May 3, 2026

ਵਾਤਾਵਰਨ ਅਤੇ ਵਿਰਸੇ ਦੀ ਪਹਿਚਾਣ,ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੂੰ ਜਨਮ ਦਿਨ ਮੁਬਾਰਕ

ਸੁਲਤਾਨਪੁਰ ਲੋਧੀ 3 ਮਈ , ਰਾਜ ਹਰੀਕੇ ਪੱਤਣ। ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜਾਣੇ ਜਾਂਦੇ ਪਵਿੱਤਰ ਸੁਲਤਾਨਪੁਰ ਲੋਧੀ ਨਜ਼ਦੀਕ ਪੈਂਦੇ ਪਿੰਡ ਸ਼ੇਰਪੁਰ ਸੱਧਾ ਵਿਖੇ ਮਾਤਾ ਨਸੀਬ ਕੌਰ (ਸ਼ਿੰਬੋ) ਦੀ ਕੁੱਖੋਂ ਅਤੇ ਪਿਤਾ ਬ੍ਰਹਮਲੀਨ ਬਾਬਾ ਸੁੱਚਾ ਰਾਮ ਜੀ ਦੇ ਘਰ ਅੱਜ ਦੇ ਦਿਨ ਚਾਰ ਮਈ ਉੱਨੀ ਸੌ ਛਿੱਅਤਰ ਨੂੰ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਜਨਮ ਲਿਆ। ਜਾਣਕਾਰੀ ਅਨੁਸਾਰ ਉਹ ਸਾਫ਼ ਸੁਥਰੀ ਗਾਇਕੀ ਵਿੱਚ ਹੁਣ ਤੱਕ 26 ਸਾਲ ਦਾ ਸਫ਼ਰ ਤੈਅ ਕਰ ਚੁੱਕੇ ਹਨ। ਇੰਟਰਨੈਸ਼ਨਲ ਗਾਇਕ ਸੰਗੀਤਕਾਰ ਹਰਭਜਨ ਹਰੀ ਨਾਲ ਮਿਊਜ਼ਿਕ ਦੀ ਰਸਮ ਕਰ ਚੁੱਕੇ ਹਨ। ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲ਼ਾ ਸੰਘਿਆਂ,ਜੱਸ ਲੋਹੀਆਂ ਖ਼ਾਸ,ਨਿਰਵੈਲ ਮਾਲੂਪਰੀ,ਸਾਬੀ ਚੀਨੀਆਂ,ਬਿੰਦਰ ਕੋਲੀਆਂ ਵਾਲ, ਨਿਰਵੈਲ ਢਿੱਲੋਂ ਤਾਸ਼ਪੁਰੀ, ਰਣਜੀਤ ਗਰੇਵਾਲ, ਲੱਖਵੀਰ ਲੱਖੀ ਵਾਟਾਂ ਵਾਲੀਆ, ਗੁਰਦਿਆਲ ਸਿੰਘ ਨੂਰਪੁਰੀ, ਸੁਖਜੀਤ ਝਾਂਸਾਵਾਲੇ, ਰਾਜ ਹਰੀਕੇ ਪੱਤਣ, ਸਿਮਰਨ ਜੁਤਲਾ, ਅਸ਼ੋਕ ਸ਼ੇਰ ਪੁਰ,ਜੌਨੀ ਕੁੱਦੋਵਾਲ,ਪਾਲ ਫਿਆਲੀ ਵਾਲਾ,ਪ੍ਰਗਟ ਸ਼ਾਹੀ, ਦੇਸਰਾਜ ਦੁਰਗਾ ਪੁਰ, ਬਿੱਲੂ ਜਹਾਂਗੀਰ, ਸ਼ੀਰਾ ਸ਼ੇਰ ਪੁਰ ਆਦਿ ਦੇ ਗੀਤ ਰਿਕਾਰਡ ਕਰ ਚੁੱਕੇ ਹਨ। ਪ੍ਰਸਿੱਧ ਸੰਗੀਤਕਾਰ ਹਰੀ ਅਮਿਤ, ਨੀਰਜ਼ ਕਾਂਤ ਅਤੇ ਅਮਰਿੰਦਰ ਕਾਹਲੋ ਅਤੇ ਵੀਡੀਓ ਐਡੀਟਰ ਡਰੈਕਟਰ ਕੁਲਦੀਪ ਸਿੰਘ ਸ਼ਾਹਕੋਟ, ਐਡੀਟਰ ਰਵੀ ਚੌਹਾਨ ਜੀ ਆਦਿ ਨਾਲ ਵੀਡੀਓ ਕਰ ਚੁੱਕੇ ਹਨ। ਅਸੀਂ ਅੱਜ ਉਨ੍ਹਾਂ ਦੇ ਜਨਮ ਦਿਨ ਤੇ ਆਪਣੀ ਟੀਮ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਆਪਣੀ ਬੁਲੰਦ ਆਵਾਜ਼ ਅਤੇ ਬਾਕਮਾਲ ਨਾਲ ਵਾਤਾਵਰਨ, ਵਿਰਸੇ ਸੂਫ਼ੀ ਅਤੇ ਸੱਭਿਆਚਾਰ ਗੀਤਾਂ ਰਾਹੀਂ ਹਮੇਸ਼ਾ ਸੇਵਾ ਕਰਦੇ ਰਹਿਣ, ਪ੍ਰਮਾਤਮਾ ਤੰਦਰੁਸਤੀਆਂ ਤਰੱਕੀਆ ਬਖ਼ਸ਼ਦਾ ਰਹੇ।