ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਕਿਆਂਪੋ ਵਿਖੇ ਵਿਸ਼ਾਲ ਨਗਰ ਕੀਰਤਨ

ਕਿਆਂਪੋ( ਵਿਚੈਂਸਾਂ )ਇਟਲੀ (ਇੰਦਰਜੀਤ ਸਿੰਘ ਲੁਗਾਣਾ) ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਦੀ ਪ੍ਰਬੰਧਕ ਕਮੇਟੀ ਦਾ ਦੁਆਰਾ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ਼ ਕਿਆਂਪੋ ਸ਼ਹਿਰ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ।ਇਹ ਨਗਰ ਕੀਰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਸੀ। ਇਹ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਅਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਵਾਲੀ ਗੱਡੀ ਵਿਚ ਸੁਸ਼ੋਭਿਤ ਸੀ ਇਸ ਵਿਸ਼ਾਲ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਚ ਸੰਗਤ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕ ਕਮੇਟੀ ਦੁਆਰਾ ਪਹੁੰਚੀਆਂ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਿਰਪਾਓ ਸਾਹਿਬ ਦੀ ਬਖਸਿ਼ਸ਼ ਭੇਟਾ ਕਰਕੇ ਸਨਮਾਨ ਕੀਤਾ ਗਿਆ।ਇਸ ਮੌਕੇ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਭਦਾਸ, ਭਾਈ ਬਲਕਾਰ ਸਿੰਘ ਅਤੇ ਭਾਈ ਬਲਜੀਤ ਸਿੰਘ ਨਾਰੰਗਪੁਰ ਵਾਇਸ ਪ੍ਰੈਜੀਡੈਂਟ,ਅਵਤਾਰ ਸਿੰਘ ਮਿਆਣੀ ਅਤੇ ਸਤਨਾਮ ਸਿੰਘ ਸੱਤੂ ਲਾਟੀ ਸੈਕਟਰੀ,ਦਲਜੀਤ ਸਿੰਘ ਅਤੇ ਮਨਜੀਤ ਸਿੰਘ ਖਜਾਨਚੀ,ਸੁਖਵਿੰਦਰ ਸਿੰਘ ਲੰਗਰ ਇਚਾਂਰਜ ,ਸ:ਤਰਸੇਮ ਸਿੰਘ,ਮਹਿੰਦਰ ਸਿੰਘ ਤੇ ਪ੍ਰੇਮ ਸਿੰਘ ਆਦਿ ਸਮੁੱਚੀ ਪ੍ਰਬੰਧਕ ਕਮੇਟੀ ਦੁਆਰਾ ਸੰਗਤਾਂ ਦੀ ਸਹੂਲਤ ਲਈ ਬਹੁਤ ਹੀ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸੰਗਤਾਂ ਲਈ ਖਾਣ ਪੀਣ ਦੇ ਵੰਨ ਸੁਵੰਨੇ ਲੰਗਰਾਂ ਦੇ ਸਟਾਲਾਂ ਵੀ ਲਗਾਈਆਂ ਗਈਆਂ ਸਨ।ਇਸ ਮੌਕੇ ਗੁਰਦੁਆਰਾ ਸਾਹਿਬ ਲੋਨੀਗੋ,ਗੁਰਦੁਆਰਾ ਸਾਹਿਬ ਸਨਬੋਨੀਫਾਚੋ, ਗੁਰਦੁਆਰਾ ਸਾਹਿਬ ਕਾਸਤਲਗੋਂਮਬੈਰਤੋ ,ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਦੋ ਵੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।

Leave a Reply

Your email address will not be published. Required fields are marked *