ਸਤਿਗੁਰੂ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾਡ਼ਾ ਸ੍ਰੀ ਗੁਰੂ ਰਵਿਦਾਸ ਟੈਂਪਲ ਮਨਤੈਕੀਓ ਮਾਜੋਰੇ ਵਿਖੇ ਮਨਾਇਆ

ਵਿਚੈਂਸਾ( ਇਟਲੀ) (ਇੰਦਰਜੀਤ ਸਿੰਘ ਲੁਗਾਣਾ) ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਮਨਤੈਕੀਓ ਮਾਜੋਰੇ ਵਿਖੇ ਸਤਿਗੁਰੂ ਨਾਮਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਮ੍ਰਿਤ ਬਾਣੀ ਦੇ ਜਾਪਾਂ ਦੀ ਆਰੰਭਤਾ ਨਾਲ ਹੋਈ ਜਿਨ੍ਹਾ ਦੇ ਭੋਗ 11.00 ਪਾਏ ਗਏ। ਅਮ੍ਰਿਤ ਬਾਣੀ ਦੇ ਜਾਪ ਦੇ ਭੋਗ ਤੋ ਉਪਰੰਤ ਗੁਰੂ ਘਰ ਦੇ ਵਜੀਰ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਨੇ ”ਪਾੜ ਪਾੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ।” ਸ਼ਬਦ ਗਾਇਨ ਕਰਕੇ ਦੀਵਾਨ ਦੀ ਆਰੰਭਤਾ ਕੀਤੀ। ਇਸ ਮੌਕੇ ਤੇ ਬਰੇਨਦੋਲੇ ਵਾਲੀਆ ਬੀਬੀਆਂ ਬੀਬੀ ਭੁਪਿੰਦਰ ਕੌਰ ਦੇ ਕੀਰਤਨੀ ਜਥੇ ਨੇ “ਮਨਿ ਰਾਮ ਨਾਮਾ ਬੇਧੀਅਲੇ ” ਅਤੇ ਸਤਿਗੁਰੂ ਨਾਮਦੇਵ ਜੀ ਦੀ ਬਾਣੀ ਦੇ ਹੋਰ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੇ ਜੀਵਨੀ ਜਾਣੂ ਕਰਵਾਇਆ। ਸੰਗਤਾਂ ਗੁਰੂ ਘਰ ਆਉਣ ਲਈ ਅਤੇ ਬਾਣੀ ਤੋ ਚੰਗਾ ਉਪਦੇਸ਼ ਲੈਣ ਲਈ ਪ੍ਰੇਰਿਤ ਕੀਤਾ । ਇਸ ਸਾਰੇ ਹੀ ਸਮਾਗਮ ਦੌਰਾਨ ਗੁਰੂ ਘਰ ਦੇ ਸਟੇਜ ਸਕੱਤਰ ਸ੍ਰੀਮਾਨ ਪਰਮਜੀਤ ਬੱਗਾ ਸੰਧੂ ਜੀ ਨੇ ਸਟੇਜ ਦੀ ਕਾਰਵਾਈ ਨੂੰ ਬਾਖੂਬੀ ਨਾਲ ਨਿਭਾਈ। ਗੁਰੂ ਘਰ ਦੀ ਪ੍ਰਬੰਧਿਕ ਕਮੇਟੀ ਮੁੱਖ ਸੇਵਾਦਾਰ ਸ੍ਰੀ ਮਾਨ ਪਰਜੀਤ ਮਲ ਜੀ ਸ੍ਰੀ ਮਾਨ ਜਸਵੀਰ ਭਾਰੋਲੀ ਜੀ ਸ੍ਰੀ ਸੰਜੀਵ ਕੁਮਾਰ ਜੀ ਸ੍ਰੀ ਮਾਨ ਸ਼ਿੰਦਰਪਾਲ ਸਿਮਕ ਜੀ ਸ੍ਰੀ ਮਾਨ ਕੁਲਦੀਪ ਦਾਦਰਾ ਅਤੇ ਬਾਕੀ ਸਾਰੇ ਗੁਰੂ ਘਰ ਦੀ ਪ੍ਰਬੰਧਿਕ ਕਮੇਟੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

Leave a Reply

Your email address will not be published. Required fields are marked *