February 16, 2025

ਇਟਲੀ ਵਿੱਚ ਪਿਛਲੇ 30 ਸਾਲਾਂ ਦੌਰਾਨ ਜਲਵਾਯੂ ਘਟਨਾਵਾਂ ਨੇ 60 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਕਰਨ ਦੇ ਨਾਲ ਲਈ 38000 ਲੋਕਾਂ ਦੀ ਜਾਨ

ਰੋਮ(ਦਲਵੀਰ ਕੈਂਥ)ਇਸ ਗੱਲ ਵਿੱਚ ਕੋਈ 2 ਰਾਵਾਂ ਨਹੀਂ ਕਿ ਦੁਨੀਆਂ ਭਰ ਵਿੱਚ ਬਦਲ ਰਿਹਾ ਜਲਵਾਯੂ ਮਨੁੱਖੀ ਜਿੰਦਗੀ ਲਈ ਦਿਨੋ-ਦਿਨ ਵੱਡਾ ਖਤਰਾ ਬਣਦਾ ਜਾ ਰਿਹਾ ਹੈ ਜਿਸ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਦੁਨੀਆਂ ਭਰ ਵਿੱਚ ਅਨੇਕਾਂ ਸੰਸਥਾਵਾਂ ਜੰਗੀ ਪੱਧਰ ਤੇ ਕੰਮ ਵੀ ਕਰ ਰਹੀਆਂ ਹਨ ।ਇਟਲੀ ਵਿੱਚ ਵੀ ਅਨੇਕਾਂ ਮੁਜ਼ਾਹਰੇ ਤੇ ਹੋਰ ਲੋਕ ਜਾਗੂਰਕਤਾ ਵਾਲੇ ਪ੍ਰੋਗਰਾਮ ਵੀ ਲਗਾਤਾਰ ਹੋ ਰਹੇ ਹਨ

ਪਰ ਇਹਨਾਂ ਸਭ ਦੇ ਬਾਵਜੂਦ ਦੁਨੀਆਂ ਭਰ ਦੇ ਜਲਵਾਯੂ ਵਿੱਚ ਹੋ ਰਿਹਾ ਬਦਲਾਵ ਨਿਰੰਤਰ ਜਾ ਰਹੀ ਜਿਸ ਦਾ ਕਾਰਨ ਜਿੱਥੇ ਮਨੁੱਖ ਦਾ ਸੁਆਰਥੀ ਹੋਣਾ ਮੰਨਿਆ ਜਾ ਰਿਹਾ ਹੈ ਉੱਥੇ ਕੁਦਰਤ ਦੀ ਬੇਰੁੱਖੀ ਤੋਂ ਵੀ ਪਾਸਾ ਨਹੀਂ ਵੱਟਿਆ ਜਾ ਸਕਦਾ।ਦੁਨੀਆਂ ਭਰ ਵਿੱਚ ਜਲਵਾਯੂ ਦੇ ਬਦਲਾਵ ਹੇਠ ਹੋਈਆਂ ਅਤਿਅੰਤ ਘਟਨਾਵਾਂ ਕਾਰਨ ਪਿਛਲੇ 30 ਸਾਲਾਂ ਦੌਰਾਨ 7 ਲੱਖ 65 ਹਜ਼ਾਰ ਤੋਂ ਵੱਧ ਮੌਤਾਂ ਹੋਣ ਦਾ ਖੁਲਾਸਾ ਕੀਤਾ ਹੈ ਜਰਮਨੀ ਸੰਸਥਾ ਜਰਮਨਵਾਚ ਨੇ ਜਿਹੜੀ ਕਿ ਇੱਕ ਗੈਰ ਸਰਕਾਰੀ,ਗੈਰ ਮਨੁਾਫ਼ਾ ਸੰਸਥਾ ਹੈ ਜਿਹੜੀ ਕਿ 63 ਦੇਸ਼ਾਂ ਦੇ ਨਾਲ ਯੂਰਪੀ ਸੰਘ ਦੇ ਜਲਵਾਯੂ ਸੁੱਰਖਿਆ ਪ੍ਰਦਰਸ਼ਨ ਦਾ ਮੁਲਾਂਕਣ ਕਰਦੀ ਹੈ।ਜਿਸ ਅਨੁਸਾਰ 90 % ਤੋਂ ਵੱਧ ਵਿਸ਼ਵਵਿਆਪੀ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਕਾਰਨ ਹੈ।ਕੋਲਾ,ਤੇਲ ਅਤੇ ਕੁਦਰਤੀ ਗੈਸ ਵਰਗੇ ਜੈਵਿਕ ਇੰਧਨ ਨੂੰ ਸਾੜਨ ਤੋਂ ਕਾਰਬਨ ਡਾਈਆਕਸਾਈਡ(ਸੀ ਓ 2)ਅਜਿਹੀ ਗੈਸ ਹੈ ਜਿਹੜੀ ਜਲਵਾਯੂ ਦੇ ਪਰਿਵਰਤਨ ਦਾ ਮੁੱਖ ਕਾਰਨ ਹੈ।ਜਰਮਨਵਾਚ ਨੇ ਆਪਣੀ ਜਲਵਾਯੂ ਜੋਖ਼ਮ ਸੂਚਕਾਂਕ2025 ਰਿਪੋਰਟ ਵਿੱਚ ਕਿਹਾ ਹੈ ਜਲਵਾਯੂ ਸੰਕਟ ਨਾਲ ਜੁੜੀਆਂ ਅਤਿਅੰਤ ਮੌਸਮੀ ਘਟਨਾਵਾਂ ਨੇ ਸੰਨ 1993 ਤੋਂ ਸੰਨ 2022 ਦੇ ਵਿਚਕਾਰ ਦੁਨੀਆਂ ਭਰ ਵਿੱਚ 765,000 ਤੋਂ ਵੱਧ ਲੋਕਾਂ ਦੀ ਜਾਨ ਲਈ ਹੈ ਜਿਹਨਾਂ ਵਿੱਚ ਇਟਲੀ ਦੇ 38000 ਬਾਸਿੰਦੇ ਨੂੰ ਵੀ ਮੌਤ ਮਿਲੀ ਹੈ।

ਵਿਕਾਸ,ਵਾਤਾਵਰਣ ਅਤੇ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਸਬੰਧੀ ਕਿਹਾ ਕਿ ਇਸ ਸਮੇਂ ਦੌਰਾਨ ਦੁਨੀਆਂ ਭਰ ਵਿੱਚ ਦਰਜ 9,400 ਤੋਂ ਵੱਧ ਅਤਿਅੰਤ ਮੌਸਮੀ ਘਟਨਾਵਾਂ ਨੇ ਲਗਭਗ 4,2 ਟ੍ਰਿਲੀਅਨ ਅਮਰੀਕੀ ਡਾਲਰ ਦਾ ਸਿੱਧਾ ਨੁਕਸਾਨ ਕੀਤਾ ਹੈ। ਉੁਹਨਾਂ ਕਿਹਾ ਕਿ ਇਟਲੀ ਦੋਮਿਨਿਕਾ,ਚੀਨ,ਹੋਂਡੂਰਸ ਤੇ ਮਿਆਂਮਾਰ ਤੋਂ ਬਾਅਦ 5 ਅਜਿਹਾ ਦੇਸ਼ ਹੈ ਜਿਹੜਾਂ ਜਲਵਾਯੂ ਬਦਲਾਵ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੈ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਟਲੀ ਨੇ ਕਈ ਅਤਿਅੰਤ ਘਟਨਾਵਾਂ ਦਾ ਸਾਹਮਣ੍ਹਾ ਪਿਛਲੇ 20 ਸਾਲਾਂ ਦੌਰਾਨ ਕੀਤਾ ਹੈ ਜਿਸ ਕਾਰਨ ਦੇਸ਼ ਨੂੰ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪਿਆ।ਇਟਲੀ ਨੂੰ ਸੰਨ 2003 ਅਤੇ ਸਾਲ 2022 ਦੌਰਾਨ ਬਹੁਤ ਜਿ਼ਆਦਾ ਜਾਨੀ ਨੁਕਸਾਨ ਝੱਲਣਾ ਪਿਆ।

ਇਹ ਘਟਨਾਵਾਂ ਜਿਵੇਂ ਸੋਕਾ,ਜੰਗਲੀ ਅੱਗ,ਖੇਤੀਬਾੜੀ ਉਤਪਾਦਕਤਾ ਵਿੱਚ ਕਮੀ,ਬੁਨਿਆਦੀ ਢਾਂਚੇ ਦੇ ਨੁਕਸਾਨ ਅਤੇ ਸਿਹਤ ਸੇਵਾਵਾਂ ਆਦਿ ਸ਼ਾਮਿਲ ਹਨ।ਭਾਰੀ ਹੜ੍ਹਾਂ ਨੇ ਦੇਸ਼ ਦਾ ਵਿਆਪਕ ਨੁਕਸਾਨ ਕੀਤਾ।ਕੁਲ ਮਿਲਾ ਕੇ ਇਟਲੀ ਨੂੰ ਇਹਨਾਂ ਘਟਨਾਵਾਂ ਕਾਰਨ 60 ਬਿਲੀਅਨ ਅਮਰੀਕੀ ਡਾਲ ਦਾ ਆਰਥਿਕ ਨੁਕਸਾਨ ਨਾਲ 38000 ਹਜ਼ਾਰ ਲੋਕਾਂ ਦੀ ਮੌਤ ਦਾ ਦਰਦ ਸਹੇੜਨਾ ਪਿਆ।ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖੀ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਕਾਰਨ ਪੈਦਾ ਹੋਇਆ ਜਲਵਾਯੂ ਸੰਕਟ ਗਰਮੀ ਦੀਆਂ ਲਹਿਰਾਂ,ਸੋਕੇ,ਸੁਪਰਚਾਰਜਡ ਤੂਫਾਨ ਅਤੇ ਹੜ੍ਹ ਵਰਗੀਆਂ ਅਤਿਅੰਤ ਮੌਸਮੀ ਘਟਨਾਵਾਂ ਨੂੰ ਵਧੇਰੇ ਵਾਰ-ਵਾਰ ਅਤੇ ਵਧੇਰੇ ਤੀਬਰ ਬਣਾ ਰਿਹਾ ਹੈ।ਹਾਲਾਂਕਿ ਗ੍ਰੀਨ ਹਾਊਸ ਗੈਸਾਂ ਦੇ ਬਹੁਤ ਸਾਰੇ ਜਰੀਏ ਹਨ ਜੋ ਗਲੋਬਲ ਹੀਟਿੰਗ ਦਾ ਕਾਰਨ ਬਣ ਰਹੇ ਹਨ ਮੁੱਖ ਚਾਲਕ ਤੇਲ,ਗੈਸ,ਕੋਲੇ ਵਰਗੇ ਜੈਵਿਕ ਇੰਧਨ ਨੂੰ ਸਾੜਨਾ ਹੈ ਜਿਹਨਾਂ ਦੀ ਵਿਕਰੀ ਦੁਨੀਆਂ ਦੇ ਊਰਜਾਂ ਧਨਾਢਾਂ ਲਈ ਭਾਰੀ ਮੁਨਾਫ਼ਾ ਪੈਦਾ ਕਰਦੀ ਹੈ।