ਸਾਂਝਾ ਟੀਵੀ ਕੈਨੇਡਾ ਵੱਲੋਂ ਬਲਵੀਰ ਸ਼ੇਰਪੁਰੀ ਦਾ ਧਾਰਮਿਕ ਟ੍ਰੈਕ ( ਅਰਦਾਸ ਤੇ ਆਸ) ਜਲਦ ਰੀਲੀਜ, ਬਿੱਲਾ ਸੰਧੂ

(ਸੁਲਤਾਨਪੁਰ ਲੋਧੀ) 30 ਅਕਤੂਬਰ , ਰਾਜ ਹਰੀਕੇ ਪੱਤਣ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਟਰੈਕ ਅਰਦਾਸ ਤੇ ਆਸ ਜਲਦ ਰੀਲੀਜ਼ ਹੋਣ ਰਿਹਾ ਹੈ। ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਸਾਂਝਾ ਟੀਵੀ ਕੈਨੇਡਾ ਦੇ ਪ੍ਰੋਡਿਊਸਰ ਸੁਖਵਿੰਦਰ ਬਿੱਲਾ ਸੰਧੂ ਨੇ ਦੱਸਿਆ ਕਿ ਇਹ ਗੀਤ ਨੂੰ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ਰਿਕਾਰਡ ਕੀਤਾ ਹੈ ਅਤੇ ਪ੍ਰਸਿੱਧ ਗੀਤਕਾਰ ਨਿਰਵੈਲ ਸਿੰਘ ਮਾਲੂਪੁਰੀ ਜੀ ਨੇ ਲਿਖਿਆ ਹੈ । ਇਸ ਟਰੈਕ ਨੂੰ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਸੰਗੀਤਕ ਧੁਨਾਂ ਨਾਲ ਸੰਗੀਤਬੱਧ ਕੀਤਾ ਹੈ। ਇਸ ਟਰੈਕ ਦਾ ਵੀਡੀਓ, ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਜੀ ਨੇ ਕੈਮਰਾਮੈਨ ਮਨੀਸ਼ ਅੰਗਰਾਲ ਦੀ ਸਹਾਇਤਾ ਨਾਲ ਤਿਆਰ ਕੀਤਾ ਹੈ। ਨਾਨਕਸਰ ਠਾਠ ਬੱਲਹੁਕਮੀ ਅਤੇ ਕੈਨੇਡਾ ਦੇ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ੂਟ ਕੀਤਾ ਗਿਆ ਹੈ। ਸ਼ੂਟਿੰਗ ਵਿਚ ਮਾਡਲ ਨਰਿੰਦਰ ਪਾਲ ਸ਼ਾਹਕੋਟੀ, ਕੁਲਦੀਪ ਸਿੰਘ, ਨਿਰਵੈਲ ਸਿੰਘ ਮਾਲੂਪੁਰੀ, ਬਲਦੇਵ ਸਿੰਘ ਦੂਲੇ, ਗੁਰਲੀਨ ਕੌਰ ਸੰਧੂ,ਸ਼ਵਿੰਦਰ ਸਿੰਘ ਸੰਧੂ, ਬੱਬਨਪ੍ਰੀਤ ,ਮੈਡਮ ਬਲਜੀਤ ਕੌਰ ਅਤੇ ਮੈਡਮ ਸੀਮਾ ਸ਼ਾਹਕੋਟ ਨੇ ਰੋਲ ਮਾਡਲ ਦੀ ਭੂਮਿਕਾ ਨਿਭਾਈ। ਬਹੁਤ ਜਲਦ ਇਹ ਧਾਰਮਿਕ ਟਰੈਕ ਸਾਂਝਾ ਟੀਵੀ ਕੈਨੇਡਾ ਦੇ ਬੈਨਰ ਹੇਠ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਅਸ਼ੀਰਵਾਦ ਸਦਕਾ ਯੂ ਟਿਊਬ ਸੋਸ਼ਲ ਮੀਡੀਆ ਤੇ ਰੀਲੀਜ਼ ਕੀਤਾ ਜਾ ਰਿਹਾ ਹੈ। ਏਥੇ ਇਹ ਵੀ ਦੱਸਣਯੋਗ ਹੈ ਕਿ ਬਲਵੀਰ ਸ਼ੇਰਪੁਰੀ ਸਾਂਝਾ ਟੀਵੀ ਕੈਨੇਡਾ ਤੇ ਪਹਿਲਾਂ ਵੀ” ਯਾਦਾਂ ਵਤਨ ਦੀਆਂ”, ਗਦਰੀ ਬਾਬੇ, ਵਾਤਾਵਰਨ ਵਰਗੇ ਪ੍ਰਭਾਵਸ਼ਾਲੀ ਟ੍ਰੈਕ ਕਰ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਵਾਰ ਵੀ ਅਰਦਾਸ ਤੇ ਆਸ ਟਰੈਕ ਤੋਂ ਬਹੁਤ ਉਮੀਦਾਂ ਹਨ ।

Leave a Reply

Your email address will not be published. Required fields are marked *