ਰੋਮ(ਦਲਵੀਰ ਸਿੰਘ ਕੈਂਥ)ਸੰਨ 1939 ਤੋਂ ਸ਼ੁਰੂ ਹੋਇਆ ਇਤਾਲਵੀ ਮੁਟਿਆਰਾ ਦਾ ਸੁੰਦਰਤਾ ਮੁਕਾਬਲਾ ਸਿਰਫ਼ ਇੱਕ ਸੁੰਦਰਤਾ ਮੁਕਾਬਲਾ ਨਹੀਂ ਸਗੋਂ ਹੁਣ ਪਿਛਲੇ ਕਈ ਸਾਲਾਂ ਤੋਂ ਸੱਭਿਆਚਾਰਕ ਪ੍ਰੋਗਰਾਮ ਬਣ ਗਿਆ ਹੈ ਜਿਸ ਵਿੱਚ ਇਟਲੀ ਦੀ ਸਭ ਤੋਂ ਕਾਬਲ ਮੁਟਿਆਰ ਜਿਹੜੀ ਇੱਕ ਨਹੀਂ ਸਗੋਂ ਕਈ ਕਲਾਂਵਾਂ ਦੀ ਧਨੀ ਹੁੰਦੀ ਹੈ ਉਸ ਸਿਰ ਇਟਲੀ ਦੀ ਰਾਣੀ ਦਾ ਤਾਜ ਸਜਾਇਆ ਜਾਂਦਾ ਹੈ।ਸਾਲ 2025 ਦੇ ਇਤਾਲਵੀ ਸੁੰਦਰਤਾ ਮੁਕਾਬਲੇ ਦੇ 86ਵੇਂ ਐਡੀਸ਼ਨ ਵਿੱਚ 40 ਮੁਟਿਆਰਾਂ ਨੇ ਭਾਗ ਲਿਆ ਜਿਹਨਾਂ ਵਿਚੋਂ 39 ਮੁਟਿਆਰਾਂ ਨੂੰ ਪਛਾੜਦਿਆਂ 1458 ਵਸਨੀਕਾਂ ਵਾਲੇ ਕਸਬੇ ਅੰਸੀ ਜਿ਼ਲ੍ਹਾ ਪੋਤੇਂਸਾ ਸੂਬਾ ਬਜੀਲੀਕਾਟਾ ਦੀ ਲੂਸਾਨੀਅਨ ਮੁਟਿਆਰ ਕਾਤੀਆ ਬੂਕੀਚਿਓ ਇਟਲੀ ਦੀ ਸਭ ਤੋਂ ਸੋਹਣੀ ਕੁੜੀ ਦਾ ਖਿਤਾਬ ਜਿੱਤ ਕੇ ਸੂਬੇ ਦੀ ਪਹਿਲੀ ਅਜਿਹੀ ਮੁਟਿਆਰ ਬਣ ਗਈ ਹੈ ਜਿਸ ਨੇ ਸੂਬੇ ਦਾ ਨਾਮ ਪੂਰੇ ਦੇਸ਼ ਵਿੱਚ ਚਮਕਾ ਦਿੱਤਾ ।
ਕਾਤੀਆ 1.75 ਮੀਟਰ ਲੰਬੀ ਕੁੜੀ ਹੈ ਜਿਸ ਨੇ ਗੈ੍ਰਜੂਏਟ ਕਰਨ ਤੋਂ ਬਾਅਦ ਦੰਦਾਂ ਦੇ ਡਾਕਟਰ ਦੀ ਡਿਗਰੀ ਕਰ ਰਹੀ ਹੈ।ਕਾਤੀਆ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਖਾਸਕਰ ਆਪਣੇ ਪਿਤਾ ਐਨਤੋਨਿਓ ਨੂੰ ਸਮਰਪਿਤ ਕੀਤਾ ਜਿਹੜੇ ਉਸ ਨਾਲ ਇਸ ਮੁਕਾਬਲੇ ਵਿੱਚ ਅਜਿਹੇ ਵਿਚਰੇ ਜਿਵੇਂ ਉਸ ਦੇ ਮੈਨੇਜਰ ਹੋਣ,ਇਸ ਦੇ ਨਾਲ ਹੀ ਉਸ ਦੀ ਮਾਂ ਰੋਸਾਨਾ,ਭੈਣ ਲੂਕੇ੍ਰਜ਼ੀਆ ਅਤੇ ਉਸ ਦੇ ਮੰਗੇਤਰ ਮਾਈਕਲ ਨੇ ਵੀ ਅਹਿਮ ਸਹਿਯੋੋਗ ਦਿੱਤਾ।