October 13, 2025

ਪੰਥ ਦੀ ਮਹਾਨ ਸਖ਼ਸ਼ੀਅਤ ਬਾਬਾ ਬੁੱਢਾ ਸਾਹਿਬ ਜੀਓ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ 17,18 ਤੇ 19 ਅਕਤੂਬਰ ਨੂੰ ਬਰੇਸ਼ੀਆ

ਰੋਮ(ਦਲਵੀਰ ਸਿੰਘ ਕੈਂਥ)ਮਹਾਨ ਸਿੱਖ ਧਰਮ ਦੀ ਵਿਲੱਖਣ ਤੇ ਸਤਿਕਾਰਤ ਸਖ਼ਸੀਅਤ ਬਾਬਾ ਬੁੱਢਾ ਜੀਓ ਜਿਹਨਾਂ ਨੇ 5 ਗੁਰੂ ਸਾਹਿਬਾਨ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਅਤੇ 100 ਸਾਲ ਤੋਂ ਵੀ ਵੱਧ ਸਮੇਂ ਤੱਕ 6 ਗੁਰੂ ਸਾਹਿਬਾਨ ਨਾਲ ਬਹੁਤ ਨੇੜਿਓਂ ਜੁੜੇ ਰਹੇ।ਬਾਬਾ ਬੁੱਢਾ ਜੀਓ ਸਿੱਖ ਧਰਮ ਦੇ 11ਵੇਂ ਗੁਰੂ ਗ੍ਰੰਥ ਸਾਹਿਬ ਜੀਓ ਦਾ ਸ਼੍ਰੀ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨ ਵਾਲੇ ਪਹਿਲੇ ਗ੍ਰੰਥੀ ਸਨ ਅਜਿਹੀ ਰੱਬੀ ਰੂਹ ਨੂੰ ਸਮਰਪਿਤ ਬੀੜ ਸਾਹਿਬ ਜੀ ਸਲਾਨਾ ਜੋੜ ਮੇਲੇ ਤੇ ਗੁਰਮਤਿ ਸਮਾਗਮ 17,18 ਅਤੇ 19 ਅਕਤੂਬਰ 2025 ਦਿਨ ਸ਼ੁੱਕਰਵਾਰ,ਸ਼ਨੀਵਾਰ ਅਤੇ ਐੈਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹਪੂਰਵਕ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨਦਲੋ (ਬਰੇਸੀਆ)ਇਟਲੀ ਵਿਖੇ ਕਰਵਾਏ ਜਾ ਰਹੇ ਹਨ।

ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ,ਢਾਡੀ, ਕੀਰਤਨੀਏ, ਕਥਾ ਵਾਚਕ ਤੇ ਕਵੀਸ਼ਰ ਬਾਬਾ ਬੁੱਢਾ ਜੀ ਦੇ ਜੀਵਨ ਸੰਬਧੀ ਸੰਗਤਾਂ ਨੂੰ ਚਾਨਣਾ ਪਾਉਣਗੇ।ਜਿਹਨਾਂ ਵਿੱਚ ਭਾਈ ਜਗਤਾਰ ਸਿੰਘ ਹੈੱਡ ਗ੍ਰੰਥੀ ਤੇ ਸ਼ੌ੍ਰਮਣੀ ਢਾਡੀ ਜੱਥਾ ਗਿਆਨੀ ਸੁੁਖਬੀਰ ਸਿੰਘ ਭੌਰ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਭਾਈ ਜਗਜੀਤ ਸਿੰਘ ਧਾਲੀਵਾਲ ਦਿੰਦਿਆਂ ਕਿਹਾ ਇਸ ਵਿਸ਼ਾਲ ਗੁਰਮਤਿ ਸਮਾਗਮ ਵਿੱਚ ਸੂਬੇ ਭਰ ਦੀਆਂ ਸੰਗਤਾਂ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਹੈ।

You may have missed