
ਰੋਮ(ਕੈਂਥ)ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਿਹਾ ਲੰਬਾਰਦੀਆ ਸੂਬਾ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ(ਬਰੇਸ਼ੀਆ)ਵਿਖੇ ਵਿਸੇ਼ਸ ਸਮਾਗਮ 8 ਸਤੰਬਰ ਦਿਨ ਐਤਵਾਰ 2024 ਨੂੰ ਹੋ ਰਿਹਾ ਹੈ ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਗਿਆਨ ਦਾ ਮਹਾਂਸਾਗਰ ਸ਼੍ਰੀ ਪਾਵਨ ਅੰਮ੍ਰਿਤ ਬਾਣੀ ਜੀਓ ਦੇ ਆਖੰਡ ਜਾਪ ਕੀਤੇ ਜਾਣਗੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ । ਉਪਰੰਤ ਬਹੁਜਨ ਮਹਾਂਪੁਰਖਾਂ ਦੀ ਵਿਚਾਰਧਾਰਾ ਨਾਲ ਸਬੰਧਤ ਵਿਸ਼ੇਸ਼ ਸਮਾਗਮ ਹੋ ਰਿਹਾ ਹੈ ਜਿਸ ਵਿਚ ਭੀਮ ਆਰਮੀ ਦੇ ਚੀਫ, ਆਜ਼ਾਦ ਪਾਰਟੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਲੋਕ ਸਭਾ ਮੈਂਬਰ ਭਾਰਤ ਸਰਕਾਰ ਪਹਿਲੀ ਵਾਾਰ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਟਾਲੀਅਨ ਇੰਡੀਅਨ ਪ੍ਰੈੱਸ ਨੂੰ ਇਹ ਜਾਣਕਾਰੀ ਅਮਰੀਕ ਲਾਲ ਦੋਲੀਕੇ ਪ੍ਰਧਾਨ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ (ਬਰੇਸ਼ੀਆ) ਨੇ ਦਿੰਦਿਆਂ ਇਲਾਕੇ ਦੀ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮਾਗਮ ਵਿੱਚ ਪਹੁੰਚ ਕੇ ਬਹੁਜਨ ਮਹਾਂਪੁਰਖਾਂ ਦੀ ਵਿਚਾਰਧਾਰਾ ਨਾਲ ਜੁੜਨ ਲ਼ਈ ਸਬੰਧਤ ਸਮਾਗਮ ਦਾ ਹਿੱਸਾ ਬਣਨ ਤਾਂ ਜੋ ਵੱਧ ਤੋਂ ਵੱਧ ਚੰਦਰ ਸ਼ੇਖਰ ਆਜ਼ਾਦ ਹੁਰਾਂ ਨਾਲ ਭਾਰਤ ਦੇ ਪਛੜੇ ਵਰਗਾਂ ਨੂੰ ਉੱਚਾ ਚੱਕਣ ਲਈ ਵਿਸਥਾਰ ਪੂਰਵਕ ਵਿਚਾਰ ਵਿਟਾਂਦਰੇ ਕੀਤੇ ਜਾ ਸਕਣ।ਇਸ ਮੌਕੇ ਸਭ ਸੰਗਤਾਂ ਲਈ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ।
More Stories
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾਂ ਸ਼ਹਾਦਤ ਸਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 19 ਅਕਤੂਬਰ ਐਤਵਾਰ ਨੂੰ ਨਗਰ ਕਾਜਲਮੋਰਾਨੋ ਵਿਖੇ ਸਜਾਇਆ ਜਾਵੇਗਾ
ਯੂਰਪ ਦੀ ਧਰਤੀ ਇਟਲੀ ਉਪੱਰ ਪਹਿਲੀ ਵਾਰ 19 ਅਕਤੂਬਰ ਨੂੰ ਹੋ ਰਿਹਾ “ਧੱਮ ਦੀਕਸ਼ਾ ਸਮਾਗਮ”,ਦੁਨੀਆਂ ਭਰ ਤੋਂ ਪਹੁੰਚ ਰਹੇ ਤਥਾਗਤ ਬੁੱਧ ਦੇ ਪੈਰੋਕਾਰ
ਵਿਕਸਤ ਭਾਰਤ ਰਨ ਡਵੈਲਪਿਡ ਇੰਡੀਆ 2047 ਤਹਿਤ ਇਟਲੀ ਰਾਜਧਾਨੀ ਹੋਇਆ ਵਿਸੇ਼ਸ ਪ੍ਰੋਗਰਾਮ ,ਸੈਂਕੜੇ ਭਾਰਤੀਆਂ ਕੀਤੀ ਸਿ਼ਕਰਤ