ਭਾਰਤੀ ਅੰਬੈਸੀ ਰੋਮ ਦੇ ਅੰਬੈਸਡਰ ਡਾ;ਨੀਨਾ ਮਲਹੋਤਰਾ ਪਾਦੋਵਾ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ

ਪਾਦੋਵਾ (ਇਟਲੀ) (ਇੰਦਰਜੀਤ ਸਿੰਘ ਲੁਗਾਣਾ) ਭਾਰਤੀ ਅੰਬੈਸੀ ਰੋਮ ਇਟਲੀ ਦੇ ਸਤਿਕਾਰਤ ਅੰਬੈਸਡਰ ਡਾ;ਨੀਨਾ ਮਲਹੋਤਰਾ ਨੇ ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਾਂਧੀ ਰੈਸਟੋਰੈਂਟ ਪਾਦੋਵਾ ਵਿਖੇ ਇਕੱਤਰ ਹੋਏ ਭਾਰਤੀਆਂ ਨੇ ਜਿੱਥੇ ਆਪਣੀਆਂ ਮੁਸ਼ਕਲਾਂ ਨੂੰ ਰੱਖਿਆ ਉੱਥੇ ਹੀ ਇੱਥੇ ਸਟੱਡੀ ਬੇਸ ਤੇ ਆਏ ਸਟੂਡੈਂਟ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਅਤੇ ਪੜ੍ਹਾਈ ਦੌਰਾਨ ਕਾਲਜਾਂ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਵੀ ਡਿਟੇਲ ਨਾਲ ਦੱਸਿਆ ਗਿਆ। ਭਾਰਤੀ ਭਾਈਚਾਰੇ ਨੇ ਮੈਡਮ ਨੀਨਾ ਮਲਹੋਤਰਾ ਨੂੰ ਭਾਰਤ ਵਿਚ ਫੈਮਿਲੀ ਵੀਜ਼ੇ ਲਈ ਗਏ ਪੇਪਰਾਂ ਦੀ ਅਪੁਆਇੰਟਮੈਂਟ ਨਾ ਮਿਲਣ ਕਰਕੇ ਖੱਜਲ ਖੁਆਰ ਹੋ ਰਹੇ ਉਨ੍ਹਾਂ ਭਾਰਤੀਆਂ ਲਈ ਕੋਈ ਯੋਗ ਉਪਰਾਲਾ ਕਰਨ ਦੀ ਗੁਹਾਰ ਲਗਾਈ ਅਤੇ ਭਾਰਤ ਵਿੱਚ ਇਨ੍ਹਾਂ ਪੇਪਰਾਂ ਨੂੰ ਲੈ ਕੇ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਬਾਰੇ ਵੀ ਜਾਣਕਾਰੀ ਦਿੱਤੀ ।ਉਨ੍ਹਾਂ ਕਿਹਾ ਕਿ ਇਟਲੀ ਵਿੱਚ ਰਹਿੰਦੇ ਭਾਰਤੀਆਂ ਵੱਲੋਂ ਆਪਣੇ ਦੇਸ਼ ਭਾਰਤ ਵਿਚ ਭੇਜੇ ਨੂਲਾ ਔਸਤਾ ਜੋ ਇਤਾਲੀਅਨ ਅੰਬੈਸੀ ਇੰਡੀਆ ਵਿਚ ਕਾਫ਼ੀ ਲੰਮੇ ਸਮੇਂ ਤੋਂ ਜਮ੍ਹਾਂ ਹੋਏ ਹਨ ਤੇ ਇਟਲੀ ਆਉਣ ਲਈ ਵੀਜ਼ੇ ਵੀ ਜਾਰੀ ਨਹੀਂ ਹੋ ਰਹੇ ਦਾ ਕੋਈ ਸਾਰਥਕ ਹੱਲ ਕੱਢਣ ਦੀ ਅਪੀਲ ਕੀਤੀ । ਇਸ ਮੌਕੇ ਮੈਡਮ ਨੀਨਾ ਮਲਹੋਤਰਾ ਨੇ ਇੱਥੇ ਪਹੁੰਚੇ ਸਮੂਹ ਭਾਰਤੀਆਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ।ਇਸ ਮੌਕੇ ਗਾਂਧੀ ਰੈਸਟੋਰੈਂਟ ਪਦੋਵਾਂ ਦੇ ਮਾਲਕ ਪੰਕਜ ਸ਼ਰਮਾ,ਪੰਡਿਤ ਰਮੇਸ਼ ਸ਼ਾਸਤਰੀ ,ਮਨੋਜ ਸ਼ਰਮਾ, ਪੰਕਜ,ਪਟੇਲ, ਬਦਰੀ’ ਲੀਲਾਧਰ ਮਾਲੀ,ਬਲਬੀਰ ਸ਼ਰਮਾ, ਸੰਦੀਪ,ਅਨੀਤਾ ਠਾਕਰ, ਸੰਮਨ ਸ਼ਰਮਾ ,ਸੁਰਿੰਦਰ ਪਾਲ ਸ਼ਰਮਾ ਤੋ ਇਲਾਵਾ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਸ਼ਾਮਲ ਸਨ

Leave a Reply

Your email address will not be published. Required fields are marked *