ਅਮਰੀਕਾ ‘ਚ 56 ਸਾਲਾ ਔਰਤ ਨੈਨਸੀ ਹਾਕ ਨੇ ਆਪਣੇ ਹੀ ਪੁੱਤਰ ਅਤੇ ਨੂੰਹ ਦੇ 5ਵੇਂ ਬੱਚੇ ਨੂੰ ਜਨਮ ਦਿੱਤਾ

ਅਮਰੀਕਾ ਦੇ ਉਟਾਹ ਵਿੱਚ ਇੱਕ 56 ਸਾਲਾ ਔਰਤ ਨੈਨਸੀ ਹਾਕ ਨੇ ਆਪਣੇ ਹੀ ਪੁੱਤਰ ਅਤੇ ਨੂੰਹ ਦੇ ਪੰਜਵੇਂ ਬੱਚੇ ਨੂੰ ਜਨਮ ਦਿੱਤਾ ਹੈ। ਸਰੋਗੇਸੀ ਰਾਹੀਂ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਇਸ ਲਈ ਲੈਣਾ ਪਿਆ ਕਿਉਂਕਿ ਉਸ ਦੀ ਨੂੰਹ ਕੈਮਬਰੀਆ ਦੀ ਹਿਸਟਰੇਕਟੋਮੀ (ਬੱਚੇਦਾਨੀ ਕੱਢਣ ਦੀ ਸਰਜਰੀ) ਹੋ ਚੁੱਕੀ ਸੀ।ਨੈਨਸੀ ਜੋ ਉਟਾਹ ਟੈਕ ਯੂਨੀਵਰਸਿਟੀ ਵਿੱਚ ਕੰਮ ਕਰਦੀ ਹੈ, ਨੂੰ ਹੰਨਾ ਦੇ ਜਨਮ ਤੋਂ 9 ਘੰਟੇ ਪਹਿਲਾਂ ਲੇਬਰ ਪੇਨ ਹੋਇਆ। ਦੂਜੇ ਪਾਸੇ ਡਾਕਟਰ ਰਸਲ ਫਾਲਕ ਮੁਤਾਬਕ ਇੱਕ ਔਰਤ ਲਈ ਆਪਣੀ ਪੋਤੀ ਨੂੰ ਜਨਮ ਦੇਣਾ ਆਮ ਗੱਲ ਨਹੀਂ ਹੈ, ਪਰ ਇਸ ਵਿੱਚ ਉਮਰ ਕੋਈ ਫੈਕਟਰ ਨਹੀਂ ਹੈ।
ਇਹ ਵੀ ਪੜ੍ਹੋ : ਪਰਮੀਸ਼ ਵਰਮਾ ਦੇ ਘਰ ਆਈਆਂ ਖੁਸ਼ੀਆਂ, ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਦਿੱਤਾ ਜਨਮ..

ਇਹ ਪੂਰੀ ਤਰ੍ਹਾਂ ਸਿਹਤ ‘ਤੇ ਆਧਾਰਿਤ ਹੈ। ਯਾਨੀ 56 ਸਾਲਾਂ ਨੈਨਸੀ ਬੱਚੇ ਨੂੰ ਜਨਮ ਦੇਣ ਲਈ ਸਰੀਰਕ ਤੌਰ ‘ਤੇ ਫਿੱਟ ਸੀ।ਜਨਮ ਤੋਂ ਬਾਅਦ ਨੈਨਸੀ ਹੰਨਾ ਨੂੰ ਆਪਣੇ ਨਾਲ ਨਹੀਂ ਲੈ ਕੇ ਆਈ, ਉਸ ਨੇ ਉਸ ਨੂੰ ਆਪਣੀ ਨੂੰਹ ਕੈਂਬਰੀਆ ਦੇ ਹਵਾਲੇ ਕਰ ਦਿੱਤਾ। ਨੈਨਸੀ ਨੇ 11 ਫਰਵਰੀ 2022 ਨੂੰ ਪੈਦਾ ਹੋਈ ਆਪਣੀ ਪੋਤੀ ਦਾ ਨਾਂ ਹੰਨਾ ਰੱਖਿਆ ਹੈ। ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਇਹ ਮੀਡੀਆ ‘ਚ ਆ ਗਈ ਹੈ
ਇਹ ਵੀ ਪੜ੍ਹੋ : ਅਮ੍ਰਿਤਪਾਲ ਸਿੰਘ ਨੂੰ ਮੋਗਾ ‘ਚ ਨਜ਼ਰਬੰਦ ਕਰ ਲਿਆ ਗਿਆ ਹੈ ਤਾਂ ਕਿ ਉਹ ਜਲੰਧਰ ਸਮਾਗਮ ’ਚ ਨਾ ਜਾ ਸਕਣ
ਨੈਨਸੀ ਦੀ ਨੂੰਹ ਕੈਮਬਰੀਆ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੀ ਸੱਸ ਦਾ ਧੰਨਵਾਦ ਕਰਨ ਲਈ ਆਪਣੀ ਧੀ ਦਾ ਨਾਮ ਹੰਨਾ ਰੱਖਿਆ ਹੈ। ਨੈਨਸੀ ਅਤੇ ਹੰਨਾ ਦਾ ਅਰਥ ਇੱਕੋ ਹੀ ਹੈ- ਗ੍ਰੇਸ ਜਾਂ ਕਿਰਪਾ। ਜੈਫ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਇਕ ਰਾਤ ਅਚਾਨਕ ਉਸ ਦੀ ਮਾਂ ਘਬਰਾਹਟ ਵਿਚ ਰਾਤ ਨੂੰ ਉੱਠ ਗਈ। ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ- ਮੇਰਾ ਨਾਮ ਹੰਨਾ ਹੈ।ਇਸ ਤੋਂ ਬਾਅਦ ਨੈਨਸੀ ਨੂੰ ਯਕੀਨ ਹੋ ਗਿਆ ਕਿ ਉਸ ਦੀ ਕੁੱਖ ਵਿੱਚ ਬੱਚਾ ਲੜਕੀ ਹੈ। ਉਸ ਨੇ ਇਸ ਲਈ ਕੋਈ ਲਿੰਗ ਟੈਸਟ ਵੀ ਨਹੀਂ ਕਰਵਾਇਆ।

Leave a Reply

Your email address will not be published. Required fields are marked *