ਬਰਮਿੰਘਮ ਦੇ ਨੇੜਲੇ ਸ਼ਹਿਰ ਸਮੈਦਿਕ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ

ਲੰਡਨ, 2 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਮਿੰਘਮ ਦੇ ਨੇੜਲੇ ਸ਼ਹਿਰ ਸਮੈਦਿਕ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਵਿਸ਼ਾਲ ਨਗਰ ਕੀਰਤਾਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਵੈਸਟਬ੍ਰਾਮਿਚ ਤੋਂ ਹੋਈ ਜੋ ਗੁਰੂ ਨਾਨਕ ਗੁਰਦੁਆਰਾ ਐਡਵਰਡ ਸਟਰੀਟ, ਗੁਰਦੁਆਰਾ ਅੰਮਿ੍ਤ ਪ੍ਰਚਾਰ ਧਾਰਮਿਕ ਦੀਵਾਨ ਓਲਡਬਰੀ, ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਓਲਡਬਰੀ, ਗੁਰਦੁਆਰਾ ਬਾਬਾ ਸੰਗ ਸਮੈਦਿਕ ਤੋਂ ਹੁੰਦਾ ਹੋਇਆ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਪਹੁੰਚਿਆ | ਜਿੱਥੇ ਆਤਮ ਰਸ ਕੀਰਤਨ ਦਰਬਾਰ ਸਜੇ ਹੋਏ ਸਨ, ਗੁਰਬਾਣੀ ਕੀਰਤਨ ਦਾ ਅਨੰਦ ਮਾਣਦਿਆਂ, ਸੈਂਡਵਿਲ ਅਤੇ ਬਰਮਿੰਘਮ ਦੇ ਆਸ-ਪਾਸ ਤੋਂ 15000 ਤੋਂ ਵੱਧ ਸਿੱਖ ਸੰਗਤਾਂ ਨੇ ਨਗਰ ਕੀਰਤਨ ‘ਚ ਸ਼ਮੂਲੀਅਤ ਕੀਤੀ | ਥਾਂ-ਥਾਂ ‘ਤੇ ਸੰਗਤਾਂ ਨੇ ਲੰਗਰ ਲਗਾਏ ਹੋਏ ਸਨ | ਇਸ ਮੌਕੇ ਭਾਈ ਜਤਿੰਦਰ ਸਿੰਘ ਬਾਸੀ, ਐਮ.ਪੀ. ਪ੍ਰੀਤ ਕੌਰ ਗਿੱਲ ਨੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਗਿਆਨੀ ਮਹਿਤਾਬ ਸਿੰਘ ਨੇ ਸਮਾਪਤੀ ਦੀ ਅਰਦਾਸ ਕੀਤੀ |

ਇਸ ਨੂੰ ਵੀ ਪੜ੍ਹੋ..ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਰਿਜੋਇਮਿਲੀਆ ਵੱਲੋਂ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 553ਵੇਂ ਆਗਮਨ ਪੁਰਬ ਨੂੰ ਸਮਰਪਿਤ ਸਜੇਗਾ ਵਿਸ਼ਾਲ ਨਗਰ ਕੀਰਤਨ

Leave a Reply

Your email address will not be published. Required fields are marked *