ਇਟਲੀ ਦੇ ਤੁਸਕਾਨਾ ਸੂਬਾ ਦੇ ਸਿਏਨਾ ਦੇ ਛੋਟੇ ਜਿਹੇ ਪਿੰਡ ਵਿੱਚ ਖ਼ੁਦਾਈ ਮੌਕੇ ਮਿਲੀਆਂ ਪੁਰਾਤਨ ਤਾਂਬੇ ਦੀਆਂ ਮੂਰਤੀਆਂ

ਰੋਮ ਇਟਲੀ 9 ਨਵੰਬਰ (ਗੁਰਸ਼ਰਨ ਸਿੰਘ ਸੋਨੀ) “”ਇਟਲੀ ਦੇਸ਼ ਜਿਥੇ ਆਪਣੇ ਦੇਸ਼ ਵਿੱਚ ਬਣਾਏ ਜਾਂਦੀਆਂ ਪ੍ਰਸਿੱਧ ਵਸਤੂਆਂ ਤੋਂ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਖੱਟ ਰਿਹਾ ਹੈ, ਉਥੇ ਬੀਤੇ ਦਿਨੀਂ ਇਟਲੀ ਦੇ ਖੂਬਸੂਰਤ ਸੂਬੇ ਤੁਸਕਾਨਾ ਦੇ ਜ਼ਿਲ੍ਹਾ ਸਿਏਨਾ ਦੇ ਇੱਕ ਛੋਟੇ ਪਿੰਡ ਸੰਨ ਕਸਾਆਨੋ ਵਿਖੇ ਉਸ ਸਮੇਂ ਕਰਮਚਾਰੀਆਂ ਨੂੰ ਹੇਰਾਨੀ ਹੋਈ ਜਦੋਂ ਇੱਕ ਖ਼ੁਦਾਈ ਕਰਦੇ ਸਮੇਂ ਧਰਤੀ ਵਿੱਚੋਂ ਲਗਭਗ 24 ਪੁਰਾਤਨ ਕਾਲ ਮੂਰਤੀਆਂ ਅਤੇ ਸਿੱਕੇ ਮਿਲੇ, ਇਟਾਲੀਅਨ ਮੀਡੀਆ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮਾਹਰਾਂ ਮੁਤਾਬਿਕ ਖ਼ੁਦਾਈ ਦਾ ਪਹਿਲਾ ਕਦਮ 2007 ਵਿੱਚ ਚੁੱਕਿਆ ਗਿਆ ਸੀ, ਜਦੋਂ ਨਗਰਪਾਲਿਕਾ ਨੇ ਸੁਪਰਡੈਂਸੀ ਦੁਆਰਾ ਕੀਤੀ ਗਈ ਖੁਦਾਈ ਨੂੰ ਅੱਗੇ ਵਧਾਇਆ ਜਿਸ ਨੇ ਬਲੇਨਾ ਦੇ ਨੇਕਰੋਪੋਲਿਸ ਦੇ ਅਵਸ਼ੇਸ਼ਾਂ ਨੂੰ ਪ੍ਰਕਾਸ਼ਤ ਕੀਤਾ, ਅਤੇ ਅੱਜ ਵੀ ਇਥੇ ਖ਼ੁਦਾਈ ਦਾ ਕੰਮ ਚੱਲਦਾ ਪਿਆ ਹੈ, ਮਾਹਰਾਂ ਦੇ ਅਨੁਸਾਰ ਇਹ 24 ਪੁਰਾਤਨ ਲੱਭੀਆਂ ਮੂਰਤੀਆਂ 2ਵੀਂ ਸਦੀ ਈਸਾ ਪੂਰਵ ਤੋਂ ਪਹਿਲੀ ਸਦੀ ਦੇ ਬਾਅਦ ਦੀਆਂ ਹੋ ਸਕਦੀਆਂ ਹਨ,ਅਸਥਾਨ, ਇਸਦੇ ਬੁਲਬੁਲੇ ਪੂਲ, ਢਲਾਣ ਵਾਲੇ ਛੱਤਾਂ, ਝਰਨੇ, ਜਗਵੇਦੀਆਂ ਦੇ ਨਾਲ, ਘੱਟੋ ਘੱਟ ਤੀਜੀ ਸਦੀ ਈਸਾ ਪੂਰਵ ਤੋਂ ਮੌਜੂਦ ਸੀ,ਅਤੇ ਪੰਜਵੀਂ ਸਦੀ ਈਸਵੀ ਤੱਕ ਸਰਗਰਮ ਰਿਹਾ,ਜਦੋਂ ਈਸਾਈ ਯੁੱਗ ਵਿੱਚ ਇਸਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਨਸ਼ਟ ਨਹੀਂ ਕੀਤਾ ਗਿਆ ਸੀ, ਤਾਂ ਟੈਂਕਾਂ ਨੂੰ ਭਾਰੀ ਪੱਥਰ ਦੇ ਥੰਮਾਂ ਨਾਲ ਸੀਲ ਕੀਤਾ ਗਿਆ ਸੀ, ਪਾਣੀ ਦੇ ਸਬੰਧ ਵਿੱਚ ਦੇਵਤਿਆਂ ਨੂੰ ਸੌਂਪਿਆ ਗਿਆ ਸੀ। ਇਹ ਵੀ ਇਸ ਕਾਰਨ ਹੈ ਕਿ, ਉਸ ਢੱਕਣ ਨੂੰ ਹਟਾਉਣ ਤੋਂ ਬਾਅਦ, ਪੁਰਾਤੱਤਵ-ਵਿਗਿਆਨੀਆਂ ਨੇ ਆਪਣੇ ਆਪ ਨੂੰ ਇੱਕ ਖਜ਼ਾਨੇ ਦੇ ਸਾਹਮਣੇ ਪਾਇਆ ਜੋ ਅਜੇ ਵੀ ਬਰਕਰਾਰ ਹੈ, ਦੱਸਣਯੋਗ ਹੈ ਅਸਲ ਵਿੱਚ “ਪ੍ਰਾਚੀਨ ਇਟਲੀ ਵਿੱਚ ਮੂਰਤੀਆਂ ਦਾ ਸਭ ਤੋਂ ਵੱਡਾ ਭੰਡਾਰ ਹੈ, ਦੱਸਿਆ ਜਾ ਰਿਹਾ ਹੈ ਰਿਜੋ- ਕੈਲਾਬ੍ਰੀਆ ਦੇ ਰਾਸ਼ਟਰੀ ਪੁਰਾਤੱਤਵ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਇਨ੍ਹਾਂ ਰਿਏਸ ਕਾਂਸੀ ਦੀਆ ਮੂਰਤੀਆਂ ਆਮ ਲੋਕਾਂ ਦੇ ਦੇਖਣ ਲਈ ਰੱਖਿਆ ਜਾ ਰਿਹਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਵਿੱਚ ਪੁਰਾਤਨ ਸੱਭਿਆਚਾਰ ਦੀਆਂ ਪੁਰਾਣੀਆਂ ਚੀਜ਼ਾਂ ਨੂੰ ਅਜਾਇਬ ਘਰਾਂ ਵਿੱਚ ਰੱਖ ਕੇ ਟੂਰਿਜਮ ਨੂੰ ਬੜਾਵਾ ਦਿੱਤਾ ਜਾਂਦਾ ਹੈ ਕਿਉਂਕਿ ਇਹ ਵਿੱਚ ਹਰ ਸਾਲ ਲੱਖਾਂ ਲੋਕ ਇਟਲੀ ਦੀ ਸੱਭਿਅਤਾ ਨੂੰ ਦੇਖਣ ਲਈ ਆਉਂਦੇ ਹਨ ਅਤੇ ਇਸ ਤੋਂ ਇਟਲੀ ਨੂੰ ਆਰਥਿਕ ਪੱਖ ਤੋਂ ਮਜ਼ਬੂਤੀ ਮਿਲਦੀ ਹੈ।

Leave a Reply

Your email address will not be published. Required fields are marked *