ਸੰਤ ਸੀਚੇਵਾਲ, ਵੱਲੋਂ ਬਲਵੀਰ ਸ਼ੇਰਪੁਰੀ ਦਾ ਧਾਰਮਿਕ ਟਰੈਕ (ਅਰਦਾਸ ਤੇ ਆਸ) ਪੋਸਟਰ ਪ੍ਰੋਮੋਸਨ

(ਸੁਲਤਾਨਪੁਰ ਲੋਧੀ)2 ਨਵੰਬਰ, ਰਾਜ ਹਰੀਕੇ ਪੱਤਣ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਟਰੈਕ ਅਰਦਾਸ ਤੇ ਆਸ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੀ ਮਿਠਾਸ ਭਰੀ ਬੁਲੰਦ ਆਵਾਜ਼ ਵਿੱਚ ਸਾਂਝਾ ਟੀਵੀ ਕੈਨੇਡਾ ਦੇ ਬੈਨਰ ਹੇਠ ਸੋਸ਼ਲ ਮੀਡੀਆ ਯੂ ਟਿਊਬ ਤੇ ਰੀਲੀਜ਼ ਕੀਤਾ ਗਿਆ ਹੈ, ਜਿਸਦਾ ਪੋਸਟਰ ਪ੍ਰਮੋਸ਼ਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਦੂਜੀ ਵਿਸ਼ਵ ਸਿੱਖ ਕਾਨਫਰੰਸ ਦੌਰਾਨ ਕੀਤਾ ਗਿਆ ਹੈ। ਇਹ ਪ੍ਰਸਿੱਧ ਗੀਤਕਾਰ ਨਿਰਵੈਲ ਸਿੰਘ ਮਾਲੂਪੁਰੀ ਜੀ ਦਾ ਲਿਖਿਆ ਅਤੇ ਇਸ ਟਰੈਕ ਨੂੰ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਸੰਗੀਤਕ ਧੁਨਾਂ ਨਾਲ ਸੰਗੀਤਬੱਧ ਕੀਤਾ ਹੈ। ਇਸ ਟਰੈਕ ਦਾ ਵੀਡੀਓ, ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਜੀ ਨੇ ਕੈਮਰਾਮੈਨ ਮਨੀਸ਼ ਅੰਗਰਾਲ ਦੀ ਸਹਾਇਤਾ ਨਾਲ ਤਿਆਰ ਕੀਤਾ ਹੈ। ਨਾਨਕਸਰ ਠਾਠ ਬੱਲਹੁਕਮੀ ਅਤੇ ਕੈਨੇਡਾ ਦੇ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ੂਟ ਕੀਤਾ ਗਿਆ ਹੈ। ਸ਼ੂਟਿੰਗ ਵਿਚ ਮਾਡਲ ਨਰਿੰਦਰ ਪਾਲ ਸ਼ਾਹਕੋਟੀ, ਕੁਲਦੀਪ ਸਿੰਘ, ਨਿਰਵੈਲ ਸਿੰਘ ਮਾਲੂਪੁਰੀ, ਬਲਦੇਵ ਸਿੰਘ ਦੂਲੇ, ਸ਼ਵਿੰਦਰ ਸਿੰਘ ਸੰਧੂ, ਗੁਰਲੀਨ ਕੌਰ ਸੰਧੂ, ਬੱਬਨਪ੍ਰੀਤ ,ਮੈਡਮ ਬਲਜੀਤ ਕੌਰ ਅਤੇ ਮੈਡਮ ਸੀਮਾ ਸ਼ਾਹਕੋਟ ਨੇ ਰੋਲ ਮਾਡਲ ਦੀ ਭੂਮਿਕਾ ਨਿਭਾਈ। ਇਸ ਮੌਕੇ ਦਲਜਿੰਦਰ ਰਹਿਲ ਇਟਲੀ, ਸੰਤ ਤੇਜਾ ਸਿੰਘ ਜੀ ਐਮ ਏ,ਡਾ ਆਸਾ ਸਿੰਘ ਘੁੰਮਣ,ਡਾ ਪ੍ਰਮਜੀਤ ਸਿੰਘ ਮਾਨਸਾ, ਸੁਰਜੀਤ ਸਿੰਘ ਸੈਂਟੀ, ਮੁਖਤਿਆਰ ਸਿੰਘ ਚੰਦੀ, ਸੁਰਿੰਦਰਪਾਲ ਸਿੰਘ ਸੋਢੀ ਅਤੇ ਹੋਰ ਵੀ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *