ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ “ਆਸ ਤੇ ਅਰਦਾਸ” ਦੀ ਸ਼ੂਟਿੰਗ ਮੁਕੰਮਲ , ਰਾਜ ਹਰੀਕੇ

(ਸੁਲਤਾਨਪੁਰ ਲੋਧੀ) 25 ਅਕਤੂਬਰ , ਰਾਜ ਹਰੀਕੇ ਪੱਤਣ। ਮੇਰਾ ਬਾਬਾ ਨਾਨਕ ਅਤੇ ਪਵਿੱਤਰ ਕਾਲੀ ਵੇਈਂ, ਸਤਿਨਾਮ ਵਾਹਿਗੁਰੂ, ਯਾਦਾਂ ਵਤਨ ਦੀਆਂ,ਅਤੇ ਵਾਤਾਵਰਨ ਵਰਗੇ ਵਿਸ਼ਿਆਂ ਦੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸ਼ਬਦ ਆਸ ਤੇ ਅਰਦਾਸ ਲੈਕੇ ਹਾਜ਼ਰ ਹੋ ਰਹੇ ਹਨ। ਜਾਣਕਾਰੀ ਮੁਤਾਬਕ ਇਹ ਗੀਤ ਨੂੰ ਪ੍ਰਸਿੱਧ ਗੀਤਕਾਰ ਨਿਰਵੈਲ ਸਿੰਘ ਮਾਲੂਪੁਰੀ ਜੀ ਨੇ ਲਿਖਿਆ ਹੈ ਅਤੇ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਦਾ ਹੈ। ਇਸ ਧਾਰਮਿਕ ਟਰੈਕ ਨੂੰ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਜੀ ਨੇ ਕੈਮਰਾਮੈਨ ਮਨੀਸ਼ ਅੰਗਰਾਲ ਦੀ ਸਹਾਇਤਾ ਨਾਲ ਨਾਨਕਸਰ ਠਾਠ ਬੱਲਹੁਕਮੀ ਵਿਖੇ ਸ਼ੂਟ ਕੀਤਾ ਹੈ।ਸ਼ੂਟਿੰਗ ਵਿਚ ਮਾਡਲ ਨਰਿੰਦਰ ਪਾਲ ਸ਼ਾਹਕੋਟੀ, ਕੁਲਦੀਪ ਸਿੰਘ, ਬੱਬਨਪ੍ਰੀਤ ,ਮੈਡਮ ਬਲਜੀਤ ਕੌਰ ਅਤੇ ਮੈਡਮ ਸੀਮਾ ਸ਼ਾਹਕੋਟ ਨੇ ਰੋਲ ਮਾਡਲ ਦੀ ਭੂਮਿਕਾ ਨਿਭਾਈ। ਸ਼ੂਟਿੰਗ ਦੌਰਾਨ ਗਾਇਕ ਬਲਵੀਰ ਸ਼ੇਰਪੁਰੀ ਨਾਲ ਬਾਬਾ ਜੀ ਨਾਨਕਸਰ ਠਾਠ ਬੱਲਹੁਕਮੀ, ਕੁਲਦੀਪ ਸਿੰਘ ਜੀ, ਨਰਿੰਦਰ ਸ਼ਾਹਕੋਟੀ, ਹਰਮਨ,ਮੈਡਮ ਬਲਜੀਤ ਕੌਰ ਜੀ, ਮੈਡਮ ਸੀਮਾ ਸ਼ਾਹਕੋਟ ਅਤੇ ਕੈਮਰਾਮੈਨ ਮਨੀਸ਼ ਅੰਗਰਾਲ ਅਤੇ ਹੋਰ ਵੀ ਸੇਵਾਦਾਰ ਹਾਜ਼ਿਰ ਸਨ। ਬਹੁਤ ਜਲਦ ਇਹ ਸ਼ਬਦ ਸਾਂਝਾ ਟੀਵੀ ਕੈਨੇਡਾ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ।ਗੀਤਕਾਰ ਰਾਜ ਹਰੀਕੇ ਪੱਤਣ ਦੀ ਕਲਮ ਤੋਂ ਲਿਖੇ ਸ਼ਬਦ ਧੰਨ ਧੰਨ ਮੇਰਾ ਬਾਬਾ ਨਾਨਕ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਵਾਰ ਵੀ ਸਾਡੇ ਵੱਲੋਂ ਟੀਮ ਨੂੰ ਸ਼ੁਭ ਇੱਛਾਵਾਂ ਹਨ।

Leave a Reply

Your email address will not be published. Required fields are marked *