
Oplus_131072
ਰੋਮ(ਬਿਉਰੋ)ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ 420ਵੇਂ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਤੇ ਦਸਤਾਰ ਜਾਗਰੂਕਤਾ ਮਾਰਚ ਇਟਲੀ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ 14 ਸਤੰਬਰ 2024 ਦਿਨ ਸ਼ਨੀਵਾਰ ਨੂੰ ਕਿਰਮੋਨਾ ਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦਸਤਾਰ ਤੇ ਦੁਮਾਲਾ ਮੁਕਾਬਲਾ ਵੀ ਕਰਵਾਇਆ ਜਾਵੇਗਾ।ਇਸ ਮਹਾਨ ਗੁਰਮਤਿ ਸਮਾਗਮ ਵਿੱਚ ਭਾਰਤ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ ਤੇ ਪੰਥਕ ਸਖ਼ੀਅਤ ਭਾਈ ਸਤਿੰਦਰਬੀਰ ਸਿੰਘ ਤੇ ਭਾਈ ਹਰਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਇਲਾਹੀ ਬਾਣੀ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਉਣਗੇ ਤੇ ਨਾਲ ਹੀ ਪੰਥਕ ਢਾਡੀ ਜੱਥਾ ਗਿਆਨੀ ਪ੍ਰੇਮ ਸਿੰਘ ਪਦਮ ਦੇ ਸਾਥੀ ਮਹਾਨ ਸਿੱਖ ਧਰਮ ਦਾ ਲਾਸਾਨੀ ਇਤਿਹਾਸ ਆਪਣੀ ਦਮਦਾਰ ਆਵਾਜ਼ ਨਾਲ ਸਰਵਣ ਕਰਵਾਉਣਗੇ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਕਲਤੂਰਾ ਸਿੱਖ ਇਟਲੀ ਦੀ ਪ੍ਰਬੰਧਕ ਕਮੇਟੀ ਤੇ ਹੋਰ ਸੇਵਾਦਾਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੀਆਂ ਕਿਹਾ ਕਿ ਇਸ ਗੁਰਮਤਿ ਸਮਾਗਮ ਵਿੱਚ ਸਭ ਸੰਗਤਾਂ ਕੇਸਰੀ ਰੰਗ ਦੀਆਂ ਪੱਗਾਂ ਤੇ ਦੁਮਾਲੇ ਸਜਾਕੇ ਹਾਜ਼ਰੀ ਭਰਨ।ਇਸ ਮੌਕੇ ਦਸਤਾਰ ਤੇ ਦੁਮਾਲਾ ਮੁਬਾਕਲੇ ਵੱਖ ਵੱਖ ਉਮਰ ਦੇ ਗਰੁੱਪਾ ਵਿੱਚ ਕਰਵਾਏ ਜਾਣਗੇ ਜਿਸ ਵਿੱਚ ਪਹਿਲੇ ਨੰਬਰ ਤੇ ਆਉਣ ਵਾਲਿਆ ਦਾ ਵਿਸ਼ੇਸ਼ ਸਨਮਾਨ ਹੋਵੇਗਾ ।
More Stories
ਇਟਲੀ ਦੀ ਸਿੰਘ ਐਂਡ ਕੌਰ ਕੋਪਰਤੀਵਾ ਐਗਰੀਕੋਲਾ ਏ,ਆਰ,ਐਲ ਫੌਂਦੀ ਵੱਲੋਂ ਮਨੁੱਖਾ ਦੇ ਭਲੇ ਲਈ ਲਗਾਏ ਖੂਨ ਜਾਂਚ ਕੈਂਪ ਵਿੱਚ 200 ਦੇ ਕਰੀਬ ਭਾਰਤੀਆਂ ਨੇ ਲਿਆ ਭਰਪੂਰ ਲਾਹਾ
MARLOVIAN OVER-REACHER IN THE LUXURY RAUNCH OF DEVIL..Dr. Jernail Singh Anand
ਮੇਰਾ ਅਪਣੀ ਨੋਜਵਾਨ ਪੀੜੀ ਨੂੰ ਜਰਮਨ ਦੀ ਰਾਜਨੀਤੀ ਵਿੱਚ ਲੈਕੇ ਜਾਣਾ ਮੁੱਖ ਮਕਸਦ ਹੈ – ਰੰਧਾਵਾ