ਪੰਜਾਬ ਦੀਆਂ ਜੇਲ੍ਹਾਂ ‘ਚ ਲੱਗੇ ‘ਜੈਮਰਾਂ’ ਬਾਰੇ RTI ਰਾਹੀਂ ਹੋਇਆ ਵੱਡਾ ਖ਼ੁਲਾਸਾ

ਪੰਜਾਬ ਦੀਆਂ ਜੇਲ੍ਹਾਂ’ਚ ਜੇਲ੍ਹਾਂ ‘ਚ ਚੱਲਦੇ ਮੋਬਾਇਲ ਫ਼ੋਨਾਂ ਦਾ ਮਸਲਾ ਹਮੇਸ਼ਾ ਭਖਿਆ ਰਹਿੰਦਾ ਹੈ। ਪਿਛਲੇ ਦਿਨੀਂ ਮਸ਼ਹੂਰ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਜੇਲ੍ਹਾਂ ਅੰਦਰ ਵਰਤੇ ਜਾਂਦੇ ਮੋਬਾਇਲ ਫ਼ੋਨਾਂ ਦੀ ਵੱਡੀ ਭੂਮਿਕਾ ਬਾਹਰ ਆਈ ਹੈ। ਮਾਨਸਾ ਦੇ ਰਹਿਣ ਵਾਲੇ ਆਰ. ਟੀ. ਆਈ. ਐਕਟੀਵਿਸਟ ਵੱਲੋਂ ਆਰ. ਟੀ. ਆਈ. ਰਾਹੀਂ ਕੱਢੀ ਜਾਣਕਾਰੀ ਰਾਹੀਂ ਵੱਡਾ ਖ਼ੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ ਪਿਛਲੇ 6 ਸਾਲਾਂ ‘ਚ ਇਕ ਵੀ ਮੋਬਾਇਲ ਜੈਮਰ ਦੀ ਖਰੀਦ ਨਹੀਂ ਕੀਤੀ। ਮਾਨਿਕ ਗੋਇਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੇਲ੍ਹਾਂ ‘ਚ ਮੋਬਾਇਲ ਫ਼ੋਨਾਂ ਦੀ ਵਰਤੋਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ 2016 ਦੇ ਸ਼ੁਰੂ ਤੋਂ ਹੀ ਜੈਮਰ ਨਹੀਂ ਖਰੀਦੇ। ਇਸ ਦਾ ਸਾਫ਼ ਤੇ ਸਿੱਧਾ ਮਤਲਬ ਹੈ ਕਿ ਪੰਜਾਬ ‘ਚ ਪੈਂਦੀਆਂ 27 ਜੇਲ੍ਹਾਂ ‘ਚ ਲੱਗੇ ਜੈਮਰ ਅੱਜ-ਕੱਲ੍ਹ ਚੱਲ ਰਹੇ 4 ਸਿਗਨਲ ਨੂੰ ਬਲਾਕ ਕਰਨ ਦੇ ਸਮਰੱਥ ਨਹੀਂ ਹਨ। ਆਰ. ਟੀ. ਆਈ. ਦੀ ਇਹ ਜਾਣਕਾਰੀ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ (ਜੇਲ੍ਹਾਂ), ਪੰਜਾਬ ਦੇ ਦਫ਼ਤਰ ਵਿਚੋਂ ਲਈ ਗਈ ਹੈ।

Leave a Reply

Your email address will not be published. Required fields are marked *