December 12, 2024

ਭਾਰਤੀ ਔਰਤ ਦੇ ਮੁੱਕਤੀ ਦਾਤਾ,ਭਾਰਤੀ ਸੰਵਿਧਾਨ ਦੇ ਸਿਰਜਕ ਬਾਬਾ ਸਾਹਿਬ ਅੰਬੇਡਕਰ ਜੀ ਦਾ 68ਵਾਂ ਮਹਾਂ -ਪਰਿਨਿਰਵਾਣ ਦਿਵਸ ਸਬਾਊਦੀਆ ਵਿਖੇ ਮਨਾਇਆ

ਰੋਮ ਇਟਲੀ (ਕੈਂਥ)ਭਾਰਤੀ ਸੰਵਿਧਾਨ ਦੇ ਸਿਰਜਕ,ਭਾਰਤੀ ਦੇ ਪਹਿਲੇ ਕਾਨੂੰਨ ਮੰਤਰੀ,ਅਣਗਲੇ ਸਮਾਜ ਦੇ ਮਸੀਹਾ ਅਤੇ ਸਮਾਜ ਵਿੱਚ ਬਰਾਬਰਤਾ ਬਣਾਉਣ ਵਾਲੇ ਭਾਰਤ ਰਤਨ ਡਾ:ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 68ਵਾਂ ਮਹਾਂ -ਪਰਿਨਿਰਵਾਣ ਦਿਵਸ ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਸਬਾਊਦੀਆ (ਲਾਤੀਨਾ)ਵਿਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਤੇ ਅੰਬੇਡਕਰੀ ਸਾਥੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ।

ਜਿਸ ਵਿੱਚ ਮਿਸ਼ਨ ਦੇ ਉੱਚ-ਕੋਟੀ ਪ੍ਰਚਾਰਕ ਸਮੂਹ ਸੰਗਤਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ ਅਤੇ ਨਾਲ ਬਾਬਾ ਸਾਹਿਬ ਦੇ ਅਧੂਰੇ ਮਿਸ਼ਨ ਨੂੰ ਕਿਵੇ ਪੂਰਾ ਕਰਨ ਦਾ ਹੋਕਾ ਦਿੱਤਾ।ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀਨ ਸੰਗਤ ਨੂੰ ਕਿਹਾ ਕਿ ਲੋੜ ਹੈ ਅੱਜ ਉਸ ਭਾਰਤੀ ਸਮਾਜ ਨੂੰ ਬਾਬਾ ਸਾਹਿਬ ਦੇ ਮਿਸ਼ਨ ਉਪੱਰ ਡੱਟਵਾਂ ਪਹਿਰਾ ਦੇਣ ਦੀ ਜਿਹੜਾ ਬਾਬਾ ਸਾਹਿਬ ਦੀ ਬਦੌਲਤ ਅੱਜ ਦੇਸ-ਵਿਦੇਸ਼ ਵਿੱਚਸਨਮਾਨ ਅਤੇ ਸਤਿਕਾਰ ਵਾਲੀ ਜਿੰਦਗੀ ਬਸਰ ਕਰ ਰਿਹਾ ਹੈ।

ਬਾਬਾ ਸਾਹਿਬ ਦੀ ਬਦੌਲਤ ਹੀ ਭਾਰਤ ਦੀ ਸਦੀਆਂ ਤੋਂ ਸਤੀ ਕੀਤੀ ਜਾਂਦੀ ਔਰਤ ਨੂੰ ਸਤੀ ਪ੍ਰਥਾ ਤੋਂ ਮੁੱਕਤੀ ਮਿਲੀ ਹੈ ਅਜਿਹੇ ਮਸੀਹਾ ਦੁਨੀਆਂ ਵਿੱਚ ਕਦੀ-ਕਦਾਈ ਹੀ ਜਨਮ ਲੈਂਦੇ ਹਨ ਤੇ ਇਹਨਾਂ ਦਾ ਜੀਵਨ ਸਮੁੱਚੇ ਸਮਾਜ ਲਈ ਪ੍ਰੇਰਨਾਦਾਇਕ ਹੁੰਦਾ ਹੈ।ਆਓ ਆਪਾ ਸਾਰੇ ਇਸ ਯੁੱਗ ਪੁਰਸ਼ ਬਾਬਾ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੇ ਮਿਸ਼ਨ ਨੂੰ ਪੂਰਾ ਕਰਨ ਦਾ ਪ੍ਰਣ ਕਰੀਏ।ਇਸ ਮੌਕੇ ਬਾਬਾ ਸਾਹਿਬ ਨੂੰ ਸਮਰਪਿਤ ਮਿਸ਼ਨਰੀ ਗੀਤ ਵੀ ਭਾਈ ਮਨਜੀਤ ਕੁਮਾਰ ਤੇ ਹੋਰ ਸਾਥੀਆਂ ਵੱਲੋਂ ਗਾਏ ਗਏ।

You may have missed