ਮਾਲੂਪਰੀ ਅਤੇ ਰਨਦੀਪ ਸਰਾਏ ਕੈਨੇਡਾ ਵੱਲੋਂ ਨਗਰ ਕੀਰਤਨ ਦੁਰਾਨ ਬਲਵੀਰ ਸ਼ੇਰਪੁਰੀ ਦਾ ਪੋਸਟਰ ਪ੍ਰੋਮੋਸਨ , ਸਤਨਾਮ ਸੰਧੂ

(ਸਰੀ ਕੈਨੇਡਾ)6 ਨਵੰਬਰ। ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਉਥੇ ਸਾਂਝਾ ਟੀਵੀ ਕੈਨੇਡਾ ਦੀ ਟੀਮ ਅਤੇ ਰਨਦੀਪ ਸਿੰਘ ਸਰਾਏ (ਮੈਂਬਰ ਪਾਰਲੀਮੈਂਟ) ਵੱਲੋਂ ਸਰੀ ਵਿਖੇ ਮਹਾਨ ਨਗਰ ਕੀਰਤਨ ਦੁਰਾਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਟਰੈਕ ਅਰਦਾਸ ਤੇ ਆਸ ਦਾ ਪੋਸਟਰ ਪ੍ਰਮੋਸ਼ਨ ਸਾਂਝਾ ਟੀਵੀ ਤੇ ਲਾਈਵ ਕੀਤਾ ਗਿਆ।
ਇਸ ਨੂੰ ਵੀ ਪੜ੍ਹੋ:- ਜਯਾ ਬੱਚਨ ਨੇ ਦੋਹਤੀ ਨਵਯਾ ਨੂੰ ਕਿਹਾ- ‘ਤੇਰੇ ਵਿਆਹ ਤੋਂ ਬਿਨਾਂ ਮਾਂ ਬਣਨ ‘ਤੇ ਕੋਈ ਇਤਰਾਜ਼ ਨਹੀਂ’
ਜਾਣਕਾਰੀ ਮੁਤਾਬਕ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਇਹ ਧਾਰਮਿਕ ਟਰੈਕ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੀ ਮਿਠਾਸ ਭਰੀ ਬੁਲੰਦ ਆਵਾਜ਼ ਵਿੱਚ ਸਾਂਝਾ ਟੀਵੀ ਕੈਨੇਡਾ ਦੇ ਬੈਨਰ ਹੇਠ ਸੋਸ਼ਲ ਮੀਡੀਆ ਯੂ ਟਿਊਬ ਤੇ ਰੀਲੀਜ਼ ਕੀਤਾ ਜਾ ਚੁੱਕਾ ਹੈ।ਇਹ ਪ੍ਰਸਿੱਧ ਗੀਤਕਾਰ ਨਿਰਵੈਲ ਸਿੰਘ ਮਾਲੂਪੁਰੀ ਜੀ ਦਾ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਟਰੈਕ ਦਾ ਵੀਡੀਓ, ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਜੀ ਨੇ ਕੈਮਰਾਮੈਨ ਮਨੀਸ਼ ਅੰਗਰਾਲ ਦੀ ਸਹਾਇਤਾ ਨਾਲ ਤਿਆਰ ਕੀਤਾ ਹੈ। ਨਾਨਕਸਰ ਠਾਠ ਬੱਲਹੁਕਮੀ ਅਤੇ ਕੈਨੇਡਾ ਦੇ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ੂਟ ਕੀਤਾ ਗਿਆ ਹੈ। ਸ਼ੂਟਿੰਗ ਵਿਚ ਮਾਡਲ ਨਰਿੰਦਰ ਪਾਲ ਸ਼ਾਹਕੋਟੀ, ਕੁਲਦੀਪ ਸਿੰਘ, ਨਿਰਵੈਲ ਸਿੰਘ ਮਾਲੂਪੁਰੀ, ਬਲਦੇਵ ਸਿੰਘ ਦੂਲੇ, ਸ਼ਵਿੰਦਰ ਸਿੰਘ ਸੰਧੂ, ਗੁਰਲੀਨ ਕੌਰ ਸੰਧੂ ,ਮੈਡਮ ਬਲਜੀਤ ਕੌਰ ਅਤੇ ਮੈਡਮ ਸੀਮਾ ਸ਼ਾਹਕੋਟ ਨੇ ਰੋਲ ਮਾਡਲ ਦੀ ਭੂਮਿਕਾ ਨਿਭਾਈ।
ਇਸ ਨੂੰ ਵੀ ਪੜ੍ਹੋ:- ਅਮਰੀਕਾ ‘ਚ 56 ਸਾਲਾ ਔਰਤ ਨੈਨਸੀ ਹਾਕ ਨੇ ਆਪਣੇ ਹੀ ਪੁੱਤਰ ਅਤੇ ਨੂੰਹ ਦੇ 5ਵੇਂ ਬੱਚੇ ਨੂੰ ਜਨਮ ਦਿੱਤਾ
ਇਸ ਮੌਕੇ ਉਨ੍ਹਾਂ ਨਾਲ ਗੀਤਕਾਰ ਨਿਰਵੈਲ ਸਿੰਘ ਮਾਲੂਪੁਰੀ, ਸਤਨਾਮ ਸਿੰਘ ਸੰਧੂ, ਦਵਿੰਦਰ ਸਿੰਘ ਬੈਨੀਪਾਲ, ,ਸੁਖੀ ਰੰਧਾਵਾ, ਅਰਸ਼ਦੀਪ ਕੌਰ ਬੱਟੂ, ਸੁਖਜੀਤ ਹੀਰ, ਕੁਲਦੀਪ ਸਿੰਘ ਸੰਘੇੜਾ ਅਤੇ ਹੋਰ ਸੰਗਤਾਂ ਮੌਜੂਦ ਸਨ।

Leave a Reply

Your email address will not be published. Required fields are marked *