ਇਟਲੀ ਵਿੱਚ ਤੇਜ ਮੀਂਹ ਤੇ ਤੇਜ ਤੂਫਾਨ ਦਾ ਕਹਿਰ

ਰੋਮ(ਕੈਂਥ)ਇਟਲੀ ਦੇ ਲੋਕ ਗਰਮੀ ਦੀ ਤਪਸ ਹੰਢਾਉਣ ਤੋਂ ਬਆਦ ਹੁਣ ਤੇਜ ਮੀਹ ਤੇ ਤੂਫਾਨਾਂ ਰਾਹੀਂ ਆਪਣਾ ਜਾਨੀ ਤੇ ਮਾਲੀ ਨੁਕਸਾਨ ਕਰਵਾਉਣ ਲਈ ਬੇਵੱਸੀ ਦੇ ਆਲਮ ਵਿੱਚ ਲੰਘਣ ਲਈ ਲਾਚਾਰ ਹਨ ਜਿਸ ਦੇ ਚੱਲਦਿਆਂ ਬੀਤੇ ਦਿਨ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ‘ਚ ਤੇਜ ਮੀਂਹ ਤੇ ਭਾਰੀ ਤੂਫਾਨ ਦੁਆਰਾ ਖੇਤੀਬਾੜੀ ਫਾਰਮਾਂ ਦਾ ਭਾਰੀ ਨੁਕਸਾਨ ਕਰਨ ਦੇ ਨਾਲ ਲੋਕਾਂ ਦਾ ਮਾਲੀ ਨੁਕਸਾਨ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸਬਾਊਦੀਆ, ਸਨਵੀਨਤੋ, ਬੋਰਗੋ ਵੋਦਿਸ ਸਨ ਫਲੀਚੇ,ਤੇਰਾਚੀਨਾ ਤੇ ਫੋਰਮੀਆਂ ਅਧੀਨ ਪੈਂਦੇ ਖੇਤੀਬਾੜੀ ਫਾਰਮਾਂ ਨੂੰ ਜਿੱਥੇ ਤੇਜ ਤੂਫਾਨ ਨੇ ਬੁਰੀ ਤਰ੍ਹਾਂ ਤਹਿਸ ਨਹਿਸ ਕੀਤਾ ਉੱਥੇ ਹੀ ਸੂਬੇ ਦੇ ਮੁੱਖ ਮਾਰਗ ਰੋਮ ਨਾਪੋਲੀ ਪੁਨਤੀਨਾ 148 ਉਪੱਰ ਸਥਿਤ ਖੜ੍ਹੇ ਭਾਰੀ ਦਰਖੱਤਾਂ ਨੂੰ ਜੜੋ ਪੁੱਟ ਦਿੱਤਾ ਜੋ ਕਿ ਅਚਨਚੇਤ ਮੁੱਖ ਮਾਗਰ ਉਪੱਰ ਡਿੱਗੇ ਪਰ ਇਸ ਘਟਨਾ ਨਾਲ ਕੋਈ ਵੀ ਮਾਲੀ ਨੁਕਸਾਨ ਹੋਣੋ ਬਚ ਗਿਆ।ਤਬਾਹੀ ਦੇ ਇਸ ਬਵੰਡਰ ਨੇ ਆਪਣੇ ਆਸਮਾਨ ਵਿੱਚ ਬਣੇ ਵਿਸ਼ਾਲ ਰੂਪ ਨਾਲ ਖੇਤੀਬਾੜੀ ਫਾਰਮਾਂ ਦੀਆਂ ਸੈਡਾਂ ਨੂੰ ਹਵਾ ਵਿੱਚ ਇੰਝ ਉਡਾ ਦਿੱਤਾ ਜਿਵੇਂ ਕਿ ਇਹ ਲੋਹੇ ਦੀਆਂ ਪਾਇਪਾਂ ਨਹੀਂ ਸਗੋਂ ਕਾਗਜ਼ੀ ਢਾਂਚਾ ਹੈ ਇਹਨਾਂ ਸੈਡਾਂ ਅੰਦਰ ਕਈ ਭਾਰਤੀ ਪੰਜਾਬੀ ਨੌਜਵਾਨ ਵੀ ਕੰਮ ਕਰਦੇ ਸਨ ਪਰ ਰੱਬ ਦੀ ਨਦਰ ਸਦਕਾ ਇਹਨਾਂ ਭਰਾਵਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਚੰਦ ਮਿੰਟਾਂ ਦੇ ਇਸ ਕੁਦਰਤੀ ਕਹਿਰ ਨੇ ਸਾਰੇ ਇਲਾਕੇ ਨੂੰ ਆਪਣੇ ਤੇਜ ਮੀਂਹ ਤੇ ਤੇਜ ਹਵਾਵਾਂ ਨਾਲ ਅਜਿਹਾ ਝੰਬਿਆ ਕਿ ਭਾਰਤੀ ਕਿਰਤੀਆਂ ਦੇ ਨਾਲ-ਨਾਲ ਇਟਾਲੀਅਨ ਮਾਲਕਾਂ ਦਾ ਵੀ ਸਾਹ ਫੁੱਲ ਗਿਆ ਸੀ ਕਿ ਇਹ ਕੀ ਹੋਣ ਰਿਹਾ ਹੈ।