ਭ੍ਰਿਸ਼ਟ ਆਗੂਆਂ ਦੇ ਪਾਰਟੀ ਵਿੱਚੋਂ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਸਦਾ ਹੀ ਚੜ੍ਹਦੀ ਕਲਾ ਵਿੱਚ :-ਸੁਰਿੰਦਰ ਸਿੰਘ ਰਾਣਾ

ਐਨ,ਆਰ,ਆਈ ਸਭਾ ਪੰਜਾਬ ਦੀਆਂ ਫਰਵਰੀ 2023 ਵਿੱਚ ਚੋਣਾਂ ਆ ਰਹੀਆਂ ਹਨ ਪਰਵਾਸੀ ਪੰਜਾਬੀ ਨਿਭਾਉਣਗੇ ਅਹਿਮ ਭੂਮਿਕਾ

ਰੋਮ(ਦਲਵੀਰ ਕੈਂਥ)ਕਦੀਂ ਸਮਾਂ ਹੁੰਦਾ ਸੀ ਕਿ ਭਾਰਤੀ ਦੀ ਸਭ ਤੋਂ ਪ੍ਰਭਾਵਸ਼ਾਲੀ ਤੇ ਵੱਡੀ ਸਿਆਸੀ ਪਾਰਟੀ ਕਾਂਗਰਸ ਜਿਸ ਨੇ ਦੇਸ਼ ਦੀ ਸਤਾ ਉਪੱਰ 7 ਦਹਾਕਿਆਂ ਤੋਂ ਵੀ ਵਧੇਰੇ ਸਮਾਂ ਰਾਜ ਕੀਤਾ ਉਸ ਪਾਰਟੀ ਵਿੱਚ ਕਿਸੇ ਵਿਅਕਤੀ ਲਈ ਸ਼ਾਮਿਲ ਹੋਣਾ ਮਾਣ ਵਾਲੀ ਗੱਲ ਹੁੰਦੀ ਸੀ ਪਰ ਲੀਡਰਸਿੱਪ ਵਿੱਚ ਹੋਈ ਉਣ-ਤਾਣ ਨੇ ਇਸ ਪਾਰਟੀ ਦੇ ਗਰਾਫ਼ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਜਿਸ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਆਮ ਵਰਕਰ ਦਾ ਮਨੋਬਲ ਕਿਸ ਤਰ੍ਹਾਂ ਚੱਲ ਰਿਹਾ ਹੈ ਇਹ ਜਗ ਜ਼ਾਹਿਰ ਹੈ।ਵਿਦੇਸ਼ਾਂ ਵਿੱਚ ਖਾਸਕਰ ਯੂਰਪ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਪਾਰਟੀ ਦੇ ਮੁਕਾਬਲੇ ਹੋਰ ਕਿਸੇ ਭਾਰਤੀ ਸਿਾਅਸੀ ਪਾਰਟੀ ਦੀ ਟੀਮ ਸਰਗਰਮ ਨਹੀਂ ਸੀ ਪਰ ਦੇਸ਼ ਵਿਦੇਸ਼ ਵਿੱਚ ਚੁਣੀ ਮਾੜੀ ਆਗੂ ਟੀਮ ਨੇ ਪਾਰਟੀ ਦਾ ਜਮੀਨੀ ਪੱਧਰ ਤੇ ਨੁਕਸਾਨ ਹੀ ਨਹੀਂ ਸਗੋਂ ਅਕਸ ਵੀ ਵਿਗਾੜਣ ਦੀ ਕੋਸਿ਼ਸ ਕੀਤੀ ਹੈ ਜਿਸ ਦਾ ਖਮਿਆਜਾ ਪਾਰਟੀ ਭੁਗਤ ਰਹੀ ਹੈ।

ਇਸ ਸਾਰੇ ਉਲਝੇ ਤਾਣੇ-ਬਾਣੇ ਸੰਬਧੀ ਇੰਡੀਅਨ ਓਵਰਸੀਜ ਕਾਂਗਰਸ ਪਾਰਟੀ ਯੂਰਪ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਣਾ ਹਾਲੈਂਡ ਨੇ ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਨਾਲ ਆਪਣੇ ਵਿਚਾਰ ਸਾਂਝੈ ਕਰਦਿਆਂ ਕਿਹਾ ਬੀਤੇ ਦਿਨੀਂ ਪਾਰਟੀ ਦੇ ਸੈਕਟਰੀ ਅਤੇ ਇੰਡੀਅਨ ਓਵਰਸੀਜ ਕਾਂਗਰਸ ਇੰਚਾਰਜ ਹਿਮਾਂਸੂ ਵਿਆਸ ਵੱਲੋਂ ਆਪਣੇ ਨਿੱਜੀ ਮੁਫ਼ਾਦ ਨੂੰ ਮੁੱਖ ਰੱਖਦਿਆਂ ਪਾਰਟੀ ਦੀ ਪਿੱਠ ਉਪੱਰ ਜੋ ਵਾਰ ਕੀਤਾ ਗਿਆ ਹੈ ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੁਆਰਥੀ ਲੋਕ ਕਿਸੇ ਦੇ ਸਕੇ ਨਹੀਂ ਹੋ ਸਕਦੇ ਅਜਿਹੇ ਲੋਕ ਜਿੱਥੇ ਵੀ ਜਾਣਗੇ ਉਸ ਪਾਰਟੀ ਦਾ ਬੇੜਾ ਬਿਠਾ ਦੇਣਗੇ ਜਿਹਨਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਵਿੱਚ ਬਹੁਤ ਹੀ ਵੱਡੇ-ਵੱਡੇ ਦਿੱਗਵਿਜੈ ਆਗੂ ਮੌਜੂਦ ਹਨ ਜਿਹਨਾਂ ਦੀ ਬਦੌਲਤ ਪਾਰਟੀ ਸਦਾ ਚੜ੍ਹਦੀ ਕਲਾ ਵਿੱਚ ਹੈ।

