋਮ ਆਉਣ ਨੂੰ 8-10 ਘੰਟੇ ਜਾਂ ਇਸ ਤੋਂ ਵੀ ਵੱਧ ਸਮਾਂ ਲੱਗਦਾ ਹੈ ਅਜਿਹੇ ਇਲਾਕਿਆਂ ਵਿੱਚ ਸਤਿਕਾਰਤ ਰਾਜਦੂਤ ਮੈਡਮ ਵਾਣੀ ਰਾਓ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਰਤੀ ਅੰਬੈਂਸੀ ਰੋਮ ਵੱਲੋਂ ਵਿਸੇ਼ਸ ਪਾਸਪੋਰਟ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਜਿਹੜੇ ਭਾਰਤੀਆਂ ਨੂੰ ਕੰਮਾਂ -ਕਾਰਾਂ ਕਾਰਨ ਛੁੱਟੀ ਨਹੀਂ ਮਿਲਦੀ ਜਾਂ ਛੋਟੇ ਬੱਚਿਆਂ ਨਾਲ ਰੋਮ ਆਉਣ ਵਿੱਚ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਉਹਨਾਂ ਦਾ ਕੰਮ ਆਸਾਨ ਤੇ ਸੌਖੇ ਢੰਗ ਨਾਲ ਹੋ ਸਕੇ।
ਪਿਛਲੇ ਸਾਲ 2024 ਵਿੱਚ ਸਲੇਰਨੋ, ਬਾਰੀ, ਰਿਜੋਕਲਾਬਰੀਆ ਆਦਿ ਇਲਾਕਿਆਂ ਵਿੱਚ ਅੰਬੈਂਸੀ ਰੋਮ ਵੱਲੋਂ ਸਫ਼ਲਤਾਪੂਰਵਕ ਪਾਸਪੋਰਟ ਕੈਂਪ ਲੱਗ ਚੁੱਕੇ ਹਨ ਜਿਹਨਾਂ ਰਾਹੀ 1000 ਦੇ ਕਰੀਬ ਭਾਰਤੀ ਲੋਕ ਮੌਕੇ ਦਾ ਲਾਭ ਲੈ ਚੁੱਕੇ ਹਨ।ਹੁਣ ਇਹ ਪਾਸਪੋਰਟ ਕੈਂਪ 28 ਸਤੰਬਰ 2025 ਦਿਨ ਸਚੀਲੀਆ ਸੂਬੇ ਦੇ ਸ਼ਹਿਰ ਪਲੇਰਮੋ ਦੇ ਚੌਂਕ ਕੁਆਰਤੇਰੀ 2 ਵਿੱਚ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਲੱਗ ਰਿਹਾ ਹੈ ਜਿਸ ਵਿੱਚ ਸਥਾਨਕ ਭਾਰਤੀ ਜਿੱਥੇ ਆਪਣੇ ਪਾਸਪੋਰਟ ਰਿਨਿਊ ਕਰਨ ਜਾਂ ਪਾਸਪੋਰਟ ਨਾਲ ਸੰਬਧੀ ਹੋਰ ਕੰਮ ਕਰਵਾ ਸਕਦੇ ਉੱਥੇ ਰਿਨਿਊ ਹੋਏ ਪਾਸਪੋਰਟ ਤੇ ਓ ਸੀ ਆਈ ਕਾਰਡ ਵੀ ਲੈ ਸਕਦੇ ਜਿਸ ਬਾਬਤ ਬਿਨੈਕਰਤਾ ਇਸ ਲਿੰਕ
https://forms.gle/13fmhCszpqtFypPj7
ਉਪੱਰ ਜਾ ਆਨਲਾਈਨ ਫਾਰਮ ਭਰਕੇ ਅੰਬੈਂਸੀ ਨੂੰ 26 ਸਤੰਬਰ ਤੱਕ ਜਾਣਕਾਰੀ ਜਰੂਰ ਦਵੇ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਭਾਰਤੀ ਅੰਬੈਂਸੀ ਰੋਮ ਵੱਲੋਂ ਭੇਜੀ ਜਾਣਕਾਰੀ ਅਨੁਸਾਰ 28 ਸਤੰਬਰ ਨੂੰ ਲੱਗ ਰਹੇ ਇਸ ਪਾਸਪੋਰਟ ਕੈਂਪ ਤੋਂ ਸਚੀਲੀਆ ਸੂਬੇ ਦੇ ਭਾਰਤੀ ਵੱਧ ਤੋਂ ਵੱਧ ਲਾਭ ਲੈਣ ਲਈ ਕੈਂਪ ਦੇ ਨਿਰਧਾਰਤ ਸਮੇਂ ਅਨੁਸਾਰ ਹੀ ਪਹੁੰਚਣ ,ਦੇਰ ਨਾਲ ਆਉਣ ਵਾਲੇ ਬਿਨੈਕਰਤਾ ਨੂੰ ਸੇਵਾਵਾਂ ਦੇਣ ਵਿੱਚ ਕੈਂਪ ਪ੍ਰਬੰਧਕ ਅਸਮਰਥ ਹੋਣਗੇ।

More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand