ਅਗਰਵੁੱਡ, ਇਹ ਹੈ ਦੁਨੀਆਂ ਦੀ ਸਭ ਤੋਂ ਮਹਿੰਗੀ ਲੱਕੜ

ਅੱਜ ਹਾਂਗਕਾਂਗ ਕਾਰੋਬਾਰ ਦਾ ਵੱਡਾ ਕੇਂਦਰ ਹੈ ਪਰ ਪਹਿਲਾਂ ਇਹ ਇਤਰ ਦੇ ਵਪਾਰ ਲਈ ਮਸ਼ਹੂਰ ਸੀ। ਚੀਨੀ ਵਿੱਚ ਹਾਂਗਕਾਂਗ ਦਾ ਮਤਲਬ ਹੈ ਖੁਸ਼ਬੂਦਾਰ ਬੰਦਰਗਾਹ। ਅਸਲ ਵਿੱਚ ਪਹਿਲਾਂ ਹਾਂਗਕਾਂਗ ਇਤਰ ਦੇ ਕਾਰੋਬਾਰ ਲਈ ਮਸ਼ਹੂਰ ਸੀ। ਹਰ ਤਰ੍ਹਾਂ ਦੀਆਂ ਖੁਸ਼ਬੂਆਂ ਇੱਥੋਂ ਦੂਰ ਦੂਰਾਡੇ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਸਨ।ਅਤੇ ਮਿੱਟੀ ਦੀ ਖੁਸ਼ਬੂ ਵਾਲਾ ਇਤਰ ਸਭ ਤੋਂ ਮਸ਼ਹੂਰ ਸੀ।ਇਤਰ ਦੇ ਵਪਾਰ ਨਾਲ ਸੱਤਰ ਸਾਲ ਤੋਂ ਜੁੜੇ ਯੂਐਨ ਵੋਹ ਦੱਸਦੇ ਹਨ ਕਿ ਅਗਰਵੁੱਡ ਦੀ ਲੱਕੜ ਦੇ ਇਤਰ ਹਮੇਸ਼ਾ ਹੀ ਮਹਿੰਗੇ ਵੇਚੇ ਜਾਂਦੇ ਰਹੇ ਹਨ। ਪਹਿਲਾਂ ਇਸ ਲੱਕੜ ਨੂੰ ਦਰਦ ਦੇ ਇਲਾਜ ਲਈ ਵਰਤਿਆ ਜਾਂਦਾ ਸੀ। ਪੁਰਾਣੇ ਸਮੇਂ ਵਿੱਚ ਚੀਨੀ ਲੋਕ ਇਸ ਰੁੱਖ ਦੀ ਲੱਕੜ ਨੂੰ ਫੈਂਗ ਸ਼ੂਈ ਲਈ ਵਰਤਦੇ ਸਨ।ਇਤਰ ਕੱਢਣ ਲਈ ਦਰਖਤਾਂ ਦੀ ਛੱਲ ਲਾਹ ਕੇ ਉੱਲੀ ਲੱਗਣ ਲਈ ਛੱਡ ਦਿੱਤਾ ਜਾਂਦਾ ਹੈ।ਸੜਦੀ ਹੋਈ ਲੱਕੜ ਗੂੰਦ ਛੱਡਦੀ ਹੈ ਇਸੇ ਤੋਂ ਉਹ ਤੇਲ ਨਿਕਲਦਾ ਹੈ ਜਿਸ ਤੋਂ ਇਤਰ ਬਣਦਾ ਹੈ।(ਤੁਸੀਂ ਪੜ੍ਹ ਰਹੇ ਹੋ punjab te punjabiyat ਪੰਜਾਬੀ) ਇਸ ਨੂੰ ਖੁਸ਼ਬੂ ਬਾਦਸ਼ਾਹਸ਼ਾਹ ਕਿਹਾ ਜਾਂਦਾ ਹੈ।ਇਸ ਲਈ ਇਹ ਰੁੱਖ ਦੇ ਵੱਡੇ-ਵੱਡੇ ਤਣੇ ਤਰਾਸ਼ ਕੇ ਕਰੋੜਾਂ ਰੁਪਏ ਵਿੱਚ ਵੇਚੇ ਗਏ ਜਾਂਦੇ ਹਨ।

Leave a Reply

Your email address will not be published. Required fields are marked *