ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਸੱਤਵਾਂ ਫੁੱਟਬਾਲ ਕੱਪ ਕਸਤੀਲੀਉਨੇ ਦੈਲੇ ਸਤੀਵੀਏਰੇ(ਮਾਨਤੋਵਾ) ਵਿਖੇ 11 ਅਤੇ 12 ਜੁਲਾਈ ਨੂੰ ਹੋਣ ਜਾ ਰਿਹਾ ਹੈ।ਜਿਸ ਵਿੱਚ ਹੁਣ ਤੱਕ ਲਗਭਗ 21 ਟੀਮਾਂ ਭਾਗ ਲੈਣ ਵਾਸਤੇ ਐਂਟਰੀ ਕਰਵਾ ਚੁੱਕੀਆਂ ਹਨ। ਇਸ ਤੋਂ ਇਲਾਵਾ ਕਲੱਬ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਹਰ ਮੈਚ ਵਿੱਚ ਵਧੀਆ ਪ੍ਰਦਰਸ਼ਨੀ ਦਿਖਾਉਣ ਵਾਲੇ ਖਿਡਾਰੀਆਂ ਵਿੱਚੋਂ, ਪਲੇਅਰ ਆਫ ਦੀ ਮੈਚ ,ਪਲੇਅਰ ਆਫ ਦੀ ਟੂਰਨਾਮੈਂਟ, ਬੈਸਟ ਸਕੋਰਰ, ਬੈਸਟ ਗੋਲਕੀਪਰ ਤੋਂ ਇਲਾਵਾ ਬੈਸਟ ਕੋਚ ਦਾ ਵੀ ਉਚੇਚੇ ਤੌਰ ਤੇ ਸਨਮਾਨ ਕੀਤਾ ਜਾਵੇਗਾ। ਹਰਦੀਪ ਸਿੰਘ ਹੈਰੀ, ਗਿੱਲ ਆਜੋਲਾ, ਬੱਬੂ ਆਜੋਲਾ,ਮਹਿਕ ਪੁਨਤੀਨੀਆ, ਮਨੀ ਬਸਰਾ, ਪਰਮ ਬੋਪਾਰਾਏ, ਬਲਜੀਤ ਆਜੋਲਾ, ਗਰੇਵਾਲ ਲੱਖੀ, ਤਾਜੀ ਰਮਦੈਲੋ, ਰੋਮੀ ਅਤੇ ਆਗਿਆਪਾਲ ਵੱਲੋਂ ਬੈਸਟ ਪਲੇਅਰ ਨੂੰ ਸੋਨੇ ਦੀ ਚੈਨ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਹਨਾਂ ਸਾਰੇ ਭਰਾਵਾਂ ਵੱਲੋਂ ਲਾਇਨਸ ਆਫ ਪੰਜਾਬ ਦੀ ਰੀੜ ਦੀ ਹੱਡੀ ਅਮਨਪ੍ਰੀਤ ਸਿੰਘ ਦੂਹੜਾ ਦਾ ਵੀ ਸੋਨੇ ਦੀ ਚੈਨ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਪਹਿਲੇ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਦਾ ਟਰੋਫੀਆਂ ਤੋਂ ਇਲਾਵਾ ਨਗਦੀ ਨਾਲ ਸਨਮਾਨ ਕੀਤਾ ਜਾਵੇਗਾ।ਪਿਛਲੇ ਸਾਲ ਖਿਡਾਰੀਆਂ ਦੀ ਅਣਥੱਕ ਮਿਹਨਤ ਨੂੰ ਦੇਖਦਿਆਂ ਹੋਇਆਂ ਲਾਇਨਸ ਆਫ ਪੰਜਾਬ ਦੇ ਸਪੌਂਸਰ ਅਮਨਦੀਪ ਚੱਡਾ ਵੱਲੋਂ ਇਸ ਸਾਲ ਫਾਈਨਲ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2100 