ਭਾਰਤੀ ਮੂਲ ਦੇ ਰਿਸ਼ੀ ਸੁਨਕ ‘ਤੇ ਜਿੱਥੇ ਹਰ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ, ਉੱਥੇ ਹੀ ਇਸ ਘਰ ‘ਚ

ਲੁਧਿਆਣਾ : ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ‘ਤੇ ਜਿੱਥੇ ਹਰ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ, ਉੱਥੇ ਹੀ ਲੁਧਿਆਣਾ ਦੇ ਇਕ ਘਰ ‘ਚ ਵੀ ਇਸ ਦੇ ਜਸ਼ਨ ਮਨਾਏ ਜਾ ਰਹੇ ਹਨ। ਇਸ ਘਰ ਵਿਚ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਦਰਅਸਲ, ਰਿਸ਼ੀ ਸੁਨਕ ਦਾ ਨਾਨਕਾ ਪਰਿਵਾਰ ਲੁਧਿਆਣਾ ਦੇ ਕਿਲਾ ਰਾਏਪੁਰ ਨੇੜੇ ਪਿੰਡ ਜੱਸੇਵਾਲ ਨਾਲ ਸਬੰਧਤ ਹੈ। ਰਿਸ਼ੀ ਸੁਨਕ ਦੀ ਮਾਂ ਊਸ਼ਾ ਸੁਨਕ ਦੇ ਚਾਚੇ ਦੇ ਮੁੰਡੇ ਸੁਭਾਸ਼ ਬੇਰੀ ਤੇ ਰਾਕੇਸ਼ ਸੂਦ ਲੁਧਿਆਣਾ ਦੇ ਕਲੱਬ ਰੋਡ ਵਿਖੇ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਭੀਮ ਸੇਨ ਬੇਰੀ ਤੇ ਸੁਨਕ ਦੇ ਨਾਨਾ ਰਘੁਬੀਰ ਸੇਨ ਬੇਰੀ ਸਕੇ ਭਰਾ ਹਨ। ਉਹ ਕਿਲਾ ਰਾਏਪੁਰ ਦੇ ਨੇੜੇ ਪਿੰਡ ਜੱਸੋਵਾਲ ਸੌਦਾ ‘ਚ ਰਹਿੰਦੇ ਸਨ। 1950 ‘ਚ ਰਘੁਬੀਰ ਬੇਰੀ ਪੁਰਬੀ ਅਫ਼ਰੀਕਾ ਚਲੇ ਗਏ ਅਤੇ ਫ਼ਿਰ ਲੰਡਨ ਚਲੇ ਗਏ। 92 ਸਾਲਾ ਰਘੁਬੀਰ ਬੇਰੀ ਇਸ ਵੇਲੇ ਵੀ ਲੰਡਨ ‘ਚ ਹੀ ਰਹਿੰਦੇ ਹਨ।ਬੀਤੇ ਦਿਨੀਂ ਸੁਭਾਸ਼ ਬੇਰੀ ਤੇ ਰਾਕੇਸ਼ ਸੂਦ ਨੇ ਪਰਿਵਾਰ ਦੇ ਨਾਲ ਭੰਗੜਾ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਹਵਨ ਵੀ ਕਰਵਾਉਣਗੇ। ਰਾਕੇਸ਼ ਸੂਦ ਨੇ ਸੁਨਕ ਦੇ ਮਾਪਿਆਂ ਨਾਲ 1978 ‘ਚ ਲਈ ਗਈ ਇਕ ਯਾਦਗਾਰੀ ਤਸਵੀਰ ਵੀ ਸਾਂਝੀ ਕੀਤੀ।

Leave a Reply

Your email address will not be published. Required fields are marked *