ਇਟਲੀ ਦੇ ਜਿਹੜੇ ਸਿਆਸੀ ਆਗੂ ਜਲਵਾਯੂ ਸੰਕਟ ਨੂੰ ਹੱਲ ਕਰਨ ਵਿੱਚ ਅਸਮਰਥ ਹਨ ਉਹਨਾਂ ਨੂੰ ਸਿਆਸਤ ਤੋਂ ਲੈਣਾ ਚਾਹੀਦਾ ਸੰਨਿਆਸ:-ਨੌਜਵਾਨ ਵਰਗ ਇਟਲੀ

*ਜਲਵਾਯੂ ਸੰਕਟ ਨਾਲ ਨਜਿੱਠਣ ਲਈ ਨੌਜਵਾਨ ਵਰਗ ਵੱਲੋਂ ਇਟਲੀ ਦੇ 70 ਸ਼ਹਿਰਾਂ ਵਿੱਚ ਮੁਜ਼ਾਹਰੇ*..ਰੋਮ(ਦਲਵੀਰ ਕੈਂਥ)ਇਟਲੀ ਦੀਆਂ ਸਿਆਸੀਆਂ ਪਾਰਟੀਆਂ ਜਿੱਥੇ ਆਪਣੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋਕੇ ਲੋਕਾਂ ਨੂੰ ਭਰਮਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਉੱਥੇ ਇਟਲੀ ਦਾ ਨੌਜਵਾਨ ਭੱਵਿਖ ਨੂੰ ਲੈਕੇ ਖਾਸਾ ਚਿੰਤਕ ਲੱਗ ਰਿਹਾ ਹੈ ਜਿਸ ਨੂੰ ਪ੍ਰਮਾਣਿਤ ਦੇਸ਼ ਦੇ 70 ਸ਼ਹਿਰਾਂ ਦੇ ਨੌਜਵਾਨਾਂ ਨੇ ਸੜਕਾਂ ਉਪੱਰ ਵਿਸ਼ਾਲ ਰੋਸ ਮੁਜਹਾਰੇ ਕਰਕੇ ਕਰ ਦਿੱਤਾ ਹੈ।ਦੇਸ਼ ਵਿੱਚ ਲੋਕ ਸਭਾ ਦੀਆਂ ਚੌਣਾਂ ਲਈ ਸਿਆਸੀ ਪਾਰਟੀਆਂ ਦੇ ਪ੍ਰਚਾਰ ਦਾ 23 ਸਤੰਬਰ ਆਖਰੀ ਦਿਨ ਸੀ ਕਿਉਂਕਿ 25 ਸਤੰਬਰ ਨੂੰ ਵੋਟਾਂ ਹਨ। ਇਸ ਦਿਨ ਹਰ ਸਿਆਸੀ ਪਾਰਟੀ ਨੇ ਮੌਕੇ ਦਾ ਪੂਰਾ ਪੂਰਾ ਲਾਹਾ ਲੈਣ ਲਈ ਵਿਉਂਬੰਦੀਆਂ ਵਿੱਚ ਲੰਘਾਈ ਪਰ ਇਟਲੀ ਦਾ ਨੌਜਵਾਨ ਵਰਗ ਜਿਹੜਾ ਕਿ ਇਟਲੀ ਦਾ ਭੱਵਿਖ ਹੈ ਇਹਨਾਂ ਵੋਟਾਂ ਤੋਂ ਨਾਖੁਸ਼ ਜਿਹਾ ਜਾਪਦਾ ਪਿਆ ਹੈ ਜਿਸ ਦਾ ਕਾਰਨ ਇਟਲੀ ਦੇ ਨੌਜਵਾਨ ਵਿੱਚ ਡੂੰਘੇ ਹੋ ਰਿਹਾ ਜਲਵਾਯੂ ਸੰਕਟ ਨੂੰ ਸਮਝਿਆ ਜਾ ਰਿਹਾ ਹੈ।ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਦੇ ਪ੍ਰਮੁੱਖ ਸਹਿਰਾਂ ਦੀਆਂ ਸੜਕਾਂ ਉਪੱਰ ਧਰਨਾ ਦਿੰਦਿਆਂ ਸਿਆਸੀ ਪਾਰਟੀਆਂ ਨੂੰ ਕੋਸਦਿਆ ਕਿਹਾ ਕਿ ਸਭ ਆਪਣੀ ਆਪਣੀ ਡੱਫਲੀ ਵਜਾਉਣ ਵਿੱਚ ਲੱਗੇ ਹਨ ਕਿਸੇ ਨੂੰ ਵੀ ਦੇਸ਼ ਵਿੱਚ ਵੱਧ ਰਹੇ ਜਲਵਾਯੂ ਸੰਕਟ ਪ੍ਰਤੀ ਚਿੰਤਾ ਨਹੀਂ।ਜਲਵਾਯੂ ਸੰਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਇਟਲੀ ਦੀ ਸੰਥਥਾ”ਫਰਾਈਡੇਜ਼ ਫਾਰ ਫਿਊਚਰ” ਇਤਾਲੀਆ ਦੀ ਅਗਵਾਈ ਵਿੱਚ ਇਟਲੀ ਦੇ 70 ਸ਼ਹਿਰਾਂ ਵਿੱਚ ਇਟਲੀ ਦੀ ਜਵਾਨੀ ਵੱਲੋਂ ਵਿਸ਼ਾਲ ਮੁਜ਼ਾਹਰੇ ਕੀਤੇ ਗਏ ਜਿਸ ਦੀ ਗੂੰਜ ਇਟਲੀ ਦੇ ਪ੍ਰਮੁੱਖ ਸ਼ਹਿਰਾਂ ਰੋਮ, ਫਿਰੈਂਸੇ, ਅਨਕੋਨਾ, ਮਿਲਾਨ, ਜਨੋਵਾ, ਤੋਰੀਨੋ ਤੇ ਕਈ ਹੋਰ ਸ਼ਹਿਰਾਂ ਵਿੱਚ ਸੁਣਨ ਅਤੇ ਦੇਖਣ ਨੂੰ ਮਿਲੀ।ਇਟਲੀ ਤੋਂ ਇਲਾਵਾ ਵੀ ਯੂਰਪ ਦੇ ਹੋਰ ਦੇਸ਼ ਵਿੱਚ ਵੀ ਵਾਤਾਵਰਨ ਪ੍ਰੇਮੀਆਂ ਵੱਲੋਂ ਨਿਰੰਤਰ ਅਜਿਹੇ ਮੁਜ਼ਾਹਰਿਆਂ ਨਾਲ ਮੌਜੂਦਾ ਸਰਕਾਰਾਂ ਨੂੰ ਧਰਤੀ ਉਪੱਰ ਜਿੰਦਗੀ ਬਚਾਉਣ ਲਈ ਗਤੀਵਿਧੀਆ ਤੇਜ ਕਰਨ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਟਲੀ ਦੇ ਇਹਨਾਂ ਮੁਜ਼ਾਹਰਿਆਂ ਵਿੱਚ ਨੌਜਵਾਨ ਵਰਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਸਭ ਧਰਤੀ ਦੇ ਨਾਗਰਿਕ ਹਨ ਪਰ ਧਰਤੀ ਉਪੱਰ ਲਗਾਤਾਰ ਮੌਸਮ ਵਿਗੜ ਰਿਹਾ ਹੈ ਤੇ ਅਸੀਂ ਸਭ ਆਪਣੇ ਹਿੱਤਾਂ ਅਤੇ ਆਪਣੇ ਆਪ ਨੂੰ ਬਚਾਉਣ ਲਈ ਹੀ ਸੋਚ ਰਹੇ ਹਾਂ ਜੇਕਰ ਅਜਿਹਾ ਹੀ ਮਾਹੌਲ ਰਿਹਾ ਤਾਂ ਕੋਈ ਵੀ ਆਪਣੇ ਆਪ ਨੂੰ ਧਰਤੀ ਉਪੱਰ ਨਹੀਂ ਬਚਾ ਸਕੇਗਾ।ਇਟਲੀ ਵਿੱਚ ਸਰਕਾਰ ਬਣਾਉਣ ਲਈ ਸਿਆਸੀ ਪਾਰਟੀਆਂ ਨੇ ਜਲਵਾਯੂ ਸੰਕਟ ਦੀ ਗੰਭੀਰ ਸਮੱਸਿਆ ਨੂੰ ਅੱਖੋ ਓਹਲੇ ਕਰ ਆਪਣਾ ਪੱਖ ਹੀ ਪੇਸ਼ ਕਰਨ ਦੀ ਕੋਸਿ਼ਸ ਕੀਤੀ ਹੈ ਜਿਸ ਦਾ ਨੌਜਵਾਨ ਵਰਗ ਨੂੰ ਬਹੁਤ ਦੁੱਖ ਹੈ।ਇਟਲੀ ਦੇ ਸਿਆਸੀ ਆਗੂਆਂ ਨੂੰ ਜਲਵਾਯੂ ਸੰਕਟ ਨਾਲ ਨਿਪਟਣ ਲਈ ਸੰਜੀਦਾ ਹੋਕੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਪਰ ਅਫ਼ਸੋਸ਼ ਅਜਿਹਾ ਕੁਝ ਨਹੀਂ ਹੋ ਰਿਹਾ ਤੇ ਜਿਹੜੇ ਸਿਆਸੀ ਆਗੂ ਇਹ ਕਹਿੰਦੇ ਹਨ ਕਿ ਉਹ ਇਸ ਸਥਿਤੀ ਨਾਲ ਨਜਿੱਠਣ ਲਈ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਸਿਆਸਤ ਤੋਂ ਸੰਨਿਆਸ ਲੈਣਾ ਚਾਹੀਦਾਫੋਟੋ ਕੈਪਸ਼ਨ:-ਦੇਸ਼ ਵਿੱਚ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਰੋਮ ਵਿੱਚ ਵਿਸ਼ਾਲ ਮੁਜ਼ਾਹਰਾ ਕਰਦੇ ਨੌਜਵਾਨ

Leave a Reply

Your email address will not be published. Required fields are marked *