ਭਾਰਤੀ ਰਾਜਦੂਤ ਡਾ:ਨੀਨਾ ਮਲਹੋਤਰਾ ਅਤੇ ਅਧਿਕਾਰੀ ਹੋਏ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਸੇਵਾ ਸੋਸਾਇਟੀ ਰੋਮ ਵਿਖੇ ਹੋਏ ਨਤਮਸਤਕ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਰੋਮ ਸਥਿਤ ਭਾਰਤੀ ਅੰਬੈਂਸੀ ਦੇ ਰਾਜਦੂਤ ਡਾਕਟਰ ਨੀਨਾ ਮਲਹੋਤਰਾ ਅਤੇ ਸਟਾਫ ਅਧਿਕਾਰੀ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਸੇਵਾ ਸੋਸਾਇਟੀ ਰੋਮ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸੰਗਤਾਂ ਨੂੰ ਵਧਾਈਆਂ ਦੇਣ ਲਈ ਨਤਮਸਤਕ ਹੋਏ,ਇਸ ਸੰਬੰਧੀ ਦਵਿੰਦਰ ਸਿੰਘ ਹਵਾਰਾ ਸਕੈਟਰੀ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੋਮ ਵਲੋਂ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਾਕਟਰ ਨੀਨਾ ਮਲਹੋਤਰਾ ਜੀ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ, ਅਤੇ ਗੁਰਬਾਣੀ ਤੇ ਕੀਰਤਨ ਸਰਵਣ ਕੀਤਾ,

ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਇਟਲੀ ਵਿੱਚ ਰਹਿਣ ਵਸੇਰਾ ਕਰ ਰਹੇ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਮੁਸਕਲਾਂ ਵਾਰੇ ਰਾਜਦੂਤ ਮੈਡਮ ਜੀ ਨੂੰ ਅਤੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ, ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕੇ ਹਰ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇਂਗਾ,ਇਸ ਮੌਕੇ। ਸੁਲਿੰਦਰ ਸਿੰਘ , ਜਤਿੰਦਰ ਸਿੰਘ,ਦਿਆ ਨੰਦ ਸਿੰਘ ਜੀ, ਤਾਜਵਿੰਦਰ ਸਿੰਘ ਬੱਬੀ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ, ਤੋ ਇਲਾਵਾ ਸਾਰੇ ਕਲੱਬ ਮੈਂਬਰ ਸਾਹਿਬਾਨ, ਸੰਗਤਾਂ ਤੇ ਦੂਤਾਵਾਸ ਰੋਮ ਵਲੋਂ ਕਰਨਲ ਸਲਾਰੀਆ, ਦੀਵਾਂਕਰ ਜੀ ਆਦਿ ਹਾਜਰ ਸਨ
ਇਸ ਨੂੰ ਵੀ ਪੜ੍ਹੋ:- ਇਟਲੀ ‘ਚ ਗੁਰੂ ਨਾਨਕ ਦੇਵ ਜੀ ਦੇ 553ਵੇਂ ਆਗਮਨ ਪੁਰਬ ਦੀਆਂ ਜੋ਼ਰਾਂ ਸ਼ੋਰਾਂ ਨਾਲ ਤਿਆਰੀਆਂ

Leave a Reply

Your email address will not be published. Required fields are marked *