September 26, 2025

*ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ,ਬੈਰਗਾਮੋ ਵੱਲੋਂ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਅਤੇ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਗਿਆਨ ਮੁਕਾਬਲੇ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਕਰਵਾਏ ਜਾਣਗੇ 5 ਜਨਵਰੀ ਨੂੰ*

ਮਿਲਾਨ,ਇਟਲੀ(ਮਪ) ਉੱਤਰੀ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਅਧੀਨ ਆਉਂਦੇ ਕਸਬਾ ਕੋਵੋ ਵਿਖੇ ਸੁਸ਼ੋਭਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀ ਸਿਰਮੌਰ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਦੇ ਸਹਿਯੋਗ ਨਾਲ ਸਾਲ 2025 ਦੇ ਪਹਿਲੇ ਐਤਵਾਰ ਨੂੰ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਅਤੇ ਬਾਦਸ਼ਾਹ ਦਰਵੇਸ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵੱਡੀ ਪਹਿਲ ਕਰਦਿਆਂ ਗੁਰਮਤਿ ਗਿਆਨ ਮੁਕਾਬਲੇ ਉਲੀਕੇ ਹਨ। ਤਾਂ ਜੋ ਬੱਚਿਆਂ ਦੀ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਨੇੜਿਓਂ ਸਾਂਝ ਪਵਾਈ ਜਾ ਸਕੇ।

ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਸੰਸਥਾ ਦੇ ਸੇਵਾਦਾਰਾਂ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਨ ਲਈ ਕਲਤੂਰਾ ਸਿੱਖ ਇਟਲੀ ਵੱਲੋਂ ਸਮੇਂ ਸਮੇਂ ਸਿਰ ਉਪਰਾਲੇ ਕੀਤੇ ਜਾਂਦੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸਾਲ 2025 ਦਾ ਪਹਿਲਾ ਮੁਕਾਬਲਾ ਕੋਵੋ ਵਿਖੇ ਕਰਵਾਇਆ ਜਾ ਰਿਹਾ ਹੈ।

ਇਟਲੀ ਨਿਵਾਸੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਮੁਕਾਬਲੇ ਵਿੱਚ ਪਹਿਲਾ ਉਮਰ ਵਰਗ 5 ਤੋਂ 8 ਸਾਲ ਦੂਸਰਾ 8 ਤੋਂ 11 ਸਾਲ ਤੀਸਰਾ 11 ਤੋਂ 14 ਸਾਲ ਅਤੇ ਚੌਥੇ ਵਿੱਚ 14 ਸਾਲ ਤੋਂ ਉੱਪਰ ਵਾਲੇ ਸਾਰੇ ਹਿੱਸਾ ਲੈ ਸਕਣਗੇ। ਇਹ ਮੁਕਾਬਲੇ ਲਿਖਤੀ ਰੂਪ ਵਿੱਚ ਹੋਣਗੇ, ਪੇਪਰ ਸ਼ੀਟ ਦਿੱਤੀ ਜਾਵੇਗੀ, ਜਿਸ ਵਿੱਚ ਬੱਚਿਆਂ ਵੱਲੋਂ ਸਹੀ ਜਵਾਬ ਤੇ ਨਿਸ਼ਾਨੀ ਲਗਾਈ ਜਾਵੇਗੀ, ਪੇਪਰ ਦਾ ਸਮਾਂ 40 ਮਿੰਟ ਦਾ ਹੋਵੇਗਾ,

ਮੁਕਾਬਲੇ ਵਿੱਚ ਸਵਾਲ ਕੇਵਲ ਵੈਬਸਾਈਟ ਵਾਲੇ ਹੀ ਮੰਨੇ ਜਾਣਗੇ। ਇਸ ਮੁਕਾਬਲੇ ਦੇ ਸਾਰੇ ਸਵਾਲ ਅਤੇ ਜਵਾਬ ਵੈੱਬਸਾਈਟ www.culturasikh.com ਤੇ ਉਪਲਬਧ ਹਨ।

You may have missed