October 9, 2024

ਮਾ. ਰਾਜ ਹੀਉਂ ਨੂੰ ਸਵੈ ਇੱਛਤ ਸੇਵਾ ਮੁਕਤੀ ਉਪਰੰਤ ਸਕੂਲ ਸਟਾਫ਼ ਅਤੇ ਪਿੰਡ ਪੰਚਾਇਤ ਵੱਲੋਂ ਨਿੱਘੀ ਵਿਦਾਇਗੀ

ਬੰਗਾ ( ਦਵਿੰਦਰ ਹੀਉਂ ) ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਲੰਬਾ ਸਮਾਂ ਸੇਵਾਵਾਂ ਦੇਣ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਸੱਲ੍ਹ ਕਲਾਂ ਵਿਖੇ ਬਤੌਰ ਈ ਟੀ ਟੀ ਅਧਿਆਪਕ ਮਾ.ਰਾਜ ਕੁਮਾਰ ਹੀਉਂ ਬੀਤੀ 16 ਅਗਸਤ ਨੂੰ ਸਵੈ ਇੱਛਾ ਅਧਾਰਿਤ ਸੇਵਾ ਮੁਕਤ ਹੋ ਗਏ ਸਨ । ਉਹਨਾਂ ਨੂੰ ਅੱਜ ਸਕੂਲ ਤੋਂ ਸਕੂਲ ਮੈਨੇਜਮੈਂਟ ਕਮੇਟੀ, ਸਮੂਹ ਸਕੂਲ ਸਟਾਫ, ਐਨ ਆਰ ਆਈ ਸੱਜਣਾਂ ਅਤੇ ਪਿੰਡ ਸੱਲ੍ਹ ਕਲਾਂ ਦੀ ਪੰਚਾਇਤ ਵੱਲੋਂ ਸ਼ਾਨਦਾਰ ਵਿਦਾਇਗੀ ਸਮਾਗਮ ਦੇ ਆਯੋਜਨ ਦੌਰਾਨ ਨਿੱਘੀ ਵਿਦਾਇਗੀ ਦਿੱਤੀ ਗਈ। ਮਾ. ਰਾਜ ਹੀਉਂ ਨੂੰ ਵਿਦਾ ਕਰਦੇ ਸਮੇਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਡਰੱਗਜ਼ ਕੰਟਰੋਲ ਇੰਸਪੈਕਟਰ ਡਾ ਮਨਪ੍ਰੀਤ ਬਿੰਝੋਂ ਅਤੇ ਪਿੰਡ ਦੇ ਸਰਪੰਚ ਸੁਖਦੀਪ ਸਿੰਘ ਖਾਲਸਾ ਨੇ ਆਪੋ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਮਾ. ਰਾਜ ਹੀਉਂ ਦੀ ਅਗਵਾਈ ਵਿੱਚ ਤਕਰੀਬਨ ਇਕ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਪ੍ਰਾਇਮਰੀ ਸਕੂਲ ਦੀ ਸਮਾਰਟ ਇਮਾਰਤ ਮਾਸਟਰ ਜੀ ਦੀ ਸਦੀਵੀਂ ਯਾਦ ਦਵਾਉਂਦੀ ਰਹੇਗੀ। ਉਹਨਾਂ ਜ਼ਿਕਰ ਕੀਤਾ ਕਿ ਮਾ. ਰਾਜ ਹੀਉਂ 2004 ਤੋਂ ਠੇਕਾ ਅਧਾਰਿਤ ਅਤੇ 2006 ਤੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਸੇਵਾਵਾਂ ਦੇ ਰਹੇ ਹਨ ਅਤੇ ਉਹਨਾਂ ਰਾਹੋਂ ਨੇੜੇ ਪਿੰਡ ਪੱਲੀਆਂ ਕਲਾਂ, ਨਵਾਂ ਸ਼ਹਿਰ ਨੇੜੇ ਪਿੰਡ ਭੌਰਾ ਅਤੇ ਬੰਗਾ ਨੇੜੇ ਪਿੰਡ ਗੋਬਿੰਦਪੁਰ ਅਤੇ ਪਿੰਡ ਰਾਮਪੁਰ ਵਿਖੇ ਨਿਯੁਕਤ ਰਹੇ ਅਤੇ ਉਨ੍ਹਾਂ ਉਪਰੋਕਤ ਸਾਰੇ ਪਿੰਡਾਂ ਸਰਕਾਰੀ ਸਹਾਇਤਾ ਅਤੇ ਪਿੰਡ ਤੋਂ ਇਕੱਠੇ ਕੀਤੇ ਦਾਨ ਨਾਲ਼ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਇਮਾਰਤਾਂ ਵਿੱਚ ਅਜਿਹੇ ਸੁਧਾਰ ਕੀਤੇ ਹਨ ਕਿ ਇਹ ਸਕੂਲ ਕਿਸੇ ਪ੍ਰਾਈਵੇਟ ਸਕੂਲ ਹੋਣ ਦਾ ਭੁਲੇਖਾ ਪਾਉਂਦੇ ਹਨ। ਮਾ. ਰਾਜ ਹੀਉਂ ਦੁਆਰਾ ਕੀਤੀ ਇਹ ਮਿਹਨਤ ਦੀ ਇਹਨਾਂ ਸਾਰੇ ਪਿੰਡਾਂ ਵਿੱਚ ਸਲਾਹੀ ਜਾਂਦੀ ਰਹੇਗੀ। ਇਸੇ ਤਰ੍ਹਾਂ ਮਾਸਟਰ ਰਾਜ ਹੀਉਂ ਪਿਛਲੇ ਪੰਦਰਾਂ ਸਾਲਾਂ ਤੋਂ ਵਿਧਾਨ ਸਭਾ ਹਲਕਾ ਬੰਗਾ ਵਿਖੇ ਹਰ ਤਰ੍ਹਾਂ ਦੀ ਚੋਣ ਪ੍ਰਕਿਰਿਆ ਦੌਰਾਨ ਵੋਟਿੰਗ ਸਟਾਫ਼ ਨੂੰ ਟ੍ਰੇਨਿੰਗ ਦੇਣ ਲਈ ਚੋਣ ਮਾਸਟਰ ਟ੍ਰੇਨਰਜ਼ ਰਹੇ ਹਨ ਅਤੇ ਤਹਿਸੀਲ ਬੰਗਾ ਵੱਲੋਂ ਹਰ ਸਾਲ ਮਨਾਏ ਜਾਂਦੇ ਗਣਤੰਤਰ ਦਿਵਸ ਅਤੇ ਸਵਤੰਤਰ ਦਿਵਸ ਦੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਵਜੋਂ ਭੂਮਿਕਾ ਨਿਭਾਉਦੇ ਆ ਰਹੇ ਹਨ। ਉਪਰੋਕਤ ਤੋਂ ਇਲਾਵਾ ਉਹ ਇਕ ਉਸਾਰੂ ਲੇਖਕ ਅਤੇ ਰੰਗਮੰਚ ਦੇ ਅਦਾਕਾਰ ਵੀ ਹਨ। ਮਾ. ਰਾਜ ਨੂੰ ਸਕੂਲ ਤੋਂ ਵਿਦਾ ਕਰਦੇ ਸਮੇਂ ਉਪਰੋਕਤ ਤੋਂ ਇਲਾਵਾ ਸਰਪੰਚ ਹੀਉਂ ਬਲਵੀਰ ਕੌਰ, ਲੰਬੜਦਾਰ ਹੀਉਂ ਸੱਤਿਆ ਝੱਲੀ, ਮਾ ਅਸ਼ੋਕ ਕੁਮਾਰ ਹੀਉਂ, ਡਾ ਸਰਬਜੀਤ ਬਿੰਝੋਂ, ਡਾ ਅਸ਼ੀਸ਼ ਬਿਲਾਸ ਪਾਲ, ਮਾ. ਅਸ਼ੋਕ ਕੁਮਾਰ ਪਠਲਾਵਾ, ਮਾ. ਜੋਗਾ ਰਾਮ, ਡਾ ਹਰੀ ਬਿਲਾਸ, ਜੀਵਨ ਭਾਟੀਆ, ਬੀ ਐੱਮ ਟੀ ਸੁਰਿੰਦਰ ਕੁਮਾਰ ਚੱਕ ਰਾਮੂ, ਪੱਤਰਕਾਰ ਧਰਮਵੀਰ ਪਾਲ, ਸਾਬਕਾ ਸਰਪੰਚ ਹੀਉਂ ਤਰਸੇਮ ਲਾਲ ਝੱਲੀ, ਸੋਹਣ ਲਾਲ ਝੱਲੀ, ਪ੍ਰਿੰਸੀਪਲ ਜਸਵੀਰ ਸਿੰਘ ਖਾਨਖਾਨਾ, ਮਾ. ਰਾਜ ਕੁਮਾਰ ਮੇਹਲੀ, ਦਵਿੰਦਰ ਸੱਲ੍ਹਣ , ਮਨੀ ਕੁਮਾਰ ਸੱਲ੍ਹ ਖ਼ੁਰਦ, ਪ੍ਰਿਤਪਾਲ, ਪਰਮਾ ਨੰਦ ਹੀਉਂ, ਚਮਨ ਲਾਲ, ਵਿਵੇਕ ਪਾਲ, ਸੰਜਮ ਰਾਜ, ਮਾਤਾ ਸਿਮਰੋ, ਮੈਡਮ ਸੁਨੀਤਾ ਰਾਣੀ ਬਿੰਝੋਂ, ਹਰਦੀਪ ਕੌਰ, ਸੁਨੀਤਾ ਰਾਣੀ ਹੀਉਂ , ਅਵਤਾਰ ਕੌਰ ਹੀਉਂ, ਸਰਲਾ ਦੇਵੀ ਹੀਉਂ , ਮੀਨਾ ਰਾਣੀ, ਨਿਸ਼ਾ ਲਾਦੀਆਂਂ, ਦਵਿੰਦਰ ਕੌਰ, ਕੁਲਵਿੰਦਰ ਕੌਰ ਹੀਉਂ, ਗੁਰਦੀਪ ਕੌਰ ਹੀਉਂ, ਅੰਜੂ ਰਾਣੀ ਮਜਾਰੀ, ਜਸਵੀਰ ਕੌਰ ਹੱਪੋਵਾਲ, ਸਰਬਜੀਤ ਕੌਰ, ਗੁਰਬਖਸ਼ ਕੌਰ, ਕੁਲਵਿੰਦਰ ਕੌਰ, ਅਮਰੀਕ ਕੌਰ ਅਤੇ ਇੰਦਰਜੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।