ਰੋਮ(ਦਲਵੀਰ ਕੈਂਥ)ਪਿਛਲੇ 2 ਦਹਾਕਿਆਂ ਤੋਂ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਦੁਨੀਆਂ ਭਰ ਵਿੱਚ ਬੁਲੰਦ ਕਰ ਰਹੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਸ਼ਹੀਦੀ ਅਸਥਾਨ 108 ਸ਼ਹੀਦ ਸੰਤ ਰਾਮਾਨੰਦ ਜੀਓ ਦੀ ਪ੍ਰਬੰਧਕ ਕਮੇਟੀ ਦੀ ਚੋਣ ਸੰਗਤ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ।ਜਿਸ ਵਿੱਚ ਹੈਵਨ ਰੱਤੂ ਨੂੰ ਪ੍ਰਧਾਨ,ਪ੍ਰਿੰਸ ਸੋਢੀ ਨੂੰ ਉਪ-ਪ੍ਰਧਾਨ, ਗੁਰਮਿੰਦਰ ਭੌਰਾ ਨੂੰ ਜਨਰਲ ਸੈਕਟਰੀ,ਰਿੱਕੀ ਜੱਸਲ ਸਹਾਇਕ ਜਨਰਲ ਸਕੱਤਰ ,ਅਵਤਾਰ ਚੰਦ ਨੂੰ ਵਿੱਤ ਸਕੱਤਰ ਤੇ ਅਜੈ ਕੁਮਾਰ ਮਾਹੀ ਨੂੰ ਸਹਾਇਕ ਵਿੱਤ ਸਕੱਤਰ ਸੰਗਤ ਨੇ ਸਰਬਸੰਮਤੀ ਨਾਲ ਚੁਣਿਆ।
ਜਿ਼ਕਰਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ 25 ਦਸੰਬਰ 2005 ਨੂੰ 108 ਸੰਤ ਨਿਰੰਜਣ ਤੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀਓ(ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਜਲੰਧਰ)ਵੱਲੋਂ ਕੀਤੀ ਗਈ ਸੀ ਤੇ ਹੁਣ 10 ਸਾਲਾਂ ਬਾਅਦ ਤੀਜੀ ਵਾਰ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਸੰਗਤਾਂ ਨੇ ਸਰਬਸੰਮਤੀ ਨਾਲ ਕਰਕੇ ਨਵੇਂ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ।ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ 24 ਮਈ ਸੰਨ 2009 ਨੂੰ ਕੌਮ ਦੇ ਮਹਾਨ ਪ੍ਰਚਾਰਕ 108 ਸੰਤ ਨਿਰੰਜਣ ਦਾਸ ਤੇ 108 ਸੰਤ ਰਾਮਾਨੰਦ ਜੀਓ ਉਪੱਰ ਹਮਲਾ ਹੋਇਆ ਸੀ ਜਿਸ ਵਿੱਚ ਸੰਤ ਰਾਮਾਨੰਦ ਜੀਓ ਸ਼ਹੀਦ ਹੋ ਗਏ ਸਨ।ਸੰਤਾਂ ਦੀ ਸ਼ਹੀਦੀ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਲਈ ਤੀਰਥ ਅਸਥਾਨ ਬਣ ਗਿਆ ਹੈ ਤੇ ਸੰਤ ਦਾ ਸ਼ਹੀਦੀ ਸਮਾਗਮ ਇਸ ਅਸਥਾਨ ਉਪੱਰ ਵੱਡੇ ਪੱਧਰ ਤੇ ਹਰ ਸਾਲ 25 ਮਈ ਨੂੰ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਗੁਰਦੁਆਰਾ ਸਾਹਿਬ ਦੀ ਨਵੀਂ ਚੁਣੀ ਕਮੇਟੀ ਨੇ ਸਾਂਝੈ ਤੌਰ ਤੇ ਕਿਹਾ ਕਿ ਜਿਹੜੀ ਸੇਵਾ ਸੰਗਤ ਨੇ ਉਹਨਾਂ ਨੂੰ ਬਖ਼ਸੀ ਹੈ ਉਸ ਨੂੰ ਉਹ ਤਨ-ਦੇਹੀ ਨਾਲ ਨਿਭਾਉਣਗੇ ।25 ਦਸੰਬਰ 2024 ਨੂੰ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਸ਼ਹੀਦੀ ਅਸਥਾਨ 108 ਸ਼ਹੀਦ ਸੰਤ ਰਾਮਾਨੰਦ ਜੀਓ ਦਾ 19ਵਾਂ ਸਥਾਪਨਾ ਦਿਵਸ ਸਮੂਹ ਸੰਗਤ ਵੱਲੋ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਭ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕਰਦਿਆਂ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਆਓ ਸਾਰੇ ਰਲ-ਮਿਲ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਸੁਪਨ ਸ਼ਹਿਰ ਬੇਗਮਪੁਰਾ ਨੂੰ ਸਾਕਾਰ ਕਰੀਏ।U

More Stories
ਸਾਹਿਤਕ ਸ਼ਾਨ ਨਾਲ ਰੰਗੀ ਸ਼ਾਮ ਵਿੱਚ ‘ਏ ਪੋਇਟਿਕ ਓਡਿਸੀ’ ਦਾ ਸ਼ਾਨਦਾਰ ਲੋਕਾਰਪਣ
ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ (ਬੈਰਗਾਮੋ) ਵਿਖੇ ਕਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ
Sociology Department, GNDU celebrated its ‘Golden Jubilee’ with a seminar on ‘Agriculture in Punjab’