ਹੋਟਲਾਂ ਵਿੱਚ ਬੈੱਡ ਦੀਆਂ ਚਾਦਰਾਂ ਦਾ ਰੰਗ ਸਫ਼ੈਦ ਹੀ ਕਿਉਂ ਹੁੰਦਾ ਹੈ ? ਇਹ ਹੈ ਅਸਲ ਕਾਰਨ..punjabatepunjabiyat

ਦੋਸਤੋ ਜਦੋਂ ਵੀ ਅਸੀਂ ਕਿਤੇ ਘਰ ਤੋਂ ਬਾਹਰ ਜਾਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ ਤਾਂ ਅਸੀਂ ਠਹਿਰਨ ਲਈ ਅਕਸਰ ਹੋਟਲ ਵਿੱਚ ਰਹਿੰਦੇ ਹਾਂ । ਜੇਕਰ ਕਦੇ ਤੁਸੀਂ ਕਿਸੇ ਚੰਗੇ ਹੋਟਲ ਵਿੱਚ ਗਏ ਹੋ ਜਾਂ ਕਿਸੇ ਵਧੀਆ ਹੋਟਲ ਵਿੱਚ ਠਹਿਰੇ ਹੋ ਤਾਂ ਤੁਸੀਂ ਇੱਕ ਗੱਲ ਜ਼ਰੂਰ ਦੇਖੀ ਹੋਵੇਗੀ ਕਿ ਅਕਸਰ ਹੀ ਹੋਟਲਾਂ ਦੇ ਬੈੱਡਰੂਮ ਵਿੱਚ ਬੈੱਡ ਉੱਪਰ ਵਿਛਾਈਆਂ ਜਾਣ ਵਾਲੀਆਂ ਚਾਦਰਾਂ ਸਫੈਦ ਹੁੰਦੀਆਂ ਹਨ ।ਨਿੱਕੇ ਮੋਟੇ ਹੋਟਲਾਂ ਵਿੱਚ ਸ਼ਾਇਦ ਇਹ ਚੀਜ਼ ਨਾ ਦੇਖਣ ਨੂੰ ਮਿਲੇ ਪਰ ਜੇਕਰ ਤੁਸੀਂ ਕਿਸੇ ਚੰਗੇ ਹੋਟਲ ਵਿੱਚ ਜਾਓਗੇ ਤਾਂ ਤੁਹਾਨੂੰ ਉੱਥੇ ਅਕਸਰ ਹੀ ਹੋਟਲ ਦੇ ਰੂਪ ਵਿੱਚ ਵਿਛਾਈ ਹੋਈ ਚਾਦਰ ਸਫੈਦ ਰੰਗ ਦੀ ਹੀ ਦਿਸੇਗੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਹਰ ਇੱਕ ਹੋਟਲ ਵਿੱਚ ਬੈੱਡ ਉੱਪਰ ਵਿਛਾਈ ਜਾਣ ਵਾਲੀ ਇਹ ਚਾਦਰ ਸਫ਼ੈਦ ਹੀ ਕਿਉਂ ਹੁੰਦੀ ਹੈ ।ਜੇਕਰ ਤੁਹਾਨੂੰ ਨਹੀਂ ਪਤਾ ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਕੁਝ ਖਾਸ ਵਜ੍ਹਾ ਕੀ ਹੈ । ਅਤੇ ਕਿਹੜੇ ਕਿਹੜੇ ਉਹ ਕਾਰਨ ਹਨ ਜਿਨ੍ਹਾਂ ਕਰਕੇ ਵੱਡੇ ਵੱਡੇ ਹੋਟਲਾਂ ਵਿੱਚ ਵਿਛਾਈਆਂ ਜਾਣ ਵਾਲੀਆਂ ਚਾਦਰਾਂ ਸਫ਼ੈਦ ਹੀ ਕਿਉਂ ਹੁੰਦੀਆਂ ਹਨ ।ਹੋਟਲਾਂ ਵਿੱਚ ਚਾਦਰਾਂ ਸਫ਼ੈਦ ਹੋਣ ਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਸਫੈਦ ਰੰਗ ਕਾਫੀ ਸਾਫ ਅਤੇ ਸਵੱਛ ਨਜ਼ਰ ਆਉਂਦਾ ਹੈ । ਸਫੈਦ ਰੰਗ ਨੂੰ ਦੇਖਦੇ ਹੀ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਅਤੇ ਇੱਕ ਤਰ੍ਹਾਂ ਨਾਲ ਸਾਫ ਸੁਥਰੇ ਆਲੇ ਦੁਆਲੇ ਦਾ ਅਨੁਭਵ ਹੁੰਦਾ ਹੈ । ਇਸ ਤੋਂ ਇਲਾਵਾ ਸਫੈਦ ਰੰਗ ਉੱਪਰ ਲੱਗੇ ਕਿਸੇ ਦਾਗ ਨੂੰ ਦੇਖਣਾ ਵੀ ਬਹੁਤ ਅਸਾਨ ਹੁੰਦਾ ਹੈ ਜਿਸ ਕਾਰਨ ਹੋਟਲ ਵਾਲਿਆਂ ਨੂੰ ਇਨ੍ਹਾਂ ਦਾਗਾਂ ਨੂੰ ਹਟਾਉਣ ਵਿਚ ਆਸਾਨੀ ਹੁੰਦੀ ਹੈ ਅਤੇ ਦਾਗ ਦੀ ਪਹਿਚਾਣ ਜਲਦੀ ਹੋ ਜਾਂਦੀ ਹੈ ।ਤੀਸਰਾ ਕਾਰਨ ਇਹ ਵੀ ਹੈ ਕਿ ਕੁਝ ਲੋਕਾਂ ਨੂੰ ਰੰਗ ਬਰੰਗੇ ਅਤੇ ਭੜਕੀਲੇ ਰੰਗ ਪਸੰਦ ਨਹੀਂ ਆਉਂਦੇ । ਸੋ ਜੇਕਰ ਹੋਟਲ ਦੇ ਕਮਰੇ ਦੇ ਬੈੱਡ ਉੱਪਰ ਰੰਗ ਬਿਰੰਗੀ ਕੋਈ ਚਾਦਰ ਵਿਛਾਈ ਜਾਏਗੀ ਤਾਂ ਹੋ ਸਕਦਾ ਹੈ ਉਹ ਮੁਸਾਫ਼ਿਰਾਂ ਨੂੰ ਪਸੰਦ ਨਾ ਆਏ ਅਤੇ ਉਨ੍ਹਾਂ ਨੂੰ ਲਈ ਓਨੀ ਆਰਾਮਦਾਇਕ ਨਾ ਰਹੇ । ਇਸ ਤੋਂ ਇਲਾਵਾ ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਪ੍ਰਿੰਟ ਵਾਲੀਆਂ ਰੰਗਦਾਰ ਚਾਦਰਾਂ ਦੇ ਮੁਕਾਬਲੇ ਸਫੈਦ ਚਾਦਰ ਉੱਪਰ ਜ਼ਿਆਦਾ ਆਰਾਮਦਾਇਕ ਅਤੇ ਗੂੜ੍ਹੀ ਨੀਂਦ ਆਉਂਦੀ ਹੈ ਇਸ ਨਾਲ ਨੀਂਦ ਵੀ ਨਹੀਂ ਟੁੱਟਦੀ।ਸਫ਼ੈਦ ਚਾਦਰਾਂ ਅਤੇ ਟਾਵਲ ਆਦਿ ਨੂੰ ਰੱਖ ਰਖਾਅ ਵਿੱਚ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੀ । ਭਾਵ ਕਿ ਇਨ੍ਹਾਂ ਸਾਰੀਆਂ ਚਾਦਰਾਂ ਨੂੰ ਇੱਕੋ ਜਗ੍ਹਾ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ ਅਤੇ ਇਨ੍ਹਾਂ ਦੀ ਅਦਲਾ ਬਦਲੀ ਹੋਣ ਤੇ ਵੀ ਕੋਈ ਮੁਸ਼ਕਿਲ ਸਾਹਮਣੇ ਨਹੀਂ ਆਉਂਦੀ। ਇਹ ਵੀ ਇੱਕ ਵੱਡਾ ਕਾਰਨ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਰੰਗ ਸਫੈਦ ਹੁੰਦਾ ਹੈ ।

Leave a Reply

Your email address will not be published. Required fields are marked *