ਕੀ ਹਨ ਯੂ ਟਿਊਬ ਤੋਂ ਪੈਸੇ ਕਮਾਉਣ ਦੇ 5 ਤਰੀਕੇ? – ਜਾਣੋ ਪੂਰੀ ਖਬਰ

ਜਦੋਂ ਯੂ-ਟਿਊਬਰ ਐਵਨ ਐਡਿੰਜਰ ਕਿਸੇ ਨੂੰ ਪਹਿਲੀ ਵਾਰੀ ਮਿਲਦੇ ਹਨ ਤਾਂ ਉਨ੍ਹਾਂ ਤੋਂ ਪਹਿਲਾ ਸਵਾਲ ਲੋਕ ਪੁੱਛਦੇ ਹਨ, “ਤੁਸੀਂ ਕਿੰਨੇ ਪੈਸੇ ਕਮਾ ਲੈਂਦੇ ਹੋ?”“ਮੈਂ ਅੰਦਾਜ਼ਾ ਜਿਹਾ ਦੱਸ ਸਕਦਾ ਹਾਂ। ਇੰਨਾ ਕਮਾ ਲੈਂਦਾ ਹਾਂ ਕਿ ਆਪਣਾ ਕਿਰਾਇਆ ਦੇ ਸਕਾਂ ਅਤੇ ਕਦੇ-ਕਦੇ ਘੁੰਮ ਸਕਾਂ। ਇੰਨਾਂ ਮਾੜਾ ਨਹੀਂ ਹੈ।”ਇੱਕ ਵੀ-ਲਾਗ ਵਿੱਚ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਵੇਂ ਕਰਦਾ ਹੈ।ਐਵਨ ਦਾ ਕਹਿਣਾ ਹੈ ਕਿ ਯੂਟਿਊਬਰ ਪੈਟਰਨ ਤੋਂ ਵੀ ਪੈਸੇ ਕਮਾਉਂਦੇ ਹਨ। ਐਵਨ ਮੁਤਾਬਕ, “ਇਹ ਇੱਕ ਆਨਲਾਈਨ ਟਿਪ ਦੇਣ ਵਰਗਾ ਹੈ।”“ਤੁਹਾਨੂੰ ਪਸੰਦ ਹੋਵੇ ਜਾਂ ਨਾ ਕੁਝ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਪਰ ਜੇ ਤੁਸੀਂ ਵਾਕਈ ਉਸ ਨੂੰ ਪਸੰਦ ਕਰਦੇ ਹੋ ਅਤੇ ਸਮਰਥਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਹਰ ਵੀਡੀਓ ਲਈ ਇੱਕ ਡਾਲਰ ਜਾਂ ਹਰ ਮਹੀਨੇ ਇੱਕ ਡਾਲਰ ਦੇ ਸਕਦੇ ਹੋ।”ਯੂਟਿਊਬਰ ਕੁਝ ਵੱਖਰੀਆਂ ਵੀਡੀਓਜ਼ ਰਖਦਾ ਹੈ ਜੋ ਪੈਸੇ ਦੇਣ ਵਾਲੇ ਦਰਸ਼ਕ ਦੇਖ ਸਕਦੇ ਹਨ। “ਮੇਰੇ ਕੋਲ ਇੱਕ ਸਾਲ ਤੱਕ ਪੈਟਰੀਅਨ ਸੀ ਅਤੇ ਉਹ ਦਰਸ਼ਕ ਮੇਰੀਆਂ ਵੀਡੀਓ ਕੁਝ ਪਹਿਲਾਂ ਦੇਖ ਸਕਦੇ ਹਨ ਤੇ ਸਵਾਲ ਪੁੱਛਦੇ ਹਨ। ਇਹ ਸੌਖਾ ਹੈ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ।”ਪੋਸਟਰ, ਕਲਾਈ ਦੇ ਬੈਂਡ, ਕਮੀਜ਼ਾਂ, ਫੋਨ ਦੇ ਕਵਰ-ਇੰਨ੍ਹਾਂ ਸਭ ਤੋਂ ਯੂਟਿਊਬਰ ਨੂੰ ਕਮਾਈ ਹੁੰਦੀ ਹੈ। ਇਸ ਲਈ ਕਿਸੇ ਤਰ੍ਹਾਂ ਦੇ ਵਿਸਥਾਰ ਦੀ ਕੋਈ ਲੋੜ ਨਹੀਂ ਹੈ।ਐਵਨ ਦਾ ਕਹਿਣਾ ਹੈ ਕਿ ਬ੍ਰੈਂਡ ਦੀਆਂ ਡੀਲਸ ਤੋਂ ਯੂਟਿਊਬਰਸ ਨੂੰ ਕਮਾਈ ਹੁੰਦੀ ਹੈ।ਜਦੋਂ ਕੰਪਨੀਆਂ ਯੂਟਿਊਬਰ ਨੂੰ ਆਪਣੇ ਸਮਾਨ ਲਈ ਵੀਡੀਓ ਬਣਾਉਣ ਲਈ ਕਹਿੰਦੀਆਂ ਹਨ ਤਾਂ ਬਦਲੇ ਵਿੱਚ ਵੱਡੀ ਕੀਮਤ ਦਿੰਦੀਆਂ ਹਨ।“ਇਹ ਕੰਪਨੀਆਂ ਮਹੀਨੇ ਦੇ ਐਡਸੈਂਸ ਤੋਂ 12 ਗੁਣਾ ਵੱਧ ਪੈਸੇ ਦਿੰਦੀਆਂ ਹਨ। ਝੂਠ ਲਗਦਾ ਹੈ, ਪਰ ਇਹ ਸੱਚ ਹੈ। ਮੇਰੇ ਨਾਲ ਘਰ ਰਹਿਣ ਵਾਲੇ ਲਿਊਕ ਨੂੰ ਇੱਕ ਕੰਪਨੀ ਤੋਂ ਬ੍ਰੈਂਡ ਡੀਲ ਨਾਲ 20 ਹਜ਼ਾਰ ਯੂਰੋ ਦੀ ਕਮਾਈ ਹੋਈ।”ਐਵਨ ਦਾ ਕਹਿਣਾ ਹੈ ਕਿ ਸਭ ਤੋਂ ਵਧੀਆ ਬ੍ਰੈਂਡ ਡੀਲ ਉਹ ਹੁੰਦੀ ਹੈ ਜਿਸ ਵਿੱਚ ਉਹ ਯੂਟਿਊਬਰ ਨੂੰ ਸਚਮੁੱਚ ਹੀ ਉਹ ਕਰਨ ਦਿੰਦੇ ਹਨ ਜੋ ਉਹ ਚਾਹੁੰਦਾ ਹੈ ਅਤੇ ਉਸ ਤਰ੍ਹਾਂ ਦਾ ਵੀਡੀਓ ਬਣਾਉਂਦਾ ਹੈ ਜੋ ਉਹ ਉਸ ਦੀ ਮਦਦ ਤੋਂ ਬਿਨਾਂ ਨਹੀਂ ਬਣਾ ਸਕਦੇ ਸੀ।

Leave a Reply

Your email address will not be published. Required fields are marked *