April 16, 2025

Gਬੋਰਗੋ ਹਰਮਾਦਾ ਗੁਰਦੁਆਰਾ ਸਾਹਿਬ ਦੇ ਉਪ-ਪ੍ਰਧਾਨ ਲਖਵੀਰ ਸਿੰਘ ਬਿੱਟੂ ਲਸਾੜਾ ਨੂੰ ਸਦਮਾ,ਮਾਤਾ ਦਾ ਦਿਹਾਂਤ

Oplus_0

ਰੋਮ(ਕੈਂਥ)ਲਾਸੀਓ ਸੂਬੇ ਦੇ ਸਮਾਜ ਸੇਵੀ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ)ਦੀ ਪ੍ਰਬੰਧਕ ਕਮੇਟੀ ਦੇ ਉਪ-ਪ੍ਰਧਾਨ ਲਖਵੀਰ ਸਿੰਘ ਬਿੱਟੂ ਲਸਾੜਾ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ (80)ਦਾ ਬੀਤੇ ਦਿਨ ਇੰਗਲੈਂਡ ਦੇ ਕੇਟਰਿੰਗ ਸ਼ਹਿਰ ਦੇ ਹਸਪਤਾਲ ਵਿਖੇ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ।ਉਹ ਆਪਣੀ ਧੀ ਕੋਲ ਹੀ ਪਿਛਲੇ ਕੁਝ ਸਮੇਂ ਤੋਂ ਇੰਗਲੈਂਡ ਰਹਿ ਰਹੇ ਸਨ।ਸਵਰਗੀ ਮਾਤਾ ਸੁਰਿੰਦਰ ਕੌਰ ਬਹੁਤ ਹੀ ਧਾਰਮਿਕ ਬਿਰਤੀ ਤੇ ਹੱਸਮੁਖ ਸੁਭਾਅ ਦੇ ਮਾਲਕ ਸਨ ਜਿਹਨਾਂ ਦਾ ਅੰਤਿਮ ਸੰਸਕਾਰ ਇਗਲੈਂਡ ਵਿਖੇ ਕੀਤਾ ਜਾਵੇਗਾ ।ਇਸ ਦੁੱਖ ਦੀ ਘੜ੍ਹੀ ਵਿੱਚ ਲਖਵੀਰ ਸਿੰਘ ਬਿੱਟੂ ਲਸਾੜਾ ਨਾਲ ਇਟਲੀ ਦੀਆਂ ਧਾਰਮਿਕ,ਸਮਾਜ ਸੇਵੀ ਤੇ ਖੇਡ ਖੇਤਰ ਦੀਆਂ ਸਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

You may have missed