ਯੂਰੋ ਅਤੇ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 1100 ਯੂਰੋ ਦੇਣ ਦਾ ਐਲਾਨ ਕੀਤਾ। ਜੋ ਕਿ ਪੰਜਾਬੀ ਕਮਿਊਨਿਟੀ ਵੱਲੋਂ ਕਰਵਾਏ ਜਾ ਰਹੇ ਸਾਰੇ ਫੁੱਟਬਾਲ ਟੂਰਨਾਮੈਂਟਾਂ ਵਿੱਚੋਂ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਰਹੇਗਾ। ਟਰੋਫੀਆ ਦੀ ਭੂਮਿਕਾ ਰਠੌਰ ਬ੍ਰਦਰਜ਼ ਵੱਲੋਂ ਨਿਭਾਈ ਜਾਵੇਗੀ। ਬਿੱਟੂ ਅਤੇ ਵਿੱਕੀ ਦੋਨੇ ਵੀਰ ਸਪੌਂਸਰ ਵਜੋਂ ਗਰਾਊਂਡ ਦੀ ਭੂਮਿਕਾ ਨਿਭਾਉਣਗੇ। ਆਏ ਹੋਏ ਖਿਡਾਰੀਆਂ ਅਤੇ ਦਰਸ਼ਕ ਸਾਹਿਬਾਨਾਂ ਦੇ ਵਾਸਤੇ ਲੰਗਰ ਦੀ ਸੇਵਾ ਜਸਵੀਰ ਸਿੰਘ ਅਤੇ ਦਲਜੀਤ ਸਿੰਘ ਦੋਨਾਂ ਭਰਾਵਾਂ ਵੱਲੋਂ ਨਿਭਾਈ ਜਾਵੇਗੀ ਅਤੇ ਇਹ ਦੋ ਦਿਨਾਂ ਫੁੱਟਬਾਲ ਕੱਪ ਦਾ ਸਾਰਾ ਪ੍ਰੋਗਰਾਮ ਕਲਤੂਰਾ ਸਿੱਖ ਟੀਵੀ ਤੇ ਲਾਈਵ ਦਿਖਾਇਆ ਜਾਵੇਗਾ। ਪ੍ਰਬੰਧਕਾਂ ਵੱਲੋਂ ਇਸ ਖੇਡ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਵਾਸਤੇ ਖੇਡ ਪ੍ਰੇਮੀਆਂ ਨੂੰ ਹੁੰਮ ਹੁੰਮਾਂ ਕੇ ਇਸ ਦੋ ਦਿਨਾਂ ਫੁੱਟਬਾਲ ਕੱਪ ਵਿੱਚ ਪਹੁੰਚਣ ਦੀ ਅਪੀਲ ਕੀਤੀ।

More Stories
ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਵਿਦਿਆਲੇ ਇਟਲੀ ਦੀ ਵਰੇ੍ਹਗੰਢ ਮਨਾਈ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗੁਰਮਤਿ ਗਿਆਨ ਮੁਕਾਬਲੇ
ਗੁਰਦੁਆਰਾ ਸਿੰਘ ਸਭਾ ਰੋਦੀਗੋ ਮਾਨਤੋਵਾ ਵਿਖੇ 5 ਜੁਲਾਈ ਨੂੰ ਸ਼ਹੀਦੀ ਸਮਾਗਮ ਤੇ ਗੁਰਮਤਿ ਗਿਆਨ ਮੁਕਾਬਲੇ ਅਤੇ ਵਿਦਿਆਲੇ ਦੀ ਪਹਿਲੀ ਵਰ੍ਹੇਗੰਢ ਮਨਾਈ ਜਾ ਰਹੀ ਹੈ
ਵਾਤਾਵਰਨ ਅਤੇ ਵਿਰਸੇ ਦੀ ਪਹਿਚਾਣ,ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੂੰ ਜਨਮ ਦਿਨ ਮੁਬਾਰਕ