ਇਟਲੀ ਦੀ ਰਾਣੀ ਬਣੀ ਕਾਤੀਆ ਨੂੰ ਆਪਣੇ ਪਰਿਵਾਰਕ ਪੁਰਾਤਨੀ ਤੇ ਸੱਭਿਆਚਾਰਕ ਹੁੰਨਰ ਕਢਾਈ ਅਤੇ ਸਿਲਾਈ ਦਾ ਜਨੂੰਨ ਹੈ ਜਿਹੜਾ ਉਸ ਨੂੰ ਵਿਰਾਸਤ ਉਸ ਦੀ ਦਾਦੀ ਤੇ ਮਾਸੀ ਤੋਂ ਮਿਲਿਆ।ਉਸ ਨੂੰ ਆਪਣੀ ਇਸ ਕਲਾ ਉੱਤੇ ਮਾਣ ਹੈਜਿਸ ਨਾਲ ਉਹ ਆਪਣੇ ਸੂਬੇ ਦੀ ਅਗਵਾਈ ਕਰ ਰਹੀ ਹੈ।
ਕਾਤੀਆ ਦਾ ਕਹਿਣਾ ਹੈ ਕਿ ਉਸ ਨੂੰ ਨਹੀ ਪਤਾ ਸੀ ਕਿ ਉਸ ਅੰਦਰ ਭਾਸ਼ਣ ਦੇਣ ਦੀ ਪ੍ਰਤਿਭਾ ਵੀ ਹੈ ਜਿਸ ਨੂੰ ਉਸ ਦੀ ਮਾਸੀ ਨੇ ਬਾਹਰ ਲਿਆਂਦਾ।ਕਾਤੀਆ ਇੱਕ ਮਹਾਨ ਮਿਸ ਇਟਲੀ ਹੋਵੇਗੀ ਜਿਸ ਕੋਲ ਵੱਕਾਰੀ ਤਾਜ ਨੂੰ ਸਫ਼ਲਤਾਪੂਰਵਕ ਪਹਿਨਣ ਦੇ ਸਾਰੇ ਗੁਣ ਹਨ।ਜਿ਼ਕਰਯੋਗ ਹੈ ਇਹ ਸੁੰਦਰਤਾ ਮੁਕਾਬਲਾ ਸੰਨ 1939 ਵਿੱਚ ਪਹਿਲੀ ਵਾਰ ਡੀਨੋ ਵਿਲਾਨੀ ਅਤੇ ਸੀਜ਼ਰ ਜਵਾਤਿਨੀ ਨੇ ਕਰਵਾਇਆ ਜਿਹੜਾ ਕਿ ਹੁਣ ਇੱਕ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਦਾ ਰੰਗ ਲੈ ਚੁੱਕਿਆ ਹੈ ਇਸ ਵਿੱਚ
1939 – ਇਜ਼ਾਬੇਲਾ ਵਰਨੀ
1940 – ਗਆਿਨਾ ਮਾਰਾਨੇਸੀ
1941 – ਐਡਰੀਆਨਾ ਸੇਰਾ
1946 – ਰੋਸਾਨਾ ਮਾਰਟੀਨੀ
1947 – ਲੂਸੀਆ ਬੋਸੇ
1948 – ਫੁਲਵੀਆ ਫ੍ਰੈਂਕੋ
1949 – ਮਾਰੀਏਲਾ ਗਆਿਮਪੀਰੀ
1950 – ਅੰਨਾ ਮਾਰੀਆ ਬੁਗਲਆਿਰੀ
1951 – ਇਜ਼ਾਬੇਲਾ ਵਾਲਡੇਟਾਰੋ
1952 – ਏਲੋਇਸਾ ਸਆਿਨੀ
1953 – ਮਾਰਸੇਲਾ ਮਾਰੀਆਨੀ
1954 – ਯੂਜੇਨੀਆ ਬੋਨੀਨੋ
1955 – ਬਰੂਨੇਲਾ ਟੋਚੀ
1956 – ਨਵਿੇਸ ਜ਼ੇਗਨਾ
