September 25, 2025

ਦੁਬਈ ਫਰੈਡਿਜ – ਸਟਾਰ (ਜੱਬਲ ਅਲੀ) ਵਿਖੇ ਬਲਵੀਰ ਸ਼ੇਰਪੁਰੀ ਨੇ ਸ਼ੂਟਿੰਗ ਕੀਤੀ, ਲਖਵਿੰਦਰ ਵਾਟਾਂਵਾਲੀ

ਦੁਬਈ (ਜੱਬਲ ਅਲੀ) ਰਾਜ ਹਰੀਕੇ ਪੱਤਣ। ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਆਪਣੇ ਗੀਤਾਂ ਦੀ ਸ਼ੂਟਿੰਗ ਲਗਾਤਾਰ ਕਰ ਰਹੇ ਹਨ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ (ਫਰੈਂਡਸ ਸਟਾਰ ਟਰਾਂਸਪੋਰਟ) ਇੰਡਸਟਰੀ ਏਰੀਆ ਜੱਬਲ ਅਲੀ ਨੇ ਦੱਸਿਆ ਕਿ ਦੁਬਈ ਗੀਤ ਬਲਵੀਰ ਸ਼ੇਰਪੁਰੀ ਨੇ ਬਹੁਤ ਵਧੀਆ ਗਾਇਆ ਹੈ,

ਜਿਸ ਵਿਚ ਗੀਤਕਾਰ ਸ਼ਿੰਦਾ ਕਾਲ਼ਾ ਸੰਘਿਆਂ ਦੀ ਕਲਮ ਨਾਲ ਦੁਬਈ ਦੇ ਵਾਤਾਵਰਨ ਅਤੇ ਖੂਬਸੂਰਤੀ ਨੂੰ ਦਰਸਾਇਆ ਗਿਆ ਹੈ। ਇਹ ਟਰੈਕ ਬੀ ਐੱਸ ਰਿਕਾਰਡਜ਼ ਕੰਪਨੀ ਦੇ ਬੈਨਰ ਹੇਠ ਯੂ ਟਿਊਬ ਤੇ ਰੀਲੀਜ਼ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗਾਇਕ ਬਲਵੀਰ ਸ਼ੇਰਪੁਰੀ ਪੰਜਾਬ ਦੇ ਵਾਤਾਵਰਨ, ਵਿਕਾਸ ਅਤੇ ਸੱਭਿਆਚਾਰ ਦੀ ਸੇਵਾ ਨਿਭਾਉਣ ਵਾਲੇ ਗਾਇਕ ਹਨ।

ਇਸ ਮੌਕੇ ਉਨ੍ਹਾਂ ਨਾਲ ਸ ਬਖਸ਼ੀਸ਼ ਸਿੰਘ ਪੱਤੀ ਅੱਲਾ ਦਿੱਤਾ ਮੋਠਾਂਵਾਲਾ, ਲਵਪ੍ਰੀਤ ਸਿੰਘ ਵਾਟਾਂ ਵਾਲੀ ਖੁਰਦ, ਹਰਪਿੰਦਰ ਸਿੰਘ ਸਾਬੂਵਾਲ, ਅਕਾਸ਼ਦੀਪ ਸਿੰਘ ਲੋਹੀਆਂ ਖਾਸ , ਨਕੇਤ ਸਿੰਘ ਬਾਉਪੁਰ ਅਤੇ ਕੈਮਰਾਮੈਨ ਐਡੀਟਰ ਕੁਲਦੀਪ ਸਿੰਘ ਮੌਜੂਦ ਸਨ।

You may have missed