ਕੈਨੇਡਾ ‘ਚ ਮਹਿੰਗਾਈ ਨੇ ਤੋੜੇ ਰਿਕਾਰਡ,

ਕੈਨੇਡਾ ਵਿਚ ਇਸ ਸਮੇਂ ਮਹਿੰਗਾਈ ਬੀਤੇ ਦਹਾਕੇ ਵਿਚ ਸਭ ਤੋਂ ਉੱਚ ਪੱਧਰ ‘ਤੇ ਹੈ। ਅਜਿਹੇ ਵਿਚ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 1980 ਦੇ ਬਾਅਦ ਤੋਂ ਇਹ ਪਹਿਲੀ ਵਾਰ ਹੈ ਜਦੋਂ ਮਹਿੰਗਾਈ ਦਰ 7 ਫੀਸਦੀ ਤੋਂ ਉੱਪਰ ਪਹੁੰਚ ਗਈ ਹੈ। ਅਗਸਤ 2021 ਦੇ ਮੁਕਾਬਲੇ ਅਗਸਤ 2022 ਵਿਚ ਖਾਣ-ਪੀਣ ਦਾ ਸਾਮਾਨ 10.8 ਫੀਸਦੀ ਤੱਕ ਮਹਿੰਗਾ ਹੋ ਚੁੱਕਾ ਹੈ। ਉੱਥੇ ਕਮਰੇ ਦੇ ਕਿਰਾਏ ਵੀ ਦੁੱਗਣੇ ਹੋ ਗਏ ਹਨ। ਬੀਤੇ ਸਾਲ ਜਿੱਥੇ 2 ਬੈੱਡਰੂਮ ਦਾ ਕਿਰਾਇਆ 1100-1200 ਡਾਲਰ ਤੱਕ ਸੀ, ਉੱਥੇ ਹੁਣ 2500 ਡਾਲਰ ਤੱਕ ਪਹੁੰਚ ਗਿਆ ਹੈ। ਜਿੱਥੇ ਸਿੰਗਲ ਕਮਰਾ ਜੋ ਪਿਛਲੇ ਸਾਲ 800-900 ਡਾਲਰ ਵਿਚ ਮਿਲ ਜਾਂਦਾ ਸੀ, ਇਸ ਸਮੇਂ 1500-1600 ਡਾਲਰ ਵਿਚ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੂੰ ਗੁਰਦੁਆਰਿਆਂ ਵਿਚ ਠਹਿਰਣਾ ਅਤੇ ਲੰਗਰ ਖਾ ਕੇ ਗੁਜਾਰਾ ਕਰਨਾ ਪੈ ਰਿਹਾ ਹੈ।ਗੁਰਦੁਆਰਿਆ ‘ਚ ਵਧ ਰਹੀ ਵਿਦਿਆਰਥੀਆਂ ਦੀ ਗਿਣਤੀ:–ਬਰੈਂਪਟਨ ਵਿਚ ਦੋ ਗੁਰਦੁਆਰਿਆਂ ਦਾ ਪ੍ਰਬੰਧਨ ਕਰ ਰਹੇ ਕਮੇਟੀ ਦੇ ਅਹੁਦੇਦਾਰ ਹਰਵਿੰਦਰ ਰੂਬੀ ਨੇ ਦੱਸਿਆ ਕਿ ਕਿਰਾਏ ਅਤੇ ਮਹਿੰਗਾਈ ਨੇ ਵਿਦਿਆਰਥੀਆਂ ਲਈ ਹਾਲਾਤ ਮੁਸ਼ਕਲ ਕਰ ਦਿੱਤੇ ਹਨ। ਸਾਡੇ ਦੋਵਾਂ ਗੁਰਦੁਆਰਿਆਂ ਵਿਚ ਇਕ ਦਿਨ ਵਿਚ ਕਰੀਬ 3500 ਲੋਕ ਲੰਗਰ ਖਾਣ ਆਉਂਦੇ ਹਨ, ਉਸ ਵਿਚ ਅਧੇ ਤੋਂ ਵੱਧ ਵਿਦਿਆਰਥੀ ਹੁੰਦੇ ਹਨ। ਅਸੀਂ ਵੀ ਖੁੱਲ੍ਹੇ ਦਿਲ ਨਾਲ ਉਹਨਾਂ ਦੀ ਸੇਵਾ ਕਰਦੇ ਹਾਂ। ਅਸੀਂ ਵਿਦਿਆਰਥੀਆਂ ਨੂੰ ਕੁਝ ਦਿਨ ਲਈ ਕਮਰਾ ਵੀ ਦਿੰਦੇ ਹਾਂ। ਜੇਕਰ ਕਿਸੇ ਨੂੰ ਆਰਥਿਕ ਮਦਦ ਦੀ ਲੋੜ ਹੈ ਤਾਂ ਉਹ ਵੀ ਕਰਦੇ ਹਾਂ। ਰੂਬੀ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਕੈਨੇਡਾ ਵਿਚ ਕੰਮ ਦੀ ਕਮੀ ਹੈ ਸਗੋਂ 10 ਲੱਖ ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ। ਬਹੁਤ ਸਾਰੇ ਵਿਦਿਆਰਥੀ ਦੋ-ਦੋ ਸ਼ਿਫਟਾਂ ਵਿਚ ਕੰਮ ਕਰ ਕੇ ਆਪਣਾ ਖਰਚ ਕੱਢ ਰਹੇ ਹਨ।ਵਿਦਿਆਰਥੀਆਂ ਦੇ ਕਮਰੇ ਦੇ ਕਿਰਾਏ ਵਿਚ ਹਰ ਮਹੀਨੇ 400-500 ਡਾਲਰ ਦਾ ਖਰਚ ਵਧਿਆ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ‘ਤੇ 150 ਡਾਲਰ, ਵ੍ਹੀਕਲ/ਮੋਬਾਈਲ ‘ਤੇ 200 ਡਾਲਰ ਅਤੇ ਖਾਣ-ਪੀਣ ਦੇ ਸਾਮਾਨ ‘ਤੇ 150-300 ਡਾਲਰ ਦਾ ਖਰਚ ਵਧਿਆ ਹੈ।ਜਾਣਕਾਰੀ ਮੁਤਾਬਕ ਹਰ ਵਿਦਿਆਰਥੀ ਦਾ ਮਹੀਨਾਵਾਰ ਖਰਚ 800 ਤੋਂ 900 ਰੁਪਏ ਡਾਲਰ ਤੱਕ ਵਧ ਗਿਆ ਹੈ,ਜੋ ਭਾਰਤੀ ਰੁਪਏ ਵਿਚ 50 ਤੋਂ 55 ਹਜ਼ਾਰ ਰੁਪਏ ਮਹੀਨਾ ਹੈ।

Leave a Reply

Your email address will not be published. Required fields are marked *