ਇੰਗਲੈਂਡ ਅਤੇ ਵੇਲਜ਼ ਦੇ 6 ਆਮ ਨਿਵਾਸੀਆਂ ਵਿੱਚੋਂ…

ਲੰਡਨ (ਭਾਸ਼ਾ) : ਦੇਸ਼ ਦੀ 2021 ਦੀ ਮਰਦਮਸ਼ੁਮਾਰੀ ਦੇ ਆਧਾਰ ’ਤੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ ਇੰਗਲੈਂਡ ਅਤੇ ਵੇਲਜ਼ ਵਿੱਚ ਰਹਿਣ ਵਾਲੇ 6 ਲੋਕਾਂ ਵਿੱਚੋਂ ਇੱਕ ਦਾ ਜਨਮ ਦੇਸ਼ ਤੋਂ ਬਾਹਰ ਹੋਇਆ ਸੀ ਅਤੇ 1.5 ਫ਼ੀਸਦੀ ਵਸਨੀਕਾਂ ਨਾਲ ਭਾਰਤੀਆਂ ਦਾ ਹਿੱਸਾ ਸਭ ਤੋਂ ਵੱਡਾ ਸੀ। ਬ੍ਰਿਟੇਨ ਦੇ ਨੈਸ਼ਨਲ ਸਟੈਟਿਸਟਿਕਸ ਦਫ਼ਤਰ (ਓ.ਐੱਨ.ਐੱਸ.) ਨੇ ਪਾਇਆ ਕਿ ਭਾਰਤ ਪਿਛਲੇ ਸਾਲ 9,20,000 ਲੋਕਾਂ ਦੇ ਨਾਲ ਯੂਕੇ ਤੋਂ ਬਾਹਰ ਪੈਦਾ ਹੋਏ ਨਿਵਾਸੀਆਂ ਦੇ ਲਿਹਾਜ ਨਾਲ ਸਭ ਤੋਂ ਵੱਧ ਵਸਨੀਕਾਂ ਦੀ ਨੁਮਾਇੰਦਗੀ ਕਰਦਾ ਹੈ, ਇਸ ਤੋਂ ਬਾਅਦ ਪੋਲੈਂਡ ਵਿੱਚ 7,43,000 ਲੋਕ (1.2 ਫ਼ੀਸਦੀ) ਦੇਸ਼ ਵਿਚ ਰਹਿੰਦੇ ਹਨ।

ਤੀਜੇ ਨੰਬਰ ‘ਤੇ ਪਾਕਿਸਤਾਨ ਆਉਂਦਾ ਹੈ, ਜਿਸ ਦੇ ਵਸਨੀਕਾਂ ਦੀ ਗਿਣਤੀ 6,24,000 (ਇੱਕ ਫ਼ੀਸਦੀ) ਹੈ। ਓ.ਐੱਨ.ਐੱਸ. ਨੇ ਇੱਕ ਰੀਲੀਜ਼ ਵਿੱਚ ਕਿਹਾ, “ਇੰਗਲੈਂਡ ਅਤੇ ਵੇਲਜ਼ ਦੇ 6 ਆਮ ਨਿਵਾਸੀਆਂ ਵਿੱਚੋਂ ਇੱਕ ਯੂਕੇ ਤੋਂ ਬਾਹਰ ਪੈਦਾ ਹੋਇਆ ਸੀ ਅਤੇ ਇਸ ਅੰਕੜੇ ਵਿਚ 2011 ਤੋਂ 25 ਲੱਖ ਦਾ ਵਾਧਾ ਹੋਇਆ ਹੈ।” ਇਸ ਵਿੱਚ ਕਿਹਾ ਗਿਆ, “ਭਾਰਤ ਬ੍ਰਿਟੇਨ ਤੋਂ ਬਾਹਰ ਪੈਦਾ ਹੋਏ ਨਿਵਾਸੀਆਂ ਦੇ ਲਿਹਾਜ ਨਾਲ 2021 ਵਿੱਚ ਭਾਰਤ ਸਭ ਤੋਂ ਆਮ ਦੇਸ਼ ਰਿਹਾ।”
ਇਸ ਨੂੰ ਵੀ ਪੜੋ:- ਬ੍ਰਿਟੇਨ ਵਿੱਚ 100 ਸਾਲਾਂ ਬਾਅਦ ਸਿੱਖ ਫ਼ੌਜੀ ਜਵਾਨਾਂ ਨੂੰ ਨਿੱਤਨੇਮ ਗੁਟਕਾ ਸਾਹਿਬ ਰੱਖਣ ਦੀ ਮਿਲੀ ਇਜਾਜ਼ਤ
ਰੀਲੀਜ਼ ਦੇ ਅਨੁਸਾਰ ਇੰਗਲੈਂਡ ਅਤੇ ਵੇਲਜ਼ ਲਈ ਬ੍ਰਿਟੇਨ ਤੋਂ ਬਾਹਰ ਜਨਮ ਦੇ ਸਿਖਰ ਤਿੰਨ ਦੇਸ਼ 10 ਸਾਲ ਪਹਿਲਾਂ ਹੋਈ ਪਿਛਲੀ ਜਨਗਣਨਾ ਤੋਂ ਬਾਅਦ ਭਾਰਤ, ਪੋਲੈਂਡ ਅਤੇ ਪਾਕਿਸਤਾਨ ਦੇ ਰੂਪ ਵਿੱਚ ਬਰਕਰਾਰ ਹਨ ਅਤੇ ਸਾਰੀਆਂ ਸ਼੍ਰੇਣੀਆਂ ਵਿਚ ਸੰਖਿਆ ਵੱਧ ਰਹੀ ਹੈ- 2011 ਦੇ ਅੰਕੜਿਆਂ ਦੀ ਤੁਲਨਾ ਵਿੱਚ ਭਾਰਤ 6,94,000 ਤੋਂ 9,20,000 ਹੋ ਗਿਆ ਹੈ, ਪੋਲੈਂਡ 579,000 ਤੋਂ 7,43,000 ਅਤੇ ਪਾਕਿਸਤਾਨ 482,000 ਤੋਂ 6,24,000 ਹੋ ਗਿਆ ਹੈ।

Leave a Reply

Your email address will not be published. Required fields are marked *