ਹਿਮਾਂਸੂ ਵਿਆਸ ਨੇ ਇੱਕ ਹੋਰ ਸੀਨੀਅਰ ਆਗੂ ਨਾਲ ਮਿਲਕੇ ਕਾਂਗਰਸ ਪਾਰਟੀ ਅੰਦਰ ਰਹਿ ਕੇ ਜੋ ਭ੍ਰਿਸ਼ਟਾਚਾਰ ਅਤੇ ਹੋਰ ਗੈਰ ਸੰਵਿਧਾਨਕ ਕੰਮ ਕੀਤੇ ਉਸ ਦੀ ਰਿਪੋਰਟ ਸੁਰਿੰਦਰ ਸਿੰਘ ਰਾਣਾ ਵੱਲੋਂ ਬੀਤੇ ਸਮੇਂ ਵਿੱਚ ਚੇਅਰਮੈਨ ਕਾਂਗਰਸ ਮੈਡਮ ਸੋਨੀਆਂ ਗਾਂਧੀ ਨੂੰ ਸੌਂਪ ਦਿੱਤੀ ਸੀ ਜਿਸ ਦਾ ਨਤੀਜਾ ਹੁਣ ਸਭ ਦੇ ਸਾਹਮਣੇ ਹੈ।ਇਹਨਾਂ ਭ੍ਰਿਸ਼ਟ ਆਗੂਆਂ ਨੂੰ ਯੂਰਪ ਵਿੱਚ ਕੁਝ ਕਾਂਗਰਸੀ ਤਾਂ ਸਮਝ ਗਏ ਸਨ ਪਰ ਕੁਝ ਨਹੀਂ ਸਮਝੇ ਜਿਸ ਕਾਰਨ ਯੂਰਪ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਦਾ ਗਰਾਫ਼ ਹੇਠਾ ਆਇਆ ਜਿਸ ਨੂੰ ਉਪੱਰ ਚੁੱਕਣ ਲਈ ਬਹੁਤ ਮਿਹਨਤ ਦੀ ਲੋੜ ਹੈ।ਬੀਤੇਂ ਸਮੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਯੂਰਪ ਤੋਂ ਇਹਨਾਂ ਭ੍ਰਿਸ਼ਟ ਆਗੂਆਂ ਵੱਲੋਂ ਬਣਾਏ ਅਹੁੱਦੇਦਾਰਾਂ ਵਿੱਚੋਂ ਇੱਕ ਵੀ ਆਗੂ ਪੰਜਾਬ ਨਹੀਂ ਗਿਆ ਜੋ ਬਹੁਤ ਸ਼ਰਮ ਵਾਲੀ ਗੱਲ ਹੈ।ਇਸ ਕਾਰਨ ਹੀ ਸ਼੍ਰੀ ਰਾਹੁਲ ਗਾਂਧੀ ਕਾਂਗਰਸ ਹਾਈ ਕਮਾਂਡ ਨੇ ਕਿਹਾ ਹੈ ਕਿ ਜਿਹੜੇ ਲੋਕ ਪਾਰਟੀ ਛੱਡਣਾ ਚਾਹੁੰਦੇ ਹਨ ਉਹ ਜਾ ਸਕਦੇ ਹਨ ਤੇ ਜਿਹੜੇ ਪਾਰਟੀ ਪ੍ਰਤੀ ਵਫਾਦਾਰ ਹੈ ਉਹਨਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ।

ਹਾਈ ਕਮਾਂਡ ਦੇ ਇਸ ਫੈਸਲੇ ਦਾ ਇੰਡੀਅਨ ਓਵਰਸੀਜ ਕਾਂਗਰਸ ਯੂਰਪ ਨਿੱਘਾ ਸਵਾਗਤ ਕਰਦੀ ਹੈ।ਐਨ,ਆਰ,ਆਈ ਸਭਾ ਪੰਜਾਬ ਦੀਆਂ ਫਰਵਰੀ 2023 ਵਿੱਚ ਚੋਣਾਂ ਆ ਰਹੀਆਂ ਹਨ ਉਸ ਵਿੱਚ ਯੂਰਪ ਦੇ ਐਨ,ਆਰ,ਆਈ ਅਹਿਮ ਭੂਮਿਕਾ ਨਿਭਾਉਣਗੇ ਜਿਸ ਬਾਬਤ ਤਿਆਰੀਆਂ ਜੋ਼ਰਾਂ ਨਾਲ ਚੱਲ ਰਹੀਆਂ ਹਨ।ਸਾਰੇ ਯੂਰਪ ਦੇ ਐਨ,ਆਰ,ਆਈ ਜਾਗਰੂਕ ਹੋ ਇਹਨਾਂ ਚੋਣਾਂ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ ਤਾਂ ਜੋ ਪਰਵਾਸੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ।

Leave a Reply

Your email address will not be published. Required fields are marked *