ਕਈ ਇਟਾਲੀਅਨ ਔਰਤਾਂ ਨੇ ਤਾਂ ਕਈ ਕਿਰਤੀਆਂ ਨੂੰ ਘਰਾਂ ਨੂੰ ਜਾਣ ਲਈ ਵਾਰ-ਵਾਰ ਕਿਹਾ ਜਦੋਂ ਕਈ ਇਸ ਘਟਨਾ ਮੌਕੇ ਬਹੁਤੇ ਇਟਾਲੀਅਨਾਂ ਆਪਣੇ ਆਪ ਨੂੰ ਘਰਾਂ ਵਿੱਚ ਹੀ ਬੰਦ ਕਰ ਲਿਆ।ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਤੇਜ ਮੀਂਹ ਤੇ ਤੇਜ ਤੂਫਾਨ ਦੀ ਭਾਰੀ ਤਬਾਹੀ ਇਸ ਇਲਾਕੇ ਵਿੱਚ ਕੋਈ ਪਹਿਲੀ ਵਾਰ ਨਹੀਂ ਹੋ ਰਹੀ ਇਸ ਤੋਂ ਪਹਿਲਾਂ ਵੀ ਕਰੀਬ ਪਿਛਲੇ 3 ਸਾਲਾਂ ਤੋਂ ਇਹ ਕੁਦਰਤੀ ਕਹਿਰ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਦਾ ਖੋਅ ਬਣਿਆ ਹੋਇਆ ਹੈ ਜਿਸ ਤੋਂ ਬਚਣ ਲਈ ਲੋਕਾਂ ਨੂੰ ਸਮਝ ਨਹੀ ਆ ਰਹੀ ਕਿ ਕੀ ਕੀਤਾ ਜਾਵੇ।ਸੰਨ 2019-20 ਵਿੱਚ ਇਸ ਤੇਜ਼ ਤੂਫਾਨ ਨੇ ਜਿੱਥੇ ਕਈ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਸੀ ਉੱਥੇ ਹੀ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਕੀਤਾ ਸੀ। ਤੇਜ ਤੂਫਾਨ ਨਾਲ ਸੜਕਾਂ ਉਪੱਰ ਚੱਲ ਰਹੇ ਵਾਹਨਾਂ ਉਪੱਰ ਸੜਕਾਂ ਦੇ ਕਿਨਾਰੇ ਖੜ੍ਹੇ ਭਾਰੀ ਦੱਰਖਤ ਇੰਝ ਟੁੱਟਕੇ ਡਿੱਗੇ ਸਨ ਕਿ ਵਾਹਨਾਂ ਦੇ ਚਾਲਕਾਂ ਨੂੰ ਦਰਦਨਾਕ ਮੌਤ ਮਿਲੀ। ਇਸ ਵਾਰ ਵੀ ਇਹ ਤੇਜ ਮੀਂਹ ਤੇ ਤੇਜ ਤੂਫਾਨ ਇਲਾਕੇ ਵਿੱਚ ਭਾਰੀ ਨੁਕਸਾਨ ਕਰਕੇ ਬੇਸੱਕ ਚੱਲਿਆ ਗਿਆ ਪਰ ਲੋਕਾਂ ਅੰਦਰ ਹਾਲੇ ਵੀ ਅਜੀਬ ਤਰ੍ਹਾਂ ਦਾ ਡਰ ਤੇ ਸਹਿਮ ਦੇਖਿਆ ਜਾ ਰਿਹਾ ਹੈ।

Leave a Reply

Your email address will not be published. Required fields are marked *