
Oplus_131072
ਸੁਲਤਾਨਪੁਰ ਲੋਧੀ,7 ਮਾਰਚ ( ਰਾਜ ਹਰੀਕੇ ਪੱਤਣ) ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ( ਨੈਸ਼ਨਲ ਵੋਮੈਨ ਡੇਅ) ਤੇ ਦਾਜ ਪ੍ਰਤੀ ਜਾਗਰੂਕ ਕਰਨ ਲਈ ਇੱਕ ਹੋਰ ਨਵਾਂ ਟਰੈਕ ਸਮਾਜ ਦੀ ਝੋਲੀ ਪਾਉਣ ਜਾ ਰਹੇ ਹਨ ,ਜੋ ਸਮਾਜ ਨੂੰ ਘੁਣ ਵਾਂਗ ਖੋਖਲਾ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਟਰੈਕ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਤੇ ਸੁਖਦੇਵ ਸ਼ਰਮਾ ( ਸ਼ਰਮਾ ਟਰਾਂਸਪੋਰਟ ਦੁਬਈ ) ਦੀ ਪੇਸ਼ਕਸ਼ ਅਤੇ ( ਬੀ ਐੱਸ ਰਿਕਾਰਡਜ਼ ) ਦੇ ਬੈਨਰ ਹੇਠ ਯੂਟਿਊਬ ਅਤੇ ਸੋਸ਼ਲ ਮੀਡੀਆ ਦੀ ਵੈੱਬਸਾਈਟਾਂ ਤੇ ਰੀਲੀਜ਼ ਕੀਤਾ ਜਾ ਚੁੱਕਾ ਹੈ। ਇਸ ਟਰੈਕ ਨੂੰ ਗੀਤਕਾਰ ਗੁਰਮੇਜ ਸਿੰਘ ਗੇਜ ਰਾਮੇ ਵਾਲੇ ਨੇ ਬਾਕਾਮਾਲ ਲਿਖਿਆ ਹੈ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੀ ਜੋੜੀ ਨੇ ਇਸ ਨੂੰ ਬਹੁਤ ਹੀ ਵਧੀਆ ਮਿਊਜ਼ਿਕ ਨਾਲ ਸ਼ਿੰਗਾਰਿਆ ਗਿਆ ਹੈ। ਇਸ ਦਾ ਵੀਡੀਓ, ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ।
More Stories
ਅਬੂਧਾਬੀ (ਯੂ ਏ ਈ) ਅਕਸ਼ਰ ਧਾਮ ਵਿਖੇ ਵਾਤਾਵਰਨ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਧਾਰਮਿਕ ਟਰੈਕ ਸੂਟ,
ਲਾਤੀਨਾ ਦੇ ਬੋਰਗੋ ਸੰਤਾ ਮਰੀਆਂ ਵਿਖੇ ਕੰਮ ਦੇ ਦੌਰਾਨ ਦੁਰਘਟਨਾ ਹੋਣ ਕਾਰਨ ਪੰਜਾਬੀ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ , ਰੋਮ ਦੇ ਹਸਪਤਾਲ ਵਿੱਚ ਜੇਰੇ ਇਲਾਜ਼
ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਤਾਂ ਅੱਜ ਵੀ ਉਹ ਲੋਕ ਗੁਲਾਮੀ ਵਾਲਾ ਜੀਵਨ ਬਸਰ ਕਰਦੇ ਹੋਣੇ ਸਨ ਜੋ ਵਿਦੇਸ਼ਾਂ ‘ਚ ਬਾਬਾ ਸਾਹਿਬ ਨੂੰ ਹੀ ਹੁੱਜਤਾਂ ਕਰਦੇ ਹਨ:-ਬੀ ਆਰ ਅੰਬੇਦਕਰ ਸੰਸਥਾ ਇਟਲੀ