28 ਨੂੰ ਮਿਲੇਗਾ UK ਨੂੰ ਨਵਾਂ ਪ੍ਰਧਾਨ ਮੰਤਰੀ, ਰਿਸ਼ੀ ਸੁਨਾਕ, ਪੈਨੀ ਮੋਰਡੈਂਟ ਵਲੋਂ ਦਾਅਵੇਦਾਰੀ ਪੇਸ਼, ਬੌਰਿਸ ਜੌਹਨਸਨ ਦੀ ਮੁੜ ਵਾਪਸੀ ਦੇ ਚਰਚੇ

ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਵਲੋਂ ਪ੍ਰਧਾਨ ਮੰਤਰੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ¢ ਕੰਜ਼ਰਵੇਟਿਵ ਪਾਰਟੀ ਦੀ 1922 ਕਮੇਟੀ ਮੁਖੀ ਨੇ ਕਿਹਾ ਹੈ ਕਿ ਅਗਲੇ ਹਫ਼ਤੇ 28 ਅਕਤੂਬਰ ਤੱਕ ਪਾਰਟੀ ਲੀਡਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਕਰ ਲਈ ਜਾਵੇਗੀ, ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਲਈ 24 ਅਕਤੂਬਰ ਦਿਨ ਸੋਮਵਾਰ ਬਾਅਦ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ ¢ ਜੇ ਦੋ ਤੋਂ ਵੱਧ ਉਮੀਦਵਾਰ ਮੈਦਾਨ ‘ਚ ਹੋਏ ਤਾਂ ਸੰਸਦ ਮੈਂਬਰਾਂ ‘ਚ ਪਹਿਲੇ ਗੇੜ ਦੀਆਂ ਵੋਟਾਂ ਸੋਮਵਾਰ ਨੂੰ ਹੀ 3:30 ਵਜੇ ਤੋਂ 5:30 ਵਜੇ ਤੱਕ ਪੈਣਗੀਆਂ | ਦਾਅਵੇਦਾਰਾਂ ਨੂੰ ਕੰਜ਼ਰਵੇਟਿਵ ਪਾਰਟੀ ਦੇ ਘੱਟੋ-ਘੱਟ 100 ਸੰਸਦ ਮੈਂਬਰਾਂ ਦਾ ਸਮਰਥਨ ਹੋਣਾ ਚਾਹੀਦਾ ਹੈ ¢ ਸ਼ਾਮੀਂ 6:30 ਵਜੇ ਤੋਂ 8:30 ਵਜੇ ਤੱਕ ਮੁੜ ਵੋਟਾਂ ਦਾ ਸਿਲਸਿਲਾ ਉਸ ਸਮੇਂ ਤੱਕ ਚੱਲੇਗਾ ਜਦ ਤੱਕ ਮੈਦਾਨ ‘ਚ ਸਿਰਫ਼ ਦੋ ਦਾਅਵੇਦਾਰ ਨਹੀਂ ਰਹਿ ਜਾਂਦੇ ¢ 25 ਅਕਤੂਬਰ ਦਿਨ ਮੰਗਲਵਾਰ ਅਤੇ 27 ਅਕਤੂਬਰ ਦਿਨ ਵੀਰਵਾਰ ਨੂੰ ਦੋਵੇਂ ਆਖ਼ਰੀ ਦਾਅਵੇਦਾਰਾਂ ਵਿਚਕਾਰ ਟੀ.ਵੀ. ‘ਤੇ ਬਹਿਸ ਹੋਵੇਗੀ | 28 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੱਕ ਆਨਲਾਈਨ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਕਰ ਦਿੱਤਾ ਜਾਵੇਗਾ ¢ ਹੁਣ ਵੇਖਣਾ ਇਹ ਹੋਵੇਗਾ ਕਿ ਦਾਅਵੇਦਾਰਾਂ ‘ਚ ਕÏਣ-ਕÏਣ ਸ਼ਾਮਿਲ ਹੁੰਦਾ ਹੈ ¢ ਖਬਰ ਲਿਖਣ ਤੱਕ ਤਿੰਨ ਨਾਂਅ ਚਰਚਾ ‘ਚ ਹਨ, ਸਾਬਕਾ ਵਿੱਤ ਮੰਤਰੀ ਪੰਜਾਬੀ ਮੂਲ ਦੇ ਰਿਸ਼ੀ ਸੁਨਾਕ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ, ਜਿਨ੍ਹਾਂ ਨੂੰ ਪਾਰਟੀ ਦੇ 100 ਦੇ ਕਰੀਬ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੋਣ ਦਾ ਦਾਅਵਾ ਹੈ ¢ ਐਮ.ਪੀ. ਪੈਨੀ ਮੋਰਡੈਂਟ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ¢ ਪਰ ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜÏਹਨਸਨ ਨੇ ਵੀ ਆਪਣੀਆਂ ਛੁੱਟੀਆਂ ਵਿਚਕਾਰ ਹੀ ਛੱਡ ਕੇ ਦੇਸ਼ ਵਾਪਸੀ ਕਰ ਲਈ ਹੈ ¢ ਵੱਡੀ ਗਿਣਤੀ ‘ਚ ਸੰਸਦ ਮੈਂਬਰਾਂ ਨੇ ਖੁੱਲ੍ਹ ਕੇ ਬੌਰਿਸ ਦੀ ਵਾਪਸੀ ਦੀ ਮੰਗ ਵੀ ਕੀਤੀ ਹੈ

Leave a Reply

Your email address will not be published. Required fields are marked *