January 13, 2025

ਸੰਤ ਅਸੋ਼ਕ ਲੰਕੇਸ ਰਿਸ਼ੀ ਦਾ ਇਟਲੀ ਪਹੁੰਚਣ ਮੌਕੇ ਨਿੱਘਾ ਸਵਾਗਤ

ਰੋਮ(ਕੈਂਥ)ਸਨਾਤਨ ਧਰਮ ਦੇ ਮਹਾਨ ਗੰ੍ਰਥ “ਸ਼੍ਰੀ ਰਮਾਇਣ”ਦੇ ਰਚੇਤਾ ਦੂਰਦਰਸ਼ੀ ਤਿਰਲੋਕੀ ਗਿਆਤਾ ਭਗਵਾਨ ਵਾਲਮੀਕਿ ਜੀ ਜਿਹਨਾਂ ਦਾ ਸਮੁੱਚਾ ਜੀਵਨ ਮਨੁੱਖਜਾਤੀ ਲਈ ਪ੍ਰੇਰਿਨਾ ਦਾਇਕ ਹੈ।ਉਹਨਾਂ ਦੇ ਨਾਮ ਉਪੱਰ ਚੱਲ ਰਿਹਾ ਵਾਲਮੀਕਿ ਧਰਮ ਜਿਸ ਦਾ ਪ੍ਰਚਾਰ ਕਰਨ ਲਈ ਭਾਰਤ ਦੀ ਧਰਤੀ ਤੋਂ ਉਚੇਚੇ ਤੌਰ ਤੇ ਪਹਿਲੀ ਵਾਰ ਯੂਰਪ ਫੇਰੀ ਉਪੱਰ ਆਏ ਸੰਤ ਅਸ਼ੋਕ ਲੰਕੇਸ ਰਿਸ਼ੀ ਦਾ ਇਟਲੀ ਦੇ ਸ਼ਹਿਰ ਲਵੀਨਿE ਵਿਖੇ ਪਹੁੰਚਣ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਸਭਾ ਰੋਮ ਦੇ ਪ੍ਰਧਾਨ ਦਲਬੀਰ ਭੱਟੀ ਦੇ ਗ੍ਰਹਿ ਵਿਖੇ ਨਿੱਘਾ ਸਵਾਗਤ ਕੀਤਾ ਗਿਆ।ਸੰਤ ਅਸ਼ੋਕ ਲੰਕੇਸ ਰਿਸ਼ੀ ਵਾਲਮੀਕਿ ਧਰਮ ਪ੍ਰਚਾਰ ਯਾਤਰਾ ਯੂਰਪ ਦੀ ਯਾਤਰਾ ਦੌਰਾਨ ਵੱਖ-ਵੱਖ ਧਾਰਮਿਕ ਅਸਥਾਨਾਂ ਵਿੱਚ ਸੰਗਤਾਂ ਨਾਲ ਵਿਚਾਰ ਵਟਾਂਦਰੇ ਕਰਨੇ ਜਿਹਨਾਂ ਵਿੱਚ ਉਹ 26-27 ਅਕਤੂਬਰ ਨੂੰ ਭਗਵਾਨ ਵਾਲਮੀਕਿ ਸਂਾ ਮਾਰਕੇ ਮੰਦਿਰ,2 ਨਵੰਬਰ ਨੂੰ ਭਗਵਾਨ ਵਾਲਮੀਕਿ ਸਭਾ ਰੋਮ ਤੇ ਭਗਵਾਨ ਵਾਲਮੀਕਿ ਸਭਾ ਬਰੇਸ਼ੀਆ ਤੇ 10 ਨਵੰਬਰ ਨੂੰ ਭਗਵਾਨ ਵਾਲਮੀਕਿ ਸਭਾ ਪੈਰਿਸ (ਫਰਾਂਸ)ਵਿਖੇ ਸੰਗਤਾਂ ਨੂੰ ਦਰਸ਼ਨ ਦੇਣਗੇ।ਇਸ ਮੌਕੇ ਵੱਖ-ਵੱਖ ਭਗਵਾਨ ਵਾਲਮੀਕਿ ਸਭਾਵਾਂ ਵੱਲੋਂ ਸੰਤ ਅਸ਼ੋਕ ਲੰਕੇਸ ਰਿਸ਼ੀ ਦਾ ਵਿਸ਼ੇਸ ਮਾਣ-ਸਨਮਾਨ ਵੀ ਕੀਤਾ ਜਾ ਰਿਹਾ ਹੈ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਲਬੀਰ ਭੱਟੀ ਪ੍ਰਧਾਨ ਸ਼੍ਰੀ ਸਨਾਤਨ ਮੰਦਿਰ ਲਵੀਨਿE ਨੇ ਦੱਸਿਆ ਕਿ ਸੰਤ ਅਸ਼ੋਕ ਲੰਕੇਸ਼ ਰਿਸ਼ੀ ਵੱਲੋਂ ਵਾਲਮੀਕਿ ਸਮਾਜ ਨੂੰ ਜਾਗਰੂਕ ਕਰਨ ਲਈ ਵਿਸੇ਼ਸ ਪਹਿਲੀ ਯੂਰਪ ਵਾਲਮੀਕਿ ਧਰਮ ਪ੍ਰਚਾਰ ਯਾਤਰਾ ਨਾਲ ਸਮਾਜ ਵਿੱਚ ਨਵਾਂ ਇਨਕਲਾਬ ਲੈਕੇ ਆ ਰਹੇ ਜਿਹੜਾ ਕਿ ਇੱਕ ਸਲਾਘਾਂਯੋਗ ਕਾਰਜ਼ ਹੈ।Inline image

Inline image