ਇਟਲੀ ‘ਚ ਗੁਰੂ ਨਾਨਕ ਦੇਵ ਜੀ ਦੇ 553ਵੇਂ ਆਗਮਨ ਪੁਰਬ ਦੀਆਂ ਜੋ਼ਰਾਂ ਸ਼ੋਰਾਂ ਨਾਲ ਤਿਆਰੀਆਂ

ਸ਼ਹਿਰ ਪੁਨਤੀਨੀਆਂ ਵਿਖੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ ਦੀ ਪੁਰਾਣੀ ਇਮਾਰਤ ਵਿੱਚ ਮੁੜ ਸਥਾਪਨਾ,ਸੰਗਤਾਂ ਦਾ ਵੱਡਾ ਹਜੂਮ ਹੋਇਆ ਨਤਮਸਤਕ

ਰੋਮ(ਕੈਂਥ)ਮਹਾਨ ਸਿੱਖ ਧਰਮ ਦੇ ਪਿਤਾਮਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਹਨਾਂ ਦਾ 553ਵਾਂ ਪ੍ਰਕਾਸ਼ ਪੁਰਬ ਦੁਨੀਆਂ ਭਰ ਵਿੱਚ ਸਿੱਖ ਸੰਗਤ ਵੱਲੋਂ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ ਤੇ ਇਸ ਭਾਗਾਂ ਭਰੇ ਦਿਨ ਮੌਕੇ ਇਟਲੀ ਦੇ ਲਾਸੀE ਸੂਬੇ ਦੇ ਜਿ਼ਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆਂ ਵਿਖੇ ਇਲਾਕੇ ਦੀ ਸਿੱਖ ਸੰਗਤ ਵੱਲੋਂ ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਦੀ ਪਹਿਲਾਂ ਵਾਲੀ ਇਮਾਰਤ ਵਿੱਚ ਮੁੜ ਸਥਾਪਨਾ ਕਰ ਦਿੱਤੀ ਹੈ ਕਿਉਂਕਿ ਕਿ ਪਹਿਲਾਂ ਗੁਰਦੁਆਰਾ ਸਾਹਿਬ ਦੇ ਲਈ ਸੰਗਤ ਵੱਲੋਂ ਖਰੀਦੀ ਗਈ ਮੁੱਲ ਦੀ ਇਮਾਰਤ ਇੱਕ ਵਿਅਕਤੀ ਦੇ ਨਾਮ ਹੋਣ ਕਾਰਨ ਕਾਫ਼ੀ ਵਿਵਾਦ ਛਿੜ ਪਿਆ ਸੀ ਜਿਸ ਦੇ ਮੱਦੇ ਨਜ਼ਰ ਸੰਗਤ ਵੱਲੋਂ ਹੁਣ ਦੁਬਾਰਾ ਇਹ ਫੈਸਲਾ ਲੈਂਦਿਆਂ ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਦੀ ਪੁਰਾਣੀ ਇਮਾਰਤ ਵਿੱਚ ਸਥਾਪਨਾ ਕਰਦਿਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਹੈ ਜਿੱਥੇ ਕਿ ਸੰਗਤਾਂ ਦਾ ਵੱਡਾ ਹਜੂਮ ਨਤਮਸਤਕ ਹੋਇਆ।

ਇਸ ਨੂੰ ਵੀ ਪੜ੍ਹੋ:- ਆਯੁਰਵੈਦਿਕ ਔਸ਼ਧੀਆਂ ‘ਚ ਕਾਲੀ ਮਿਰਚ ਅਜਿਹੀ ਔਸ਼ਧੀ ਹੈ..


ਇਸ ਮੌਕੇ ਆਰੰਭੇ ਗਏ ਸ਼੍ਰੀ ਆਖੰਡ ਪਾਠ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਗਿਆਨੀ ਸੁਖਵੰਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ ਦੇ ਕੀਰਤਨੀ ਜੱਥੇ ਵੱਲੋਂ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਸਰਬਣ ਕਰਵਾਈ ਗਈ।

ਇਸ ਮੌਕੇ ਭਾਈ ਜਗਜੀਤ ਸਿੰਘ ਮੱਲੀ ਪ੍ਰਧਾਨ,ਸੁਰਿੰਦਰ ਸਿੰਘ ਉਪ ਪ੍ਰਧਾਨ ,ਗੁਰਦੀਪ ਸਿੰਘ ਵਿੱਤ ਸਕੱਤਰ,ਜਸਵੰਤ ਸਿੰਘ ਸਹਾਇਕ ਵਿੱਤ ਸਕੱਤਰ ,ਕਰਮਜੀਤ ਸਿੰਘ ਨਾਗਰੀ ਸੈਕਟਰੀ,ਗੁਰਤੇਜ ਸਿੰਘ, ਕਰਮਜੀਤ ਸਿੰਘ ਤੇ ਜਗਜੀਤ ਸਿੰਘ ਮੈਂਬਰ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ ਪ੍ਰਬੰਧਕ ਕਮੇਟੀ ਨੇ ਸਾਂਝੈ ਤੌਰ ਤੇ ਕਿਹਾ ਕਿ ਉਹਨਾਂ ਕਮੇਟੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਸਮਰਪਿਤ ਹੈ ਤੇ ਸਦਾ ਹੀ ਸੰਗਤ ਦੀ ਸੇਵਾ ਵਿੱਚ ਹਾਜਿ਼ਰ ਹੈ।

ਇਸ ਨੂੰ ਵੀ ਪੜ੍ਹੋ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਕਿਆਂਪੋ ਵਿਖੇ ਵਿਸ਼ਾਲ ਨਗਰ ਕੀਰਤਨ

ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ 553ਵਾਂ ਆਗਮਨ ਪੁਰਬ ਬਹੁਤ ਹੀ ਸ਼ਾਨੋ ਸੌ਼ਕਤ ਤੇ ਧੂਮ-ਧਾਮ ਨਾਲ ਮਨਾ ਰਹੀ ਹੈ ਜਿਸ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ।ਗੁਰਪੁਰਬ ਵਿੱਚ ਸਭ ਸੰਗਤਾਂ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਹੈ।ਇਸ ਸਥਾਪਨਾ ਸਮਾਰੋਹ ਮੌਕੇ ਸੂਬੇ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਰੀ ਜਿਹਨਾਂ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ, ਗੁਰਦੁਆਰਾ ਸਾਹਿਬ ਸਿੰਘ ਸਭਾ ਸੰਨਵੀਤੋ, ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ,ਗੁਰਦੁਆਰਾ ਸਾਹਿਬ ਸਿੰਘ ਸਭਾ ਅਪਰੀਲੀਆ ਦੀਆਂ ਪ੍ਰੰਬਧਕ ਕਮੇਟੀਆਂ ਦੇ ਸੇਵਾਦਾਰ ਸਾਮਿਲ ਸਨ।

Leave a Reply

Your email address will not be published. Required fields are marked *