April 17, 2025

ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਦੇ ਸਰਬਸਮੰਤੀ ਨਾਲ ਅਨਿਲ ਕੁਮਾਰ ਟੂਰਾ ਬਣੇ ਮੁੱਖ ਸੇਵਾਦਾਰ

ਬਰੇਸ਼ੀਆ(ਦਲਵੀਰ ਸਿੰਘ ਕੈਂਥ)ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਵਹਿਮਾਂ ਭਰਮਾਂ,ਊਚ-ਨੀਤ ਤੇ ਅਡੰਬਰਬਾਦ ਦੇ ਵਿਰੋਧ ਦੀ ਗੱਲ ਜਿਸ ਬੇਬਾਕੀ ਤੇ ਨਿਡਰਤਾ ਨਾਲ ਗੱਲ ਕਰਦਿਆਂ ਅਕਾਲ ਪੁਰਖ ਦੀ ਉਸਤਤਿ ਕਰਨ ਲਈ ਪ੍ਰੇਰਦੀ ਹੈ ਉਸ ਨੇ ਮੌਕੇ ਦੀਆਂ ਹਾਕਮ ਜਮਾਤਾਂ ਨੂੰ ਸਮਾਜ ਵਿੱਚੋਂ ਬੇਪਰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਅੱਜ ਅਸੀਂ ਉਹਨਾਂ ਦੀ ਬਦੌਲਤ ਹੀ ਸਮਾਜ ਵਿੱਚ ਬਰਾਬਰਤਾ ਦੇ ਹੱਕਾਂ ਲੈਣ ਦੀ ਗੱਲ ਕਰਨ ਜੋਗੇ ਹੋਏ ਹਾਂ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ(ਬਰੇਸ਼ੀਆ)ਦੇ ਸੰਗਤ ਵੱਲੋਂ ਸਰਬਸਮੰਤੀ ਨਾਲ ਚੁਣੇ ਮੁੱਖ ਸੇਵਾਦਾਰ ਅਨਿਲ ਕੁਮਾਰ ਤੇ ਹੋਰ ਚੁਣੇ ਮੈਂਬਰਾਨ ਸਾਹਿਬਾਨ ਨੇ ਕਰਦਿਆਂ ਕਿਹਾ ਕਿ ਜਿਹੜੀ ਉਹਨਾਂ ਨੂੰ ਸੰਗਤ ਸੇਵਾ ਦਿੱਤੀ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਇਸ ਦਿੱਤੀ ਜਿੰਮੇਵਾਰੀ ਲਈ ਉਹ ਸਮੂਹ ਸਾਧ ਸੰਗਤ ਦੇ ਤਹਿ ਦਿਲੋ ਧੰਨਵਾਦ ਹਨ।ਮੁੱਖ ਸੇਵਾਦਾਰ ਬਣੇ ਅਨਿਲ ਕੁਮਾਰ ਟੂਰਾ ਲੰਬੇ ਸਮੇਂ ਤੋਂ ਸਤਿਗੁਰੂ ਰਵਿਦਾਸ ਜੀਓ ਦੇ ਮਿਸ਼ਨ ਨਾਲ ਜੁੜੇ ਹਨ ਤੇ ਬਹੁਤ ਹੀ ਸਰਗਰਮ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਆ ਰਹੇ ਹਨ ।ਹਾਲ ਹੀ ਵਿੱਚ ਸਤਿਗੁਰ ਰਵਿਦਾਸ ਮਹਾਰਾਜ ਜੀਓ ਦੇ ਜਨਮ ਅਸਥਾਨ ਕਾਂਸ਼ੀ ਮੰਦਿਰ ਵਿਖੇ ਸੋਨਪਾਲਕੀ ਦੀ ਯੂਰਪ ਦੀਆਂ ਸੰਗਤਾਂ ਸੇਵਾ ਕੀਤੀ ਹੈ ਉਸ ਵਿੱਚ ਵੀ ਟੂਰਾ ਹੁਰਾਂ ਨੇ ਬਰੇਸ਼ੀਆ ਵੱਲੋਂ ਅਹਿਮ ਸੇਵਾ ਨਿਭਾਈ ਹੈ।ਜਿ਼ਕਰਯੋਗ ਹੈ ਇਹ ਗੁਰਦੁਆਰਾ ਸਾਹਿਬ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਨਾਲ ਜੋੜਦਿਆਂ ਮਨੁੱਖਤਾ ਦੀ ਸੇਵਾ ਲਈ ਪ੍ਰੇਰਦਾ ਆ ਰਿਹਾ ਹੈ ਤੇ ਕੋਰੋਨਾ ਕਾਲ ਵਿੱਚ ਵੀ ਇੱਥੋ ਦੇ ਸੇਵਾਦਾਰਾਂ ਨੇ ਅਹਿਮ ਸੇਵਾ ਨਿਭਾਈ ਸੀ।

You may have missed