ਕਰਨਜੀਤ ਕੌਰ ਬੈਂਸ UK ਨੇ ਬਣਾਇਆ ਵਿਸ਼ਵ ਰਿਕਾਰਡ, ਰੌਸ਼ਨ ਕੀਤਾ ਪੰਜਾਬੀਆਂ ਦਾ ਨਾਮ

26 ਸਾਲ ਦੀ ਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ ਵਿਚ ਆਪਣੇ ਸਰੀਰ ਦੇ ਭਾਰ ਤੋਂ ਵੱਧ ਵਜ਼ਨ ਚੁੱਕ ਕੇ ਬੈਠਕਾਂ ਮਾਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਅਜਿਹਾ ਕਰ ਕੇ ਉਸ ਨੇ ਆਪਣਾ ਨਾਮ ‘ਗਿਨੀਜ਼ ਵਰਲਡ ਰਿਕਾਰਡ’ ਵਿਚ ਦਰਜ ਕਰਵਾਉਣ ਦਾ ਮਾਣ ਵੀ ਹਾਸਲ ਕਰ ਲਿਆ ਹੈ ।ਪੰਜਾਬੀ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਣ ਉਨ੍ਹਾਂ ਨੇ ਹਰ ਪਾਸੇ ਮੱਲ੍ਹਾ ਮਾਰੀਆਂ ਹਨ ਹੁਣ ਯੂ.ਕੇ. ਦੀ ਰਹਿਣ ਵਾਲੀ 26 ਸਾਲ ਦੀ ਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ ਵਿਚ ਆਪਣੇ ਸਰੀਰ ਦੇ ਭਾਰ ਤੋਂ ਵੱਧ ਵਜ਼ਨ ਚੁੱਕ ਕੇ ਬੈਠਕਾਂ ਮਾਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਅਜਿਹਾ ਕਰ ਕੇ ਉਸ ਨੇ ਆਪਣਾ ਨਾਮ ‘ਗਿਨੀਜ਼ ਵਰਲਡ ਰਿਕਾਰਡ’ ਵਿਚ ਦਰਜ ਕਰਵਾਉਣ ਦਾ ਮਾਣ ਵੀ ਹਾਸਲ ਕਰ ਲਿਆ ਹੈ।ਕਰਨਜੀਤ ਕੌਰ ਨੇ 17 ਸਾਲ ਦੀ ਉਮਰ ‘ਚ ਸ਼ੁਰੂ ਕੀਤੀ ਪਾਵਰਲਿਫਟਿੰਗ…ਕਰਨਜੀਤ ਕੌਰ ਨੇ ਇੱਕ ਮਿੰਟ ਵਿਚ ਭਾਰ ਚੁੱਕ ਕੇ 42 ਬੈਠਕਾਂ ਮਾਰੀਆਂ ਹਨ, ਐਥਲੀਟਾਂ ਦੇ ਪਰਿਵਾਰ ਤੋਂ ਆਉਣ ਵਾਲੀ ਕਰਨਜੀਤ ਨੇ 17 ਸਾਲ ਦੀ ਉਮਰ ਵਿੱਚ ਹੀ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ। ਇੰਨਾ ਹੀ ਨਹੀਂ ਕਰਨਜੀਤ ਕੌਰ ਬੈਂਸ ਪਾਵਰਲਿਫਟਿੰਗ ਵਿੱਚ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਬ੍ਰਿਟਿਸ਼ ਸਿੱਖ ਔਰਤ ਵੀ ਹੈ।ਕਰਨਜੀਤ ਕੌਰ ਬੈਂਸ ਨੇ 10 ਸਾਲਾਂ ਤੱਕ ਐਥਲੈਟਿਕਸ ਵਿੱਚ ਲਿਆ ਹਿੱਸਾ…ਪਾਵਰਲਿਫਟਿੰਗ ‘ਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕਰਨਜੀਤ ਕੌਰ ਬੈਂਸ ਨੇ ਲਗਭਗ 10 ਸਾਲਾਂ ਤੱਕ ਐਥਲੈਟਿਕਸ ‘ਚ ਹਿੱਸਾ ਲਿਆ ਅਤੇ ਵਾਰਵਿਕਸ਼ਾਇਰ ‘ਚ ਕਈ ਘਰੇਲੂ ਮੁਕਾਬਲੇ ਵੀ ਜਿੱਤੇ। ਕਰਨਜੀਤ ਕੌਰ ਦੇ ਪਿਤਾ ਇੱਕ ਸਾਬਕਾ ਪਾਵਰ ਲਿਫਟਰ ਅਤੇ ਬਾਡੀ ਬਿਲਡਰ ਹਨ ਜਿਨ੍ਹਾਂ ਨੇ ਆਪਣੀ ਧੀ ਨੂੰ ਚੰਗੀ ਸਿਖਲਾਈ ਦਿੱਤੀ ਅਤੇ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਸਕੀ ਹੈ। ਕਰਨਜੀਤ ਕੌਰ ਬੈਂਸ ਨੇ ਹੁਣ ਤੱਕ ਪੰਜ ਵਾਰ ਬ੍ਰਿਟਿਸ਼ ਚੈਂਪੀਅਨਸ਼ਿਪ ਅਤੇ ਪੰਜ ਵਾਰ ਹੀ ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਤਣ ਦਾ ਨਾਮ ਖੱਟਿਆ ਹੈ।

Leave a Reply

Your email address will not be published. Required fields are marked *