ਇਟਲੀ ਦੇ ਸੂਬੇ ਸ਼ਚੀਲੀਆ ਦੇ ਭਾਰਤੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਭਾਰਤੀ ਅੰਬੈਂਸੀ ਰੋਮ ਨੇ ਲਗਾਇਆ ਆਪਣਾ 5ਵਾਂ ਪਾਸਪੋਰਟ ਕੈਂਪ

*ਕੈਂਪਾਂ ਤੋਂ ਪਹਿਲਾਂ ਅੰਬੈਂਸੀ ਰੋਮ ਆਉਣ ਲਈ 2-2 ਦਿਨ ਰੇਲ ਗੱਡੀਆਂ ਵਿੱਚ ਖਾਉਂਣੇ ਪੈਂਦੇ ਸਨ ਧੱਕੇ:-ਇੱਕ ਓਂਕਾਰ ਏਕਤਾ ਕਮੇਟੀ ਕਤਾਨੀਆਂ*ਰੋਮ(ਕੈਂਥ)ਇਟਲੀ ਦੇ ਸੂਬੇ ਸ਼ਚੀਲੀਆ ਵਿੱਚ ਸਮਾਜ ਸੇਵੀ ਕਾਰਜਾਂ ਲਈ ਭਾਰਤੀ ਭਾਈਚਾਰੇ ਵਿੱਚ ਜਾਣੀ ਜਾਂਦੀ ਨਾਮੀ ਭਾਰਤੀ ਸਮਾਜ ਸੇਵੀ ਸੰਸਥਾ ਇੱਕ ਓਂਕਾਰ ਏਕਤਾ ਕਮੇਟੀ ਕਤਾਨੀਆਂ ਦੇ ਉਦਮ ਸਦਕਾ ਸੂਬੇ ਵਿੱਚ ਵੱਸਦੇ ਭਾਰਤੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲ ਨੂੰ ਨਜਿੱਠਣ ਲਈ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਡਾ:ਨੀਨਾ ਮਲਹੋਤਰਾ ਦੀ ਦਿਸ਼ਾ ਨਿਰਦੇਸ਼ ਹੇਠ ਸ਼ਹਿਰ ਕਤਾਨੀਆ ਵਿਖੇ ਵਿਸੇ਼ਸ ਪਾਸਪੋਰਟ ਕੈਂਪ ਲਗਾਇਆ ਗਿਆ ਜਿਸ ਵਿੱਚ ਕਿ ਸੂਬੇ ਭਰ ਦੇ ਭਾਰਤੀ ਲੋਕਾਂ ਨੇ ਵੱਡੀ ਤਦਾਦ ਵਿੱਚ ਸਮੂਲੀਅਤ ਕੀਤੀ।ਸੂਬੇ ਵਿੱਚ ਲੱਗੇ ਇਸ 5ਵੇਂ ਪਾਸਪੋਰਟ ਕੈਂਪ ਵਿੱਚ ਭਾਰਤੀ ਅੰਬੈਂਸੀ ਰੋਮ ਦੇ ਸਮੁੱਚੇ ਸਟਾਫ਼ ਨੇ ਬਹੁਤ ਹੀ ਸਮੁੱਚੇ ਢੰਗ ਨਾਲ ਹਾਜ਼ਰੀਨ ਭਾਰਤੀਆਂ ਨੂੰ ਕੌਂਸਲਰ ਸੇਵਾਵਾਂ ਪ੍ਰਦਾਨ ਕੀਤੀਆਂ।ਉਚੇਚੇ ਤੌਰ ਤੇ ਇਸ ਪਾਸਪੋਰਟ ਕੈਂਪ ਵਿੱਚ ਡਾ:ਨੀਨਾ ਮਲਹੋਤਰਾ ਰਾਜਦੂਤ ਤੇ ਸ਼੍ਰੀ ਦੀਪੰਕਰ ਸ਼੍ਰੀਵਾਸਤਵ ਫਸਟ ਸੈਕਟਰੀ ਭਾਰਤੀ ਅੰਬੈਂਸੀ ਰੋਮ ਨੇ ਸਮੂਲੀਅਤ ਕਰਦਿਆਂ ਭਾਰਤੀ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਹਨਾਂ ਦਾ ਹੱਲ ਕੀਤਾ।ਇਸ 5ਵੇਂ ਪਾਸਪੋਰਟ ਕੈਂਪ ਵਿੱਚ 80 ਨਵੇਂ ਪਾਸਪੋਰਟ ਅਪਲਾਈ ਕੀਤੇ ਗਏ ਜਦੋਂ ਕਿ 30 ਨਵੇਂ ਬਣੇ ਪਾਸਪੋਰਟ ਜਿਹੜੇ ਪਹਿਲਾ ਅਪਲਾਈ ਹੋਏ ਸਨ ਬਿਨੈਕਰਤਾ ਨੂੰ ਦਿੱਤੇ ਗਏ।ਕੈਂਪ ਵਿੱਚ ਸਰੰਡਰ ਪਾਸਪੋਰਟ,ਓ ਸੀ ਆਈ ਕਾਰਡ,ਪਾਵਰ ਆਫ਼ ਅਟਾਰਨੀ,ਕੈਂਸਲ ਪਾਸਪੋਰਟ,ਤੇ ਹੋਰ ਸਰਟੀਫਿਕੇਟਾਂ ਨਾਲ ਸੰਬਧਤ ਕੰਮ ਕੀਤੇ ਗਏ।