November 4, 2025

ਹਰਜਿੰਦਰ ਸਿੰਘ ਧਾਮੀ ਨੇ 5ਵੀਂ ਵਾਰ ਐਸ ਜੀ ਪੀ ਸੀ ਦਾ ਪ੍ਰਧਾਨ ਬਣਕੇ ਰਚਿਆ ਇਤਿਹਾਸ,ਇਟਲੀ ਦੀ ਸਿੱਖ ਸੰਗਤ ਖੁਸ਼ੀ ਨਾਲ ਖੀਵੇ

ਰੋਮ (ਦਲਵੀਰ ਸਿੰਘ ਕੈਂਥ)ਸਿੱਖ ਕੌਮ ਦੇ ਗੁਰਦੁਆਰਾ ਸਾਹਿਬ ਦੀ ਅਗਵਾਈ ਕਰਨ ਵਾਲੀ ਐਸ ਜੀ ਪੀ ਸੀ ਦੇ ਭਾਈ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੂੰ 5ਵੀਂ ਵਾਰ ਸੰਗਤ ਵੱਲੋਂ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਦੇਕੇ ਜੋ ਇਤਿਹਾਸਕ ਕੀਤਾ ਗਿਆ ਹੈ ਉਹ ਕਾਬਲੇ ਤਾਰੀਫ਼ ਹੈ

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਇਟਲੀ ਦੇ ਪ੍ਰਧਾਨ ਪ੍ਰਧਾਨ ਜਸਵੰਤ ਸਿੰਘ ਲਹਿਰਾ,ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ,ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੂੰਗਰਨੀ,ਜਨਰਲ ਸਕੱਤਰ ਹਰਦੀਪ ਸਿੰਘ ਬੋਦਲ,ਜਨਰਲ ਸਕੱਤਰ ਜਗਜੀਤ ਸਿੰਘ ਈਸ਼ਰਹੇਅਰ,ਜਸਵਿੰਦਰ ਸਿੰਘ ਭਗਤੂਮਾਜਰਾ ਤੇ ਯੂਥ ਵਿੰਗ ਇਟਲੀ ਪ੍ਰਧਾਨ ਸੁਖਜਿੰਦਰ ਸਿੰਘ ਕਾਲਰੂ ਆਦਿ

ਆਗੂਆਂ ਨੇ “ਪ੍ਰੈੱਸ” ਨਾਲ ਕਰਦਿਆਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਰਾਂ ਦੀ ਸਖ਼ਸੀਅਤ ਇੱਕ ਨਿਸ਼ਕਾਮੀ ਅਤੇ ਪੰਥ ਦੇ ਚੜ੍ਹਦੀ ਦੇ ਕਾਰਜ ਕਰਨ ਵਾਲੀ ਸਿਰਮੌਤ ਸਖ਼ਸੀਅਤ ਹੈ ਜਿਹਨਾਂ ਨੇ ਪੂਰੀ ਸਿੱਖ ਕੌਮ ਨੂੰ ਫਖ਼ਰ ਹੈ ਉਹਨਾਂ ਦੀ ਸਿਆਣਪ ਅਤੇ ਸੇਵਾ ਭਾਵਨਾ ਨੂੰ ਦੇਖਦਿਆਂ ਹੀ ਸਿੱਖ ਕੌਮ ਨੇ ਉਹਨਾਂ ਨੂੰ 5ਵੀਂ ਵਾਰ ਪ੍ਰਧਾਨਗੀ ਦੇ ਅਹੁਦੇ ਨਾਲ ਨਿਵਾਜਿਆ ਹੈ ਜੋ ਕਿ ਇਕ ਇਤਿਹਾਸਕ ਕਾਰਵਾਈ ਹੈ।

ਸਰਦਾਰ ਧਾਮੀ ਨੇ ਆਪਣੇ ਵਿਰੋਧੀ ਨੂੰ ਕਰਾਰੀ ਹਾਰ ਦਿੱਤੀ ਹੈ ਉਹਨਾਂ ਨੂੰ ਕੌਮ ਨੇ 117 ਵੋਟਾਂ ਨਾਲ 5ਵੀਂ ਵਾਰ ਪ੍ਰਧਾਨਗੀ ਦਿੱਤੀ ਜਦੋਂ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ ਸਿਰਫ਼ 18 ਵੋਟਾਂ ਹੀ ਮਿਲ ਸਕੀਆਂ।ਭਾਈ ਹਰਜਿੰਦਰ ਸਿੰਘ ਧਾਮੀ ਦੀ ਇਤਿਹਾਸਕ ਜਿੱਤ ਨਾਲ ਉਹਨਾਂ ਦੇ ਦੇਸ਼-ਵਿਦੇਸ਼ ਵਿੱਚ ਬੈਠੇ ਹਮਾਇਤੀਆਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ।ਇਟਲੀ ਵਿੱਚ ਵੀ ਇਸ ਜਿੱਤ ਨਾਲ ਮਾਹੌਲ ਖੁਸ਼ਨੁਮਾਂ ਬਣਿਆ ਹੋਇਆ ਹੈ।

You may have missed