December 16, 2025

ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਅਤੇ ਗਾਇਕਾ ਰਿਹਾਨਾ ਭੱਟੀ ਦਾ ਧਾਰਮਿਕ ਟਰੈਕ( ਸਰਸਾ /ਸਰਹਿੰਦ) ਜੱਸਾ ਲੋਹੀਆਂ ਵਾਲਾ

ਸੁਲਤਾਨਪੁਰ ਲੋਧੀ 15 ਦਸੰਬਰ ਰਾਜ ਹਰੀਕੇ ਪੱਤਣ। ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਧਾਰਮਿਕ ਡਿਊਟ ਟਰੈਕ ਗੀਤਕਾਰ ਜੱਸਾ ਲੋਹੀਆਂ ਵਾਲਾ ਦੀ ਪੇਸ਼ਕਾਰੀ ਅਤੇ ਬੀ ਐੱਸ ਹਿੱਟ ਪੰਜਾਬੀ ਕੰਪਨੀ ਦੇ ਬੈਨਰ ਹੇਠ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਟਰੈਕ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੈ। ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅਤੇ ਸਵਰਗਵਾਸੀ ਸ੍ਰੀ ਸੁੱਚਾ ਰਾਮ ਜੀ ਦੇ ਆਸ਼ੀਰਵਾਦ ਸਦਕਾ ਇਹ ਟਰੈਕ ਯੂ ਟਿਊਬ ਸੋਸ਼ਲ ਮੀਡੀਆ ਦੇ ਵੱਖ ਵੱਖ ਚੈਨਲਾਂ ਤੇ ਰੀਲੀਜ਼ ਹੋਵੇਗਾ। ਇਸ ਟਰੈਕ ਵਿਚ ਬੁਲੰਦ ਆਵਾਜ਼ ਬਲਵੀਰ ਸ਼ੇਰਪੁਰੀ ਨਾਲ ਸੁਰੀਲੀ ਗਾਇਕਾ ਰਿਹਾਨਾ ਭੱਟੀ ਨੇ ਸਾਥ ਨਿਭਾਇਆ ਹੈ। ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੀ ਜੋੜੀ ਨੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਅਤੇ ਸ਼ੇਰ ਪੁਰੀ ਦੀ ਟੀਮ ਵੱਲੋਂ ਬਹੁਤ ਹੀ ਪਿਆਰਾ ਵੀਡੀਓ ਤਿਆਰ ਜਾ ਰਿਹਾ ਹੈ।