ਮਨਿਐਲੇ ਆਗੂ ਸੀ,ਜੀ,ਆਈ,ਐਲ ਦੇ ਵਿਸੇ਼ਸ ਸਹਿਯੋਗ ਨਾਲ ਲੱਗੇ ਇਸ ਕੈਂਪ ਨੂੰ ਸਫਲਤਾਪੂਰਵਕ ਨੇਪੜੇ ਚਾੜਨ ਵਿੱਚ ਇੱਕ ਓਂਕਾਰ ਏਕਤਾ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਗੋਸਲ ,ਮੈਂਬਰ ਰਾਜਵਿੰਦਰ ਸਿੰਘ ਰਾਜੂ,ਲਛਮਣ ਸਿੰਘ ਮੰਗਾ,ਚਮਨ ਲਾਲ ਫੌਜੀ,ਹੈਪੀ,ਪਵਨ ਕੁਮਾਰ ਜਿੰਮੀ ਆਦਿ ਆਗੂਆਂ ਨੇ ਅਹਿਮ ਭੂਮਿਕਾ ਨਿਭਾਈ।ਕੈਂਪ ਵਿੱਚ ਲੋੜੀਂਦੇ ਪੇਪਰ ਤਿਆਰ ਕਰਨ ਵਿੱਚ ਸੌਰਵ ਮੈਹਰਾ ਅਤੇ ਸ਼ੁਸ਼ਾਂਤ ਸਿੰਘ ਦਾ ਉਚੇਚਾ ਯੋਗਦਾਨ ਰਿਹਾ।ਕੈਂਪ ਸਵੇਰੇ 9 ਵਜੇਂ ਤੋ 3 ਵਜੇ ਤੱਕ ਲਗਾਇਆ ਗਿਆ ਜਿਹੜਾਂ ਕਿ ਪ੍ਰਬੰਧਕਾਂ ਦੀ ਅਣਥੱਕ ਕੋਸਿ਼ਸਾਂ ਸਦਕਾ ਬਿਨ੍ਹਾਂ ਕਿਸੇ ਸ਼ੋਰ ਸਰਾਬੇ ਦੇ ਸਾਂਤਮਈ ਢੰਗ ਨਾਲ ਨੇਪੜੇ ਚੜਿਆ।ਪਰਗਟ ਸਿੰਘ ਗੋਸਲ਼ ਅਤੇ ਸਮੂਹ ਇੱਕ ਓਂਕਾਰ ਏਕਤਾ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਾਰਤੀ ਅੰਬੇਂਸੀ ਰੋਮ ਦੇ ਰਾਜਦੂਤ ਡਾ:ਨੀਨਾ ਮਲਹੋਤਰਾ,ਦੀਪੰਕਰ ਸ਼੍ਰੀ ਵਾਸਤਵ ਤੇ ਸਮੂਹ ਸਟਾਫ਼ ਲਈ 5ਵੇਂ ਪਾਸਪੋਰਟ ਕੈਂਪ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਇਹ ਕੈਂਪ ਨਹੀਂ ਲੱਗਦੇ ਉਂਦੋ ਸੂਬੇ ਸ਼ਚੀਲੀਆ ਦੇ ਭਾਰਤੀ ਭਾਈਚਾਰੇ ਨੂੰ ਅੰਬੈਂਸੀ ਨਾਲ ਸੰਬਧੀ ਕੰਮਾਂ ਲਈ ਖਾਸ ਕਰ ਪਾਸਪੋਰਟ ਬਣਾਉਣ ਲਈ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣ੍ਹਾ ਕਰਨਾ ਪੈਂਦਾ ਸੀ।ਛੋਟੇ-ਛੋਟੇ ਬੱਚਿਆਂ ਨੂੰ ਰੋਮ ਭਾਰਤੀ ਅੰਬੈਂਸੀ ਲਿਜਾਣ ਲਈ ਦੋ-ਦੋ ਦਿਨ ਰੇਲ ਗੱਡੀਆ ਵਿੱਚ ਧੱਕੇ ਖਾਣੇ ਪੈਂਦੇ ਸਨ ਪਰ ਭਾਰਤੀ ਅੰਬੈਂਸੀ ਰੋਮ ਦੀਆਂ ਕਾਬਲੇ ਤਾਰੀਫ਼ ਕਾਰਵਾਈਆਂ ਦੀ ਬਦੌਲਤ ਹੁਣ ਸੂਬੇ ਦੇ ਭਾਰਤੀ ਭਾਈਚਾਰੇ ਲਈ ਭਾਰਤੀ ਅੰਬੈਂਸੀ ਰੋਮ ਇੰਝ ਲੱਗਣ ਲੱਗਾ ਹੈ ਜਿਵੇਂ ਘਰ ਵਿੱਚ ਹੀ ਹੈ।ਅੰਬੈਂਸੀ ਸਟਾਫ਼ ਬਹੁਤ ਹੀ ਠੰਬਰਤਾ ਤੇ ਸੰਜੀਦਗੀ ਨਾਲ ਉਹਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਸੁਣਕੇ ਹੱਲ ਕਰਦਾ ਹੈ।ਉਮੀਦ ਹੈ ਕਿ ਭੱਵਿਖ ਵਿੱਚ ਵੀ ਅੰਬੈਂਸੀ ਰੋਮ ਇੰਝ ਹੀ ਸ਼ਚੀਲੀਆ ਦੇ ਭਾਰਤੀ ਭਾਈਚਾਰੇ ਨੂੰ ਆਪਣਾ ਕੀਮਤੀ ਯੋਗਦਾਨ ਦੇਕੇ ਧੰਨਵਾਦੀ ਪਾਤਰ ਬਣਾਉਂਦੀ ਰਹੇਗੀ।

Leave a Reply

Your email address will not be published. Required fields are marked *