December 21, 2024

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਉਲੀਕੇ ਸਮਾਗਮ ਵਿੱਚ ਹੋਇਆ ਕਹਾਣੀ ਅਤੇ ਕਵਿਤਾ ਪਾਠ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇਟਲੀ ਵੱਸਦੇ ਪੰਜਾਬੀ ਲੇਖਕਾਂ ਨੂੰ ਜ਼ੂਮ ਦੇ ਮੰਚ ਤੇ ਇਕੱਤਰ ਕਰਕੇ ਕਹਾਣੀ ਅਤੇ ਕਵਿਤਾ ਪਾਠ ਕਰਨ ਦਾ ਸਾਂਝਾ ਸੱਦਾ ਦਿੱਤਾ ਗਿਆ ਜੋ ਬਹੁਤ ਸਫਲ ਰਿਹਾ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਦੀ ਪ੍ਰਧਾਨਗੀ ਵਿੱਚ ਹੋਈ ਇਸ ਸਾਹਿਤਿਕ ਇੱਕਤਰਤਾ ਦਾ ਸੰਚਾਲਨ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਵਲੋਂ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਬਿੰਦਰ ਕੋਲੀਆਂਵਾਲੀ ਵਲੋਂ ਸਭਨੂੰ ਜੀ ਆਇਆਂ ਆਖਦਿਆਂ ਸਭਾ ਦੇ ਮਨੋਰਥ ਅਤੇ ਇਸ ਇਕੱਤਰਤਾ ਦੇ ਉਦੇਸ਼ ਨਾਲ ਸ਼ੁਰੂ ਹੋਈ। ਦੋ ਪੜਾਵਾਂ ਵਿੱਚ ਚੱਲੇ ਇਸ ਸਾਹਿਤਿਕ ਸਮਾਗਮ ਦੇ ਪਹਿਲੇ ਦੌਰ ਵਿੱਚ ਲੱਗਭਗ ਸਾਰੇ ਲੇਖਕਾਂ ਵਲੋਂ ਸੰਖੇਪ ਵਿੱਚ ਕਹਾਣੀ ਤੇ ਦੂਸਰੇ ਦੌਰ ਵਿੱਚ ਕਵਿਤਾ ਪਾਠ ਕੀਤਾ ਗਿਆ। ਇਸ ਇਕੱਤਰਤਾ ਵਿੱਚ ਯੂ ਕੇ ਤੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਨੇ ਸਭਾ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆ ਭਵਿੱਖ ਵਿੱਚ ਵੀ ਕਵਿਤਾ ਅਤੇ ਕਹਾਣੀ ਦੇ ਨਾਲ ਸਾਹਿਤ ਦੀਆਂ ਹੋਰ ਵਿਧਾਵਾਂ ਤੇ ਕਾਰਜਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ। ਇਸ ਇਕੱਤਰਤਾ ਵਿੱਚ ਪ੍ਰਧਾਨ ਬਿੰਦਰ ਕੋਲੀਆਂਵਾਲ , ਜਰਨਲ ਸਕੱਤਰ ਪ੍ਰੋ ਜਸਪਾਲ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ, ਦਲਜਿੰਦਰ ਰਹਿਲ, ਰਾਣਾ ਅਠੌਲਾ, ਗ਼ਜ਼ਲਗੋ ਪ੍ਰੇਮਪਾਲ ਸਿੰਘ , ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਸਮਾਗਮ ਦੇ ਅਖੀਰ ਵਿੱਚ ਸਭਾ ਵਲੋਂ ਸੱਭ ਦਾ ਧੰਨਵਾਦ ਕਰਦਿਆਂ ਪੰਜਾਬ ਕਲਾ ਪ੍ਰੀਸ਼ਦ ਦੇ ਪੁਨਰਗਠਨ ਲਈ ਚੁਣੀ ਗਈ ਨਵੀਂ ਟੀਮ ਨੂੰ ਵਧਾਈ ਦਿੱਤੀ ਗਈ।

You may have missed