ਇਟਾਲੀਅਨ ਲੋਕਾਂ ਨੇ ਸਰਕਾਰ ਬਣਾਉਣ ਲਈ ਦਿੱਤਾ ਸੱਜੇ ਪੱਖੀ ਸਿਆਸੀ ਗਠਜੋੜ ਨੂੰ ਜਿੱਤ ਦਾ ਫ਼ਤਵਾ

ਦੂਜੀ ਸੰਸਾਰ ਜੰਗ ਤੋ ਬਆਦ ਪਹਿਲੀ ਵਾਰ ਬਣ ਸਕਦੀ ਹੈ ਕੋਈ ਮਹਿਲਾ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ *ਨਵੀਂ ਸਰਕਾਰ ਵਿਦੇਸ਼ੀਆਂ ਲਈ ਕਰ ਸਕਦੀ ਹੈ ਨਵੇਂ ਸਖ਼ਤੀ ਕਾਨੂੰਨ ਲਾਗੂ*ਰੋਮ (ਦਲਵੀਰ ਕੈਂਥ)ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਸ ਨੂੰ ਰੱਬ ਅਤੇ ਬੰਦੇ ਦੋਨਾਂ ਦੀ ਮਾਰ ਝੱਲਣੀ ਪੈ ਰਹੀ ਹੈ ਭਾਵ ਇਟਲੀ ਵਿੱਚ ਕੋਰੋਨਾ ਸੰਕਟ,ਜਲਵਾਯੂ ਸੰਕਟ ਤੇ ਰਾਜਨੀਤਿਕ ਸੰਕਟ ਨੇ ਆਮ ਲੋਕਾਂ ਨੂੰ ਝੰਬਿਆ ਹੋਇਆ ਹੈ ਜਿਸ ਤੋਂ ਬਾਹਰ ਨਿਕਲਣ ਲਈ ਇਟਲੀ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ਼ ਚਿੰਤਾ ਵਿੱਚੋ ਹੁੰਦਿਆਂ ਇਟਲੀ ਦੀ ਬਿਹਤਰੀ ਤੇ ਬੁਲੰਦੀ ਲਈ ਅਰਦਾਸਾਂ ਅਰਦਾਸਾਂ ਹੈ।ਕੋਰੋਨਾ ਸੰਕਟ ਵਿੱਚੋਂ ਇਟਲੀ ਨਿਰੰਤਰ ਕਾਮਯਾਬੀ ਦੀ ਡੱਗਰ ਤੇ ਹੈ ਹੁਣ ਸਿਆਸੀ ਸੰਕਟ ਵੀ ਖਤਮ ਹੋਣ ਜਾ ਰਿਹਾ ਜਿਸ ਬਾਬਤ ਇਟਲੀ ਵਿੱਚ ਨਵੀਂ ਸਰਕਾਰ ਬਣਾਉਣ ਲਈ 25 ਸਤੰਬਰ ਨੂੰ ਇਟਾਲੀਅਨ ਲੋਕਾਂ ਨੇ ਵੋਟਾਂ ਦੁਆਰਾ ਜਿੱਤ ਦਾ ਫ਼ਤਵਾ ਇਟਲੀ ਦੇ ਸੱਜੇ ਪੱਖੀ ਸਿਆਸੀ ਗੱਠਜੋੜ ਨੂੰ ਦੇ ਦਿੱਤਾ ਹੈ ਇਸ ਗਠਜੋੜ ਵਿੱਚ ਫਰਤੇਲੀ ਇਤਾਲੀਆ,ਲੇਗਾ ਤੇ ਫੋਰਸਾ ਇਤਾਲੀਆ ਦੀ ਭਾਈਵਾਲੀ ਹੈ।ਇਟਾਲੀਅਨ ਭਾਈਚਾਰੇ ਨੇ ਸਭ ਤੋਂ ਵੱਧ ਵੋਟਾਂ ਇਟਲੀ ਦੇ ਭਰਾਵਾਂ ਦੀ ਪਾਰਟੀ “ਫਰਤੇਲੀ ਦ ਇਟਾਲੀਆ” ਨੂੰ 26,1% ਦੇ ਕੇ ਨਿਵਾਜਿਆ ਹੈ ਜਦੋਂ ਕਿ ਪੀ ਡੀ ਨੂੰ 19,0%, 5 ਤਾਰਾ ਨੂੰ 15,5%,ਲੇਗਾ ਨੂੰ 8,9%,ਐਫ਼ ਆਈ ਨੂੰ 8,3% ਤੇ ਹੋਰ ਨੂੰ 7,7% ਵੋਟਾਂ ਮਿਲੀਆਂ ਹਨ।ਇਟਲੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਪਾਟਰੀ ਵਜੋਂ ਉਭਰਕੇ ਸਾਹਮ੍ਹਣੇ ਆਈ “ਫਰਤੇਲੀ ਦ ਇਟਾਲੀਆ” ਪਾਰਟੀ ਦੀ ਆਗੂ ਮੈਡਮ ਜਾਰਜੀਆ ਮੇਲੋਨੀ ਨੇ ਇਸ ਕਾਮਯਾਬੀ ਤੇ ਉਹਨਾਂ ਉਪੱਰ ਵਿਸ਼ਵਾਸ ਕਰਨ ਲਈ ਇਟਾਲੀਅਨ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਿਸ਼ਵਾਸ ਤੇ ਆਸ ਨਾਲ ਇਟਲੀ ਦੀ ਆਵਾਮ ਨੇ ਦੇਸ਼ ਦੀ ਆਰਥਿਕਤਾ ਤੇ ਆਖੰਡਤਾ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਚੁਣਕੇ ਮੋਹਰੀ ਕਤਾਰ ਵਿੱਚ ਖੜ੍ਹਾ ਕੀਤਾ ਹੈ ਉਸ ਲਈ ਉਹ ਸਦਾ ਹੀ ਇਟਾਲੀਅਨ ਲੋਕਾਂ ਦੀ ਰਿਣੀ ਰਹੇਗੀ ਤੇ ਕਦੀਂ ਵੀ ਆਵਾਮ ਦਾ ਭਰੋਸਾ ਤੋੜ ਕੇ ਧੋਖਾ ਨਹੀਂ ਦੇਵੇਗੀ।ਦੂਜੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੀ ਸਿਆਸਤ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਕਿ ਕੋਈ ਮਹਿਲਾ ਆਗੂ ਮੋਹਰੀ ਬਣਕੇ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਦਾਵੇਦਾਰ ਹੋਵੇ ਤੇ ਇਸ ਪਾਰਟੀ ਦੀ ਜਿੱਤ ਤੋਂ ਇਹ ਗੱਲ ਸਾਫ਼ ਝੱਲਕਣ ਲੱਗੀ ਹੈ ਕਿ ਇਟਾਲੀਅਨ ਲੋਕ ਇਸ ਨੂੰ ਹੀ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ ।ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ਦਾ ਐਲਾਨ ਇਸ ਵਕਤ ਇਟਲੀ ਦਾ ਹਰ ਬਾਸਿੰਦਾ ਬਹੁਤ ਬੇਸਬਰੀ ਨਾਲ ਉਡੀਕ ਰਿਹਾ ਹੈ।ਇਟਲੀ ਦੀ ਸਰਕਾਰ ਬਣਾਉਣ ਵਿੱਚ ਬਰਲਸਕੋਨੀ ਤੇ ਸਲਵੀਨੀ ਦਾ ਵੀ ਬਹੁਤ ਵੱਡਾ ਯੋਗਦਾਨ ਹੋਵੇਗਾ।ਦੂਜੇ ਪਾਸੇ ਇਟਲੀ ਦੀ ਬਣਨ ਜਾ ਰਹੀ ਨਵੀਂ ਸਰਕਾਰ ਪ੍ਰਤੀ ਇਟਲੀ ਦੇ ਵਿਦੇਸ਼ੀ ਲੋਕਾਂ ਵਿਚਕਾਰ ਇਹ ਚਰਚਾ ਵੀ ਪੂਰੇ ਜੋ਼ਰਾਂ ਉੱਤੇ ਹੈ ਕਿ ਮੈਡਮ ਮੇਲੋਨੀ ਤੇ ਸਲਵੀਨੀ ਦਾ ਰਵੱਈਆ ਤੇ ਵਿਚਾਰ ਵਿਦੇਸ਼ੀਆਂ ਦੀ ਤਰੱਕੀ ਲਈ ਨਾਂਹ ਪੱਖੀ ਹਨ ਜਿਸ ਕਾਰਨ ਹੋ ਸਕਦਾ ਹੈ ਕਿ ਇਸ ਨਵੀਂ ਬਣਨ ਜਾ ਰਹੀ ਗਠਜੋੜ ਸਰਕਾਰ ਵਿਦੇਸ਼ੀਆਂ ਪ੍ਰਤੀ ਕਈ ਤਰ੍ਹਾਂ ਦੀਆਂ ਸਖ਼ਤੀਆਂ ਵਾਲੇ ਕਾਨੂੰਨ ਲਾਗੂ ਕਰੇ ਪਰ ਕੀ ਇਹ ਸੱਚ ਹੋ ਸਕਦਾ ਇਹ ਦਾ ਖੁਲਾਸਾ ਤਾਂ ਸਮਾਂ ਹੀ ਕਰੇਗਾ।ਫਿਲਹਾਲ ਇਸ ਗਠਜੋੜ ਵਾਲੀ ਸਰਕਾਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਮੈਡਮ ਜਾਰਜੀਆ ਮੇਲੋਨੀ ਨੂੰ ਚੁਫੇਰਿਓ ਵਧਾਈ ਦੇਣ ਵਾਲਿਆਂ ਦਾ ਮੇਲਾ ਲੱਗਿਆ ਹੋਇਆ ਹੈ।

Leave a Reply

Your email address will not be published. Required fields are marked *