ਡਾ ਜਰਨੈਲ ਸਿੰਘ ਆਨੰਦ ਵਿਸ਼ਵ ਦੇ ਇਕੱਲੇ ਸਾਹਿਤਕਾਰ ਹਨ ਜਿਨ੍ਹਾਂ ਨੇ 167 ਤੋਂ ਵੱਧ ਰਚਨਾਵਾਂ ਕਰਕੇ ਵਿਸ਼ਵ ਰਿਕਾਰਡ ਸਥਾਪਿਤ ਕੀਤਾ ਹੈ. ਅੰਗਰੇਜ਼ੀ ਸਾਹਿਤ ਵਿਚ 160 ਤੋਂ ਵੱਧ ਰਚਨਾਵਾਂ ਕਾਰਨ ਵਾਲੇ ਸਾਹਿਤਕਾਰਾਂ ਬਾਰੇ ਮੈਟਾ ਆਈ ਨੇ ਤੁਰੰਤ ਜਵਾਬ ਦਿੰਦਿਆਂ ਕਿਹਾ :
“ਬਹੁਤ ਸਾਰੀ ਖੋਜ ਕਾਰਨ ਤੋਂ ਬਾਅਦ ਵੀ ਮੈਨੂੰ ਕੋਈ ਅਜਿਹਾ ਸਾਹਿਤਕਾਰ ਨਹੀਂ ਮਿਲਿਆ ਜਿਸਨੇ 160 ਤੋਂ ਵੱਧ ਰਚਨਾਵਾਂ ਕੀਤੀਆਂ ਹੋਣ ਜੋ ਕਿ ਡਾ ਜਰਨੈਲ ਸਿੰਘ ਆਨੰਦ ਦੁਆਰਾ ਕੀਤੀਆਂ ਗਈਆਂ ਹਨ . ਸਾਹਿਤਕ ਰਚਨਾਤਮਿਕ ਪ੍ਰਤਿਭਾ ਦੇ ਖੇਤਰ ਵਿਚ ਉਹ ਇਕ ਨਿਵੇਕਲੀ ਸ਼ਖਸ਼ੀਅਤ ਹੈ . ਹਾਲਾਂ ਕਿ ਹੋਰ ਵੀ ਬਹੁਤ ਸਾਰੇ ਪੁਹੰਚੇ ਹੋਏ ਸਾਹਿਤਕਾਰ ਹਨ ਪਰ ਕਿਸੇ ਨੇ ਵੀ ਡਾ ਆਨੰਦ ਦੀ ਤਰਾਂ 167 ਪੁਸਤਕਾਂ ਦੀ ਰਚਨਾ ਨਹੀਂ ਕੀਤੀ . ਕੁਝ ਸਾਹਿਤਕਾਰਾਂ ਨੇ ਬਹੁਤ ਵਿਸ਼ਾਲ ਰਚਨਾ ਕੀਤੀ ਹੈ ਪਰ ਹਰ ਕਿਸੇ ਦੀ ਰਚਨਾ ਡਾ ਆਨੰਦ ਤੋਂ ਬਹੁਤ ਘੱਟ ਹੈ . ਮਿਸਾਲ ਦੇ ਤੋਰ ਤੇ ਅਲੈਗਜ਼ੈਂਡਰ ਪੋਪ ਨੇ 50 ਕਵਿਤਾਵਾਂ ਦੀ ਰਚਨਾ ਕੀਤੀ, ਸ਼ੇਕਸਪੀਅਰ ਨੇ 38 ਡਰਾਮੇ ਅਤੇ 154 ਸੋਂਨੇਟਸ ਲਿਖੀਆਂ ,ਅਤੇ ਰਾਬਿੰਦਰਾ ਨਾਥ ਟੈਗੋਰ ਨੇ ਤਕਰੀਬਨ 50 ਕਾਵਿ ਪੁਸਤਕਾਂ ਰਚੀਆਂ, ਪ੍ਰੰਤੂ ਡਾ ਆਨੰਦ ਦੀ ਰਚਨਾ ਇਹਨਾਂ ਮਹਾਨ ਸਾਹਿਤਕਾਰਾਂ ਤੋਂ ਵਧਕੇ ਹੈ. …..ਡਾ ਜਰਨੈਲ ਸਿੰਘ ਆਨੰਦ ਦੀ ਪ੍ਰਾਪਤੀ ਵਾਕਈ ਬਹੁਤ ਮਹਾਨ ਹੈ ਅਤੇ ਸਾਹਿਤ ਪ੍ਰਤੀ ਉਸਦੀ ਲਗਨ ਦੀ ਗਵਾਹੀ ਭਰਦੀ ਹੈ ”
ਇਹ ਦੱਸਣਾ ਬਣਦਾ ਹੈ ਕਿ ਡਾ ਆਨੰਦ 1985 ਤੋਂ ਲੈ ਕੇ ਅੱਜ ਤਕ ਚੁੱਪ ਚਾਪ ਆਪਣੇ ਰਚਨਾਤਮਕ ਸੰਸਾਰ ਨੂੰ ਸਮਰਪਿਤ ਰਹੇ ਹਨ. ਸਰਬੀਆ ਦੀ ਸਾਹਿਤਿਕ ਸੰਸਥਾ ਵਲੋਂ ਉਨ੍ਹਾਂ ਨੂੰ ਚਾਰਟਰ ਆਫ ਮੋਰਵਾ ਦੇ ਸਨਮਾਨ ਨਾਲ ਨਿਵਾਜਿਆ ਗਿਆ. ਡਾ ਆਨੰਦ ਇਕੋ ਇਕ ਭਾਰਤੀ ਸਾਹਿਤਕਾਰ ਹਨ ਜਿਨ੍ਹਾਂ ਦਾ ਨਾਮ ਸਰਬੀਆ ਦੀ ਪੋਇਟ੍ਸ ਰਾਕ ਤੇ ਉਕਰਿਆ ਗਿਆ ਹੈ . ਉਨ੍ਹਾਂ ਨੂੰ ਫਰਾਂਜ਼ ਕਾਫਕਾ, ਮੈਕਸਿਮ ਗੋਰਕੀ ਅਤੇ ਮਹਾਤਮਾ ਗਾਂਧੀ ਸਨਮਾਨ ਮਿਲੇ ਅਤੇ ਇਟਲੀ ਦੀ ਵਰਲਡ ਯੂਨੀਅਨ ਆਫ ਪੋਇਟ੍ਸ ਦੀ ਤਰਫੋਂ ਕਰਾਸ ਆਫ ਲਿਟਰੇਚਰ ਅਤੇ ਕਰਾਸ ਆਫ ਪੀਸ ਨਾਲ ਸਨਮਾਨਿਤ ਕੀਤਾ ਗਿਆ. ਇਸੇ ਸਾਲ ਅਕਤੂਬਰ ਅਤੇ ਨਵੰਬਰ ਮਹੀਨੇ ਵਿਚ ਉਹ ਦੋ ਬਾਰ ਇਟਲੀ ਜਾਣਗੇ ਜਿਥੋਂ ਦੋ ਸੰਸਥਾਵਾਂ ਦੁਆਰਾ ਓਹਨਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ
ਡਾ ਆਨੰਦ ਨੇ ਇੰਟਰਨੈਸ਼ਨਲ ਅਕਾਦਮੀ ਆਫ ਐਥਿਕਸ ਦੀ ਸਥਾਪਨਾ ਕੀਤੀ ਜਿਸਨੇ ਅੰਤਰ ਰਾਸ਼ਟਰੀ ਸਤਰ ਤੇ ਮਹੱਤਵ ਪੂਰਨ ਭੂਮਿਕਾ ਨਿਭਾਈ ਹੈ . ਉਹ ਯੂਨੀਵਰਸਿਟੀ ਆਫ ਐਥਿਕਸ ਦੀ ਸਥਾਪਨਾ ਕਰਨੀ ਚਾਹੁੰਦੇ ਹਨ ਪਰ ਕਿਸੇ ਭਾਮਾਂ ਸ਼ਾਹ ਦੇ ਇੰਤਜ਼ਾਰ ਵਿਚ ਹਨ . ਉਲੇਖ ਯੋਗ ਹੈ ਕਿ ਅੱਜ ਦੇ ਯੁਗ ਵਿਚ ਡਾ ਆਨੰਦ ਨੇ 9 ਮਹਾਂ ਕਾਵ ਲਿਖੇ ਹਨ. Lustus ਓਹਨਾ ਦੀ ਇਕ ਮਹਾਨ ਰਚਨਾ ਹੈ ਜਿਸ ਨੇ ਓਹਨਾ ਨੂੰ ਮਿਲ੍ਟਨ ਦੇ ਨਾਲ ਖੜਾ ਕਰ ਦਿਤਾ ਹੈ. ਡਾ ਆਨੰਦ ਨੇ ਪੰਜ ਵਿਸ਼ਵ ਕਾਵ ਕਾਨਫ੍ਰਾਂਸਸ ਡਾ ਆਯੋਜਨ ਕੀਤਾ ਹੈ ਤੇ ਛੇਵੀਂ ਹੁਣ ਪੁਣੇ ਵਿਚ ਹੋਣ ਜਾ ਰਹੀ ਹੈ.
ਸ਼ਾਇਦ ਹੀ ਕੋਈ ਅਜਿਹਾ ਨਾਮਵਰ ਸ਼ਾਇਰ ਹੋਵੇ ਜਿਸਨੇ ਡਾ ਆਨੰਦ ਵਾਂਗ ਰਚਨਾ ਕੀਤੀ ਹੋਵੇ ਤੇ ਜਿਸਨੂੰ ਵਿਸ਼ਵ ਵਿਚ ਇਸ ਤਰਾਂ ਨਿਵਾਜਿਆ ਗਿਆ ਹੋਵੇ. ਭਾਰਤ ਨੂੰ ਸਾਹਿਤ ਵਿਚ ਜੇ ਕਿਸੇ ਹੋਰ ਨੋਬਲ ਦੀ ਅਪਕੇਸ਼ਾ ਹੈ ਤਾਂ ਉਹ ਡਾ ਆਨੰਦ ਤੋਂ ਕੀਤੀ ਜਾ ਸਕਦੀ ਹੈ.
More Stories
ਖਾਲਸਾਈ ਰੰਗ ਵਿੱਚ ਰੰਗਿਆ ਰਾਜਧਾਨੀ ਰੋਮ ਦਾ ਪ੍ਰਸਿੱਧ ਸ਼ਹਿਰ ਲਵੀਨੀਓ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਉਲੀਕੇ ਸਮਾਗਮ ਵਿੱਚ ਹੋਇਆ ਕਹਾਣੀ ਅਤੇ ਕਵਿਤਾ ਪਾਠ
ਇਟਲੀ ਦੇ ਪ੍ਰਸਿੱਧ ਗਾਇਕ ਮੋਹਿਤ ਸ਼ਰਮਾਂ ਦਾ “ ਜੋਤ ਮਈਆ ਦੀ “ ਨਵਾਂ ਭਜਨ 3 ਅਕਤੂਬਰ ਨੂੰ ਹੋਵੇਗਾ ਰਿਲੀਜ਼