ਇਟਲੀ – ਪੰਜਾਬੀ ਪੱਤਰਕਾਰ ਵਿੱਕੀ ਬਟਾਲਾ ਦੀ ਅਚਾਨਕ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ

Lਇਟਲੀ (ਦਵਿੰਦਰ ਹੀਉਂ ) ਇਟਲੀ ਵਿੱਚ ਪਿਛਲੇ ਲੰਮੇ ਅਰਸੇ ਤੋਂ ਮਾਂ-ਬੋਲੀ ਪੰਜਾਬੀ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਸੀਨੀਅਰ ਪੰਜਾਬੀ ਪੱਤਰਕਾਰ ਸੁਲੱਖਣ ਸਿੰਘ ਉਰਫ ਵਿੱਕੀ ਬਟਾਲਾ 50 ਸਾਲ ਦੀ ਉਮਰ ਵਿੱਚ ਅਚਨਚੇਤ ਵਿਛੋੜਾ ਦੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਨੂੰ ਸੌਣ ਸਮੇਂ ਦਿਲ ਦੀ ਧੜਕਣ ਰੁਕਣ ਕਾਰਨ ਅਚਾਨਕ ਹੀ ਉਨ੍ਹਾਂ ਦੀ ਮੌਤ ਹੋ ਗਈ। ਜਿਕਰਯੋਗ ਹੈ ਕਿ ਉਹ ਹਾਲ ਹੀ ਵਿੱਚ 15 ਸਤੰਬਰ ਨੂੰ ਪੰਜਾਬ ਵਸਦੇ ਆਪਣੇ ਪਰਿਵਾਰ ਵਿੱਚ ਛੁੱਟੀਆਂ ਬਿਤਾਉਣ ਉਪਰੰਤ ਵਾਪਸ ਇਟਲੀ ਪਰਤੇ ਸਨ ਅਤੇ ਅਕਤੂਬਰ ਦੇ ਪਹਿਲੇ ਹਫਤੇ ਹੀ ਉਨ੍ਹਾਂ ਦਾ ਪਰਿਵਾਰ ਪਹਿਲੀ ਵਾਰ ਇਟਲੀ ਆ ਰਿਹਾ ਹੈ ਕਿ ਇਹ ਖੁਸ਼ੀਆਂ ਮਾਨਣ ਤੋਂ ਪਹਿਲਾਂ ਹੀ ਹੋਈ ਇਸ ਬੇਵਕਤੀ ਮੌਤ ਕਾਰਨ ਚੁਫੇਰੇ ਮਾਤਮ ਛਾ ਗਿਆ। ਵਿੱਕੀ ਬਟਾਲਾ ਦੀ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ “ਇਟਾਲੀਅਨ – ਪੰਜਾਬੀ ਪ੍ਰੈੱਸ ਕਲੱਬ” ਵਲੋਂ ਦਲਵੀਰ ਕੈਂਥ, ਹਰਵਿੰਦਰ ਧਾਲੀਵਾਲ, ਦਲਜੀਤ ਮੱਕੜ, ਦਵਿੰਦਰ ਹੀਉਂ, ਹਰਜਿੰਦਰ ਹੀਰਾ, ਗੁਰਸ਼ਰਨ ਸੋਨੀ, ਹਰਦੀਪ ਕੰਗ, ਟੇਕ ਚੰਦ ਜਗਤਪੁਰ, ਇੰਦਰਜੀਤ ਲੁਗਾਣਾ, ਪਵਨ ਪਰਵਾਸੀ ਜਰਮਨੀ, ਪਰਮਜੀਤ ਦੁਸਾਂਝ, ਸਾਬੀ ਚੀਨੀਆ, ਰਣਜੀਤ ਗਰੇਵਾਲ, ਘੋਤੜਾ ਬਰੇਸ਼ੀਆ, ਨਵਜੋਤ ਕੌਰ, ਕੁਲਵੀਰ ਸਿੰਘ, ਬਲਵਿੰਦਰ ਢਿੱਲੋਂ ਅਤੇ ਸਮਾਜ ਸੇਵੀ ਮਾਸਟਰ ਬਲਵੀਰ ਮੱਲ, ਸੁਖਚੈਨ ਮਾਨ, ਸੁਖਮੰਦਰ ਜੌਹਲ, ਬਲਵਿੰਦਰ ਸਿੰਘ ਮੰਡੇਰ, ਸੁਖਵਿੰਦਰ ਗੋਬਿੰਦਪੁਰੀ, ਸਾਥੀ ਰਵਿੰਦਰ ਰਾਣਾ, ਰਾਜ ਸਰਹਾਲੀ, ਨਰਿੰਦਰ ਗੋਸਲ, ਅਜੈ ਕੁਮਾਰ ਬਿੱਟਾ ਆਦਿ ਸਾਥੀਆਂ ਨੇ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਵਿੱਕੀ ਬਟਾਲਾ ਦੇ ਕੀਤੇ ਲੋਕ ਪੱਖੀ ਕਾਰਜਾਂ ਨੂੰ ਭਾਰਤੀ ਸਮਾਜ ਕਦੇ ਵੀ ਨਹੀਂ ਭੁਲਾ ਸਕਦਾ।

Leave a Reply

Your email address will not be published. Required fields are marked *