1957 – ਬੀਟਰਸਿ ਫੈਸੀਓਲੀ
1958 – ਪਾਓਲਾ ਫਾਲਚੀ
1959 – ਮਾਰੀਸਾ ਜੋਸਾ
1960 – ਲੈਲਾ ਰਗਿਾਜ਼ੀ
1961 – ਫ੍ਰਾਂਕਾ ਕੈਟਾਨੇਓ
1962 – ਰਾਫੇਲਾ ਡੀ ਕੈਰੋਲਸਿ
1963 – ਫ੍ਰਾਂਕਾ ਡੱਲ’ਓਲੀਓ
1964 – ਮਰਿਕਾ ਸਰਟੋਰੀ
1965 – ਐਲਬਾ ਰਗਿਾਜ਼ੀ
1966 – ਡੈਨੀਏਲਾ ਗਓਿਰਡਾਨੋ
1967 – ਕ੍ਰਸਿਟੀਨਾ ਬੁਸੀਨਾਰੀ
1968 – ਗ੍ਰੇਜ਼ੀਲਾ ਚੱਿਪਲੋਨ
1969 – ਅੰਨਾ ਜ਼ਾਂਬੋਨੀ
1970 – ਅਲਡਾ ਬਲੇਸਤਰਾ
1971 – ਮਾਰੀਆ ਪਨਿੋਨ
1972 – ਅਡੋਨੇਲਾ ਮੋਡੇਸਟੀਨੀ
1973 – ਮਾਰਗਰੇਟਾ ਵੇਰੋਨੀ
1974 – ਲੋਰੇਡਾਨਾ ਪਆਿਜ਼ਾ
1975 – ਲਵਿੀਆ ਜੈਨੋਨੀ
1976 – ਪਾਓਲਾ ਬ੍ਰੇਸੀਆਨੋ
1977 – ਅੰਨਾ ਕਨਾਕਸਿ
1978 – ਲੋਰੇਨ ਕ੍ਰਸਿਟੀਨਾ ਮਾਈ
1979 – ਸੰਿਜ਼ੀਆ ਫਓਿਰਡੇਪੋਂਟੀ
1980 – ਸੰਿਜ਼ੀਆ ਲੈਂਜ਼ੀ
1981 – ਪੈਟਰੀਜ਼ੀਆ ਨੈਨੇਟੀ
1982 – ਫੈਡਰਕਿਾ ਮੋਰੋ
1983 – ਰਾਫੇਲਾ ਬਾਰਾਚੀ
1984 – ਸੁਜ਼ਾਨਾ ਹਕਸਟੇਪ
1985 – ਐਲੀਓਨੋਰਾ ਰੈਸਟਾ
1986 – ਰੌਬਰਟਾ ਕੈਪੂਆ
1987 – ਟੋਰੇਪਦੁਲਾ ਤੋਂ ਮਸਿ਼ੇਲਾ ਰੋਕੋ
1988 – ਨਾਦੀਆ ਬੇਂਗਾਲਾ
1989 – ਐਲੀਓਨੋਰਾ ਬੇਨਫੈਟੋ
1990 – ਰੋਸੈਂਜੇਲਾ ਬੇਸੀ
1991 – ਮਾਰਟੀਨਾ ਕੋਲੰਬਰੀ
1992 – ਗਲੋਰੀਆ ਜ਼ਾਨਨਿ
1993 – ਅਰਆਿਨਾ ਡੇਵਡਿ
1994 – ਅਲੇਸੈਂਡਰਾ ਮੇਲੋਨੀ
1995 – ਅੰਨਾ ਵੈਲੇ
1996 – ਡੈਨੀ ਮੈਂਡੇਜ਼
1997 – ਕਲਾਉਡੀਆ ਟ੍ਰਾਈਸਟ
1998 – ਗਲੋਰੀਆ ਬੇਲੀਚੀ
1999 – ਮਨੀਲਾ ਨਜ਼ਾਰੋ
2000 – ਤਾਨੀਆ ਜ਼ੈਂਪਾਰੋ
2001 – ਡੈਨੀਏਲਾ ਫੇਰੋਲਾ
2002 – ਐਲੀਓਨੋਰਾ ਪੇਡਰੋਨ
2003 – ਫ੍ਰਾਂਸਸਿਕਾ ਚਲਿੇਮੀ
2004 – ਕ੍ਰਸਿਟੀਨਾ ਚਆਿਬੋਟੋ
2005 – ਐਡੇਲਫਾ ਚਆਿਰਾ ਮਾਸਓਿਟਾ
2006 – ਕਲਾਉਡੀਆ ਐਂਡਰੀਆਟੀ
2007 – ਸਲਿਵੀਆ ਬੈਟਸਿਟੀ
2008 – ਮਰਿੀਅਮ ਲਓਿਨ
2009 – ਮਾਰੀਆ ਪੇਰੂਸੀ
2010 – ਫ੍ਰਾਂਸਸਿਕਾ ਟੇਸਟਾਸੇਕਾ
2011 – ਸਟੇਫਾਨੀਆ ਬਵਿੋਨ
2012 – ਗਉਿਸੀ ਬੁਸੇਮੀ
2013 – ਗਉਿਲੀਆ ਅਰੇਨਾ
2014 – ਕਲੈਰੀਸਾ ਮਾਰਚੇਸ
2015 – ਐਲਸਿ ਸਬਾਟਨਿੀ
2016 – ਰਾਚੇਲ ਰਸਿਾਲਟਿੀ
2017 – ਐਲਸਿ ਰਾਚੇਲ ਅਰਲਾਂਚ
2018 – ਕਾਰਲੋਟਾ ਮੈਗੀਓਰਾਨਾ
2019 – ਕੈਰੋਲੀਨਾ ਸਟ੍ਰਾਮੇਅਰ
2020 – ਮਾਰਟੀਨਾ ਸਾਂਬੁਚੀਨੀ
2021 – ਜ਼ੇਉਦੀ ਡੀ ਪਾਲਮਾ
2022 – ਲਵੀਨੀਆ ਅਬੇਟ
2023 – ਫ੍ਰਾਂਸਸਿਕਾ ਬਰਗੇਸੀਓ
2024 – ਓਫੇਲੀਆ ਪਾਸਾਪੋਂਟੀ
ਆਦਿ ਕ੍ਰਮਵਾਰ ਮੁਟਿਆਰਾਂ ਇਟਲੀ ਦੀ ਸਭ ਸੋਹਣੀ ਕੁੜੀ ਦੇ ਸਿੰਘਾਸਣ ਉਪੱਰ ਬੈਠ ਚੁੱਕੀਆ ਹਨ।
More Stories
BOOBYTRAPS AND THE GLASS CEILING: THE COSMIC DETERMINANTS Dr Jernail Singh Anand
Dr. Shiv Sethi Highlights the Evolving Continuum of Indian Philosophy From Gandhi to Anand
ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਪਿਤਾ ਜੀ ਨੂੰ ਕੀਤਾ ਗਿਆ ਸਪੁਰਦੇ ਖ਼ਾਕ, ਪਿਤਾ ਜੀ ਯਾਦ ਵਿੱਚ ਲਗਾਏ ਬੂਟੇ