Tata ਨੇ ਲਾਂਚ ਕੀਤੀ ਸਭ ਤੋਂ ਸਸਤੀ EV Tiago, ਜਾਣੋ ਕਦੋਂ ਸ਼ੁਰੂ ਹੋਵੇਗੀ ਬੁਕਿੰਗ ਤੇ ਕਿੰਨੀ ਹੈ ਕੀਮਤ

ਨਵੀਂ ਦਿੱਲੀ- Tata ਦੀ ਹੈਚਬੈਕ Tiago ਦਾ ਇਲੈਕਟ੍ਰਿਕ (EV) ਐਡੀਸ਼ਨ ਬੁੱਧਵਾਰ ਨੂੰ ਲਾਂਚ ਕੀਤਾ ਹੈ। Tiago ਨੂੰ 10 ਲੱਖ ਰੁਪਏ ਤੋਂ ਘੱਟ ਰੱਖਦੇ ਹੋਏ, ਇਸਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ਸਿਰਫ 8.49 ਲੱਖ ਰੁਪਏ ਰੱਖੀ ਗਈ ਹੈ। ਜਾਣਕਾਰੀ ਮੁਤਾਬਕ ਟਿਆਗੋ ਇਲੈਕਟ੍ਰਿਕ ਸਿੰਗਲ ਚਾਰਜ ‘ਤੇ 315 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ। ਇਸ ਦੀ ਜਨਵਰੀ 2023 ਤੋਂ ਡਿਲੀਵਰੀ ਹੋਵੇਗੀ।ਕੰਪਨੀ ਨੇ ਟਿਗੋਰ ਈਵੀ ਦੇ ਇੰਟੀਰੀਅਰ ਨੂੰ ਲੈ ਕੇ ਕੁਝ ਬਦਲਾਅ ਕੀਤੇ ਹਨ। ਡੈਸ਼ਬੋਰਡ ਨੂੰ ਡਿਊਲ ਕਲਰ ‘ਚ ਕਰਨ ਦੇ ਨਾਲ ਹੀ ਇਸ ‘ਚ ਹਰਮਨ ਦਾ ਇੰਫੋਟੇਨਮੈਂਟ ਸਿਸਟਮ ਵੀ ਲਗਾਇਆ ਗਿਆ ਹੈ। ਨਾਲ ਹੀ, ਪ੍ਰੀਮੀਅਮ ਲੁੱਕ ਦੇਣ ਲਈ ਚਮੜੇ ਦੇ ਸੀਟ ਕਵਰ ਦਿੱਤੇ ਗਏ ਹਨ। ਹਾਲਾਂਕਿ ਇਹ ਸਿਰਫ ਉਪਰਲੇ ਮਾਡਲ ‘ਚ ਹੀ ਉਪਲੱਬਧ ਹੋਵੇਗਾ। ਹਾਲਾਂਕਿ, ਟਿਗੋਰ ਦੇ ਬੇਸਿਕ ਪਲੇਟਫਾਰਮ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ।ਇਹ ਹਨ ਵਿਸ਼ੇਸ਼ਤਾਵਾਂ-..ਕੰਪਨੀ ਨੇ ਇਸ ‘ਚ ਫਾਸਟ ਚਾਰਜਿੰਗ ਦੀ ਸੁਵਿਧਾ ਦਿੱਤੀ ਹੈ। ਕਾਰ ‘ਚ 26kWh ਦੀ ਲਿਥੀਅਮ ਆਇਨ ਬੈਟਰੀ ਪੈਕ ਹੋਵੇਗੀ। ਇਹ 1 ਘੰਟੇ ‘ਚ 80 ਫੀਸਦੀ ਤੱਕ ਚਾਰਜ ਹੋ ਜਾਵੇਗਾ। ਕਾਰ ਫੁੱਲ ਚਾਰਜ ‘ਤੇ ਲਗਭਗ 300 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਦੀ ਰੇਂਜ ਦੇਵੇਗਾ। ਇਸ ਵਿੱਚ Z Connect ਹੋਵੇਗਾ ਜੋ ਸਮਾਰਟਵਾਚ ਕਨੈਕਟੀਵਿਟੀ ਵੀ ਪ੍ਰਦਾਨ ਕਰੇਗਾ।ਹੁਣ ਟਾਟਾ ਮੋਟਰਜ਼ ਦੀਆਂ ਦੋ ਇਲੈਕਟ੍ਰਿਕ ਕਾਰਾਂ ਨੇ ਬਾਜ਼ਾਰ ‘ਚ ਦਸਤਕ ਦੇ ਦਿੱਤੀ ਹੈ। ਇਨ੍ਹਾਂ ਵਿੱਚ Nexon EV ਵੀ ਸ਼ਾਮਲ ਹੈ, ਜੋ ਪਹਿਲਾਂ ਹੀ ਸੜਕਾਂ ‘ਤੇ ਆ ਰਹੀ ਹੈ, ਜਿਸ ਦੇ ਦੋ ਵੇਰੀਐਂਟ ਹਨ। ਇਸ ਦੇ ਨਾਲ ਹੀ ਟਾਟਾ ਨੇ ਟਿਗੋਰ ਨੂੰ ਵੀ ਲਾਂਚ ਕੀਤਾ ਹੈ, ਜੋ ਆਉਣ ਵਾਲੇ ਸਾਲ ਦੀ ਸ਼ੁਰੂਆਤ ‘ਚ ਸੜਕਾਂ ‘ਤੇ ਦਿਖਾਈ ਦੇਵੇਗੀ। ਟਾਟਾ ਦੇ ਇਨ੍ਹਾਂ ਦੋ ਵਾਹਨਾਂ ਨਾਲ ਈਵੀ ਬਾਜ਼ਾਰ ‘ਚ ਵੀ ਕੰਪਨੀ ਦਾ ਦਬਦਬਾ ਕਾਇਮ ਹੋਵੇਗਾ। ਹਾਲਾਂਕਿ, Citron ਦੀ C3 EV ਵੀ ਵੀਰਵਾਰ ਨੂੰ ਲਾਂਚ ਹੋਣ ਜਾ ਰਹੀ ਹੈ ਅਤੇ ਇਸਦਾ ਸਿੱਧਾ ਮੁਕਾਬਲਾ Tigor ਨਾਲ ਹੋਵੇਗਾ।

Leave a Reply

Your email address will not be published. Required